ਕੋਵਿਡ-19 ਦੇ ਵਧਦੇ ਮਾਮਲਿਆਂ ਦੌਰਾਨ ਹਾਂਗਕਾਂਗ ਨੇ ਸਕੂਲ ਬੰਦ ਕਰਨ ਦਾ ਲਿਆ ਫੈਸਲਾ

Sunday, Nov 29, 2020 - 09:57 PM (IST)

ਕੋਵਿਡ-19 ਦੇ ਵਧਦੇ ਮਾਮਲਿਆਂ ਦੌਰਾਨ ਹਾਂਗਕਾਂਗ ਨੇ ਸਕੂਲ ਬੰਦ ਕਰਨ ਦਾ ਲਿਆ ਫੈਸਲਾ

ਹਾਂਗਕਾਂਗ-ਹਾਂਗਕਾਂਗ 'ਚ ਐਤਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ 115 ਨਵੇਂ ਮਾਮਲੇ ਸਾਹਮਣੇ ਆਏ ਹਨ। ਦੋ ਅਗਸਤ ਤੋਂ ਬਾਅਦ ਪਹਿਲੀ ਵਾਰ ਕੋਵਿਡ-19 ਦੇ ਮਾਮਲੇ ਇਥੇ ਤਿੰਨ ਅੰਕਾਂ 'ਚ ਸਾਹਮਣੇ ਆਏ ਹਨ। ਅਜਿਹੇ 'ਚ ਸਰਕਾਰ ਨੇ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਦੌਰਾਨ ਐਤਵਾਰ ਨੂੰ ਬਾਕੀ ਬਚੇ ਸਾਲ ਲਈ ਪ੍ਰਾਈਮਰੀ ਅਤੇ ਸੈਕੰਡਰੀ ਸਕੂਲਾਂ ਨੂੰ ਬੰਦ ਰੱਖਣ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ:-Nissan ਜਲਦ ਲਾਂਚ ਕਰੇਗੀ ਨਵੀਂ ਹਾਈ ਪਰਫਾਰਮੈਂਸ ਫੁੱਲ ਸਾਈਜ਼ X-Terra SUV

ਸਿਹਤ ਅਧਿਕਾਰੀਆਂ ਨੇ ਕਿਹਾ ਕਿ ਸਾਹਮਣੇ ਆਏ 115 ਨਵੇਂ ਮਾਮਲਿਆਂ 'ਚੋਂ 62 ਮਾਮਲੇ ਸ਼ਹਿਰ ਦੇ ਵੱਖ-ਵੱਖ 'ਡਾਂਸ ਸਟੂਡੀਊ' ਦੇ ਚੱਲਦੇ ਇਨਫੈਕਸ਼ਨ ਨਾਲ ਸੰਬੰਧਿਤ ਹਨ। ਉੱਥੇ, ਸ਼ਹਿਰ ਦੇ ਤਿੰਨ ਰੈਸਟੋਰੈਂਟ ਨਾਲ ਸੰਬੰਧਿਤ ਇਨਫੈਕਸ਼ਨ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਨ੍ਹਾਂ ਸਾਰੇ ਰੈਸਟੋਰੈਂਟਸਾਂ ਦੇ ਮੁਲਾਜ਼ਮਾਂ ਅਤੇ ਹਾਲ ਹੀ 'ਚ ਇਥੇ ਆਉਣ ਵਾਲੇ ਮਹਿਮਾਨਾਂ ਨੂੰ ਆਪਣੀ ਜਾਂਚ ਕਰਵਾਉਣ ਦਾ ਹੁਕਮ ਦਿੱਤਾ ਗਿਆ ਹੈ। ਹਾਂਗਕਾਂਗ 'ਚ ਹੁਣ ਤੱਕ ਕੋਰੋਨਾ ਵਾਇਰਸ ਇਨਫੈਕਸ਼ਨ ਦੇ 6,239 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇਨ੍ਹਾਂ 'ਚੋਂ 109 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ:-ਕੋਰੋਨਾ ਕਾਲ 'ਚ ਘਰ ਬੈਠੇ ਸੋਨੇ-ਚਾਂਦੀ ਦੇ ਮਾਸਕ ਵੇਚ ਰਿਹਾ ਇਹ ਵਿਅਕਤੀ


author

Karan Kumar

Content Editor

Related News