ਹਾਂਗਕਾਂਗ ਵਿਖੇ ਇਕ ਵੈੱਬਸਾਈਟ ਦੇ ਦਫ਼ਤਰ ’ਚ ਪੁਲਸ ਦੀ ਛਾਪੇਮਾਰੀ, 6 ਲੋਕ ਗ੍ਰਿਫ਼ਤਾਰ

Wednesday, Dec 29, 2021 - 04:07 PM (IST)

ਹਾਂਗਕਾਂਗ (ਏਪੀ)- ਹਾਂਗਕਾਂਗ ਦੀ ਪੁਲਸ ਨੇ ਦੇਸ਼ਧ੍ਰੋਹ ਸਬੰਧੀ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਸਾਜਿਸ਼ ਤਹਿਤ 6 ਲੋਕਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਬੁੱਧਵਾਰ ਨੂੰ ਇਕ ਵੈੱਬਸਾਈਟ ਦੇ ਦਫ਼ਤਰ ’ਚ ਛਾਪੇਮਾਰੀ ਕੀਤੀ। ਪੁਲਸ ਨੇ ਦੱਸਿਆ ਕਿ 200 ਤੋਂ ਵੱਧ ਅਧਿਕਾਰੀ ਛਾਪੇਮਾਰੀ ਦੇ ਕੰਮ ਨੂੰ ਅੰਜਾਮ ਦੇ ਰਹੇ ਹਨ। ਉਨ੍ਹਾਂ ਦੇ ਕੋਲ ਪਿਛਲੇ ਸਾਲ ਬਣਾਏ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ ਸਬੰਧਤ ਪੱਤਰਕਾਰੀ ਸਮੱਗਰੀ ਜ਼ਬਤ ਕਰਨ ਦਾ ਵਾਰੰਟ ਹੈ। ਉਨ੍ਹਾਂ ਦੱਸਿਆ ਕਿ 6 ਲੋਕਾਂ ਨੂੰ ਬੁੱਧਵਾਰ ਤੜਕੇ ਇਕ ਬਸਤੀਵਾਦੀ ਯੁੱਗ ਦੇ ਦੋਸ਼ ਐਕਟ ਦੇ ਤਹਿਤ ਦੇਸ਼ਧ੍ਰੋਹੀ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਸਾਜਿਸ਼ ਦੇ ਦੋਸ਼ ’ਚ ਬੁੱਧਵਾਰ ਤੜਕੇ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਦੇ ਨਿਵਾਸ ਸਥਾਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ। 

ਇਹ ਵੀ ਪੜ੍ਹੋ: ਅਨੁਸੂੁਚਿਤ ਜਾਤੀ ਦੇ ਸੀ. ਐੱਮ. ’ਤੇ ਭਾਜਪਾ ਦਾ ਯੂ-ਟਰਨ, ਅਸ਼ਵਨੀ ਸ਼ਰਮਾ ਨੇ ਦਿੱਤਾ ਵੱਡਾ ਬਿਆਨ

ਸਥਾਨਕ ਸਮਾਚਾਰ ਪੱਤਰ ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਖ਼ਬਰ ਮੁਤਾਬਕ ਪੁਲਸ ਨੇ ਸਟੈਂਡ ਨਿਊਜ਼ ਦੇ ਸਾਬਕਾ ਅਤੇ ਇਕ ਮੌਜੂਦਾ ਸੰਪਾਦਕ ਅਤੇ ਬੋਰਡ ਦੇ ਚਾਰ ਮੈਂਬਰਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਇਨ੍ਹਾਂ ’ਚ ਗਾਇਕ ਅਤੇ ਵਰਕਰ ਡੈਨਿਸ ਹੋ ਅਤੇ ਸਾਬਕਾ ਸੰਸਦ ਮੈਂਬਰ ਮਾਰਗਰੇਟ ਐਨਗੋ ਸ਼ਾਮਲ ਹਨ। ਹਾਲਾਂਕਿ ਪੁਲਸ ਨੇ ਗਿ੍ਰਫ਼ਤਾਰ ਕੀਤੇ ਲੋਕਾਂ ਦੀ ਪਛਾਣ ਨਹੀਂ ਦੱਸੀ ਹੈ। ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਖ਼ਬਰ ਦੇ ਮੁਤਾਬਕ ਸਟੈਂਡ ਨਿਊਜ਼ ਨੇ ਕਥਿਤ ਅਪਰਾਧ ਦੀ ਜਾਂਚ ਲਈ ਫੇਸਬੁੱਕ ’ਤੇ ਉੱਪ ਸੰਪਾਦਕ ਰੌਨਸਨ ਚੈਨ ਦੇ ਘਰ ਛਾਪੇਮਾਰੀ ਕਰਨ ਵਾਲੇ ਪੁਲਸ ਅਧਿਕਾਰੀਆਂ ਦੀ ਵੀਡੀਓ ਸਾਂਝੀ ਕੀਤੀ। ਚੈਨ ਹਾਂਗਕਾਂਗ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ।

ਹਾਲਾਂਕਿ ਅਜੇ ਤੱਕ ਉਸ ਨੂੰ ਗਿ੍ਰਫ਼ਤਾਰ ਨਹੀਂ ਕੀਤਾ ਗਿਆ ਹੈ ਪਰ ਪੁੱਛਗਿੱਛ ਲਈ ਲਿਜਾਇਆ ਗਿਆ ਹੈ। ਅਰਧ-ਖ਼ੁਦਮੁਖ਼ਤਿਆਰ ਚੀਨੀ ਸ਼ਹਿਰ ’ਚ ਅਸੰਤੁਸ਼ਟੀ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕਰ ਰਹੇ ਅਧਿਕਾਰੀਆਂ ਦੇ ਵਿਚਕਾਰ ਗਿ੍ਰ੍ਰਫ਼ਤਾਰੀਆਂ ਹੋਈਆਂ ਹਨ। ਪੁਲਸ ਨੇ ਮੰਗਲਵਾਰ ਨੂੰ ਐਪਲ ਡੇਲੀ ਅਖ਼ਬਾਰ ਦੇ ਸਾਬਕਾ ਪ੍ਰਕਾਸ਼ਕ ਜਿੰਮੀ ਲਾਈ ’ਤੇ ਦੇਸ਼ਧ੍ਰੋਹ ਦਾ ਦੋਸ਼ ਲਗਾਇਆ ਹੈ। ਅਖ਼ਬਾਰ ਐਪਲ ਡੇਲੀ ਬੰਦ ਕਰ ਦਿੱਤਾ ਗਿਆ ਹੈ।   

ਇਹ ਵੀ ਪੜ੍ਹੋ:  ਹਰੀਸ਼ ਚੌਧਰੀ ਦੇ ਬੇਬਾਕ ਬੋਲ, ਕਾਂਗਰਸ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦੇ ਚਿਹਰੇ ਦਾ ਨਹੀਂ ਕਰੇਗੀ ਐਲਾਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News