ਹਾਂਗਕਾਂਗ ਪੁਲਸ ਨੇ ਪ੍ਰਦਰਸ਼ਨਕਾਰੀਆਂ ''ਤੇ ਚਲਾਈਆਂ ਗੋਲੀਆਂ

Monday, Nov 11, 2019 - 01:45 PM (IST)

ਹਾਂਗਕਾਂਗ ਪੁਲਸ ਨੇ ਪ੍ਰਦਰਸ਼ਨਕਾਰੀਆਂ ''ਤੇ ਚਲਾਈਆਂ ਗੋਲੀਆਂ

ਹਾਂਗਕਾਂਗ— ਹਾਂਗਕਾਂਗ ਪੁਲਸ ਦੇ ਇਕ ਅਧਿਕਾਰੀ ਨੇ ਸੋਮਵਾਰ ਸਵੇਰੇ ਪ੍ਰਦਰਸ਼ਨਕਾਰੀਆਂ 'ਤੇ ਗੋਲੀਆਂ ਚਲਾਈਆਂ ਜੋ ਇਕ ਵਿਅਕਤੀ ਨੂੰ ਜਾ ਲੱਗੀਆਂ। ਫੇਸਬੁੱਕ 'ਤੇ ਇਸ ਗੋਲੀਬਾਰੀ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ, ਜੋ ਪੰਜ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਚੱਲ ਰਹੇ ਲੋਕਤੰਤਰ ਸਮਰਥਕ ਪ੍ਰਦਰਸ਼ਨਾਂ ਨੂੰ ਹੋਰ ਭੜਕਾ ਸਕਦਾ ਹੈ। ਹਾਲ 'ਚ ਪ੍ਰਦਰਸ਼ਨਕਾਰੀਆਂ 'ਤੇ ਕਾਰਵਾਈ 'ਚ ਇਕ ਵਿਦਿਆਰਥੀ ਦੀ ਮੌਤ ਨੂੰ ਲੈ ਕੇ ਲੋਕਾਂ 'ਚ ਗੁੱਸਾ ਹੋਰ ਭੜਕ ਗਿਆ।

ਫੁਟੇਡ 'ਚ ਦਿਖਾਈ ਦੇ ਰਿਹਾ ਹੈ ਕਿ ਇਕ ਪੁਲਸ ਅਧਿਕਾਰੀ ਇਕ ਜੰਕਸ਼ਨ ਤੋਂ ਮਾਸਕ ਲਗਾਏ ਇਕ ਵਿਅਕਤੀ ਨੂੰ ਹਿਰਾਸਤ 'ਚ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਨੂੰ ਪ੍ਰਦਰਸ਼ਨਕਾਰੀ ਰੋਕ ਰਹੇ ਹਨ। ਇਸ ਤੋਂ ਬਾਅਦ ਬਿਨਾਂ ਮਾਸਕ ਲਗਾਏ ਇਕ ਵਿਅਕਤੀ ਅਧਿਕਾਰੀ ਵੱਲ ਵਧਦਾ ਹੈ ਤੇ ਉਸ ਦੀ ਛਾਤੀ 'ਚ ਗੋਲੀ ਮਾਰ ਦਿੱਤੀ ਜਾਂਦੀ ਹੈ, ਜਿਸ ਤੋਂ ਬਾਅਦ ਉਹ ਤੁਰੰਤ ਜ਼ਮੀਨ 'ਤੇ ਡਿੱਗ ਜਾਂਦਾ ਹੈ। ਕੁਝ ਸੈਕੰਡ ਬਾਅਦ ਅਧਿਕਾਰੀ ਦੀ ਮਾਸਕ ਲਗਾਏ ਇਕ ਹੋਰ ਪ੍ਰਦਰਸ਼ਨਕਾਰੀ ਦੇ ਨਾਲ ਝੜਪ ਤੋਂ ਬਾਅਦ ਦੋ ਹੋਰ ਗੋਲੀਆਂ ਚਲਾਈਆਂ ਗਈਆਂ। ਹਾਂਗਕਾਂਗ ਪੁਲਸ ਨੇ ਦੱਸਿਆ ਕਿ ਗੋਲੀਆਂ ਚਲਾਈਆਂ ਗਈਆਂ ਤੇ ਇਕ ਵਿਅਕਤੀ ਨੂੰ ਗੋਲੀ ਲੱਗ ਗਈ। ਪਹਿਲੇ ਪ੍ਰਦਰਸ਼ਨਕਾਰੀ ਦੇ ਨੇੜੇ ਖੂਨ ਦੇਖਿਆ ਜਾ ਸਕਦਾ ਹੈ ਜਦਕਿ ਦੂਜਾ ਪ੍ਰਦਰਸ਼ਨਕਾਰੀ ਹੋਸ਼ 'ਚ ਸੀ ਤੇ ਜਦੋਂ ਉਸ ਨੂੰ ਹੱਥਕੜੀ ਲਗਾਈ ਗਈ ਤਾਂ ਉਹ ਪੱਤਰਕਾਰਾਂ ਦੇ ਵਿਚਾਕੇ ਚੀਖ ਕੇ ਕੁਝ ਕਹਿ ਰਿਹਾ ਸੀ। ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ 'ਚ ਤਿੰਨ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ 'ਚੋਂ ਇਕ ਨੂੰ ਗੋਲੀ ਲੱਗੀ ਹੈ।


author

Baljit Singh

Content Editor

Related News