ਕੋਵਿਡ ਨਿਯਮਾਂ ਦੀ ਉਲੰਘਣਾ ਕਰ ਪਾਰਟੀ 'ਚ ਸ਼ਾਮਲ ਹੋਏ ਹਾਂਗਕਾਂਗ ਦੇ ਅਧਿਕਾਰੀ ਨੇ ਦਿੱਤਾ ਅਸਤੀਫਾ
Monday, Jan 31, 2022 - 04:13 PM (IST)
ਹਾਂਗਕਾਂਗ (ਭਾਸ਼ਾ): ਹਾਂਗਕਾਂਗ ਵਿੱਚ ਕੋਰੋਨਾ ਵਾਇਰਸ ਦੇ ਸੰਕਰਮਣ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਇਸ ਦੌਰਾਨ ਇੱਕ ਸੀਨੀਅਰ ਅਧਿਕਾਰੀ ਨੂੰ ਇਸ ਮਹੀਨੇ 200 ਮਹਿਮਾਨਾਂ ਨਾਲ ਜਨਮਦਿਨ ਦੀ ਇੱਕ ਪਾਰਟੀ ਵਿੱਚ ਸ਼ਾਮਲ ਹੋਣ ਕਾਰਨ ਸੋਮਵਾਰ ਨੂੰ ਅਸਤੀਫਾ ਦੇਣਾ ਪਿਆ। ਚੀਨ ਦੇ ਸੰਸਦ ਦੇ ਇੱਕ ਨੁਮਾਇੰਦੇ ਵਿਦਮਾਨ ਹੰਗ ਦੇ ਜਨਮ ਦਿਨ 'ਤੇ ਪਾਰਟੀ ਵਿੱਚ ਗ੍ਰਹਿ ਮਾਮਲਿਆਂ ਦੇ ਸਕੱਤਰ ਕੈਸਪਰ ਸੁਈ ਸਮੇਤ ਕਈ ਨੇਤਾ ਅਤੇ ਅਧਿਕਾਰੀ ਸ਼ਾਮਲ ਹੋਏ ਸਨ ਅਤੇ ਬਾਅਦ ਵਿੱਚ ਘੱਟੋ-ਘੱਟ ਇੱਕ ਮਹਿਮਾਨ ਦੀ ਜਾਂਚ ਵਿੱਚ ਸੰਕਰਮਣ ਦੀ ਪੁਸ਼ਟੀ ਹੋਈ ਸੀ।
ਪੜ੍ਹੋ ਇਹ ਅਹਿਮ ਖ਼ਬਰ- ਯੂਨੀਵਰਸਿਟੀ ਨੇ ਗਲਤੀ ਨਾਲ 5500 ਵਿਦਿਆਰਥੀਆਂ ਨੂੰ ਭੇਜਿਆ ਲੱਖਾਂ ਦੀ 'ਸਕਾਲਰਸ਼ਿਪ' ਦਾ ਮੈਸੇਜ, ਪਿਆ ਬਖੇੜਾ
ਪਾਰਟੀ ਦੇ ਬਾਅਦ ਸਾਰਿਆਂ ਨੂੰ ਇਕਾਂਤਵਾਸ ਵਿਚ ਭੇਜ ਦਿੱਤਾ ਗਿਆ ਸੀ। ਸੁਈ ਨੇ ਸੋਮਵਾਰ ਨੂੰ ਦੁਪਹਿਰ ਨੂੰ ਜਾਰੀ ਬਿਆਨ ਵਿੱਚ ਕਿਹਾ ਕਿ ਉਹਨਾਂ ਨੇ ਹਾਲ ਵਿੱਚ ਇਨਫੈਕਸ਼ਨ ਫੈਲਣ ਦੌਰਾਨ ਬਹੁਤ ਵਧੀਆ ਉਦਾਹਰਣ ਪੇਸ਼ ਨਹੀਂ ਕੀਤੀ। ਹਾਂਗਕਾਂਗ ਦੀ ਨੇਤਾ ਕੈਰੀ ਲੈਮ ਅਤੇ ਹੋਰ ਅਧਿਕਾਰੀਆਂ ਨੇ ਵੱਡੀ ਗਿਣਤੀ ਵਿੱਚ ਇੱਕ ਜਗ੍ਹਾ ਇਕੱਠੇ ਨਾ ਹੋਣ ਲਈ ਜਨਤਾ ਨੂੰ ਅਪੀਲ ਕੀਤੀ ਸੀ। ਸੁਈ ਨੇ ਕਿਹਾ ਕਿ ਤਿੰਨ ਜਨਵਰੀ ਨੂੰ ਬੈਂਕਟੇਵ ਵਿਚ ਸ਼ਾਮਲ ਹੋ ਕੇ ਮੈਂ ਗਲਤ ਫ਼ੈਸਲਾ ਲਿਆ ਅਤੇ ਅਣਉਚਿਤ ਵਿਵਹਾਰ ਕੀਤਾ। ਮੈਂ ਇਹ ਅਜਿਹੇ ਸਮੇਂ ਵਿਚ ਕੀਤਾ ਜਦੋਂ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਾਰੇ ਉਪਾਅ ਕੀਤੇ ਜਾਣੇ ਚਾਹੀਦੇ ਸੀ। ਉਹਨਾਂ ਨੇ ਕਿਹਾ ਕਿ ਮੈਂ ਜੋ ਕੀਤਾ ਹੈ, ਉਸ ਦੀ ਜ਼ਿੰਮੇਵਾਰੀ ਲੈਂਦਾ ਹਾਂ ਅਤੇ ਇਸ ਲਈ ਮੈਂ ਘਰੇਲੂ ਮਾਮਲਿਆਂ ਦੇ ਸਕੱਤਰ ਅਹੁਦੇ ਤੋਂ ਅਸਤੀਫਾ ਦੇਣ ਦਾ ਫ਼ੈਸਲਾ ਲਿਆ ਹੈ।