ਬੀਜਿੰਗ ਸੀਤਕਾਲੀਨ ਓਲੰਪਿਕ ਦਾ ਵਿਰੋਧ ਕਰਨ ਤੋਂ ਪਹਿਲਾਂ ਹਾਂਗਕਾਂਗ ਦਾ ਕਾਰਕੁਨ ਗ੍ਰਿਫ਼ਤਾਰ
Friday, Feb 04, 2022 - 05:17 PM (IST)
ਹਾਂਗਕਾਂਗ (ਭਾਸ਼ਾ): ਹਾਂਗਕਾਂਗ ਦੇ ਇਕ ਸੀਨੀਅਰ ਕਾਰਕੁਨ ਨੂੰ ਸ਼ੁੱਕਰਵਾਰ ਨੂੰ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਗਿਆ ਜਦੋਂ ਉਸ ਨੇ ਸ਼ਹਿਰ ਵਿਚ ਸਰਕਾਰੀ ਦਫਤਰਾਂ ਦੇ ਬਾਹਰ ਬੀਜਿੰਗ ਸੀਤਾਕਾਲੀਨ ਓਲੰਪਿਕ ਦਾ ਵਿਰੋਧ ਕਰਨ ਦੀ ਯੋਜਨਾ ਦੀ ਘੋਸ਼ਣਾ ਕੀਤੀ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਸਥਾਨਕ ਅਖ਼ਬਾਰ ਸਾਊਥ ਚਾਈਨਾ ਮੋਰਨਿੰਗ ਪੋਸਟ ਦੀ ਰਿਪੋਰਟ ਦੇ ਮੁਤਾਬਕ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ ਕਾਰਕੁਨ ਕੂ ਸਜ਼ੇ-ਯੀਉ (Ku Shze-yiu) ਨੂੰ ਉਸ ਦੇ ਘਰੋਂ ਸਵੇਰੇ-ਸਵੇਰੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ- ਸੀਤਕਾਲੀਨ ਓਲੰਪਿਕ ਲਈ ਬੀਜਿੰਗ ਪਹੁੰਚੇ ਪੁਤਿਨ, ਰਾਸ਼ਟਰਪਤੀ ਸ਼ੀ ਨਾਲ ਕਰਨਗੇ ਗੱਲਬਾਤ
ਇਸ ਹਫ਼ਤੇ ਦੀ ਸ਼ੁਰੂਆਤ ਵਿਚ ਕੂ ਨੇ ਮੀਡੀਆ ਨੂੰ ਇਕ ਬਿਆਨ ਦਿੱਤਾ ਸੀ, ਜਿਸ ਵਿਚ ਉਸ ਨੇ ਇਕ ਪਟੀਸ਼ਨ ਦੀ ਘੋਸ਼ਣਾ ਲਈ ਮੀਡੀਆ ਨੂੰ ਸੱਦਾ ਦਿੱਤਾ ਸੀ, ਜਿਸ ਨੂੰ ਉਸ ਨੇ ਸ਼ੁੱਕਰਵਾਰ ਸਵੇਰੇ 10 ਵਜੇ ਚੀਨ ਦੇ ਸੰਪਰਕ ਦਫਤਰ ਦੇ ਸਾਹਮਣੇ ਪੇਸ਼ ਕਰਨ ਦੀ ਯੋਜਨਾ ਬਣਾਈ ਸੀ। ਚੀਨ ਦੀ ਸਰਕਾਰ ਦਾ ਇਹ ਦਫਤਰ ਹਾਂਗਕਾਂਗ ਵਿਚ ਚੀਨ ਦਾ ਪ੍ਰਮੁੱਖ ਤੌਰ 'ਤੇ ਸਮਰਥਨ ਕਰਦਾ ਹੈ। ਕੂ ਨੇ ਬਿਆਨ ਵਿਚ ਕਿਹਾ ਕਿ ਚੀਨ ਹਾਂਗਕਾਂਗ ਵਿਚ ਕੈਦ ਦੇ ਅਨਿਆਂਪੂਰਨ ਮਾਮਲਿਆਂ ਨੂੰ ਅਣਡਿੱਠਾ ਕਰਦੇ ਹੋਏ ਬੀਜਿੰਗ ਸੀਤਕਾਲੀਨ ਖੇਡਾਂ ਦਾ ਆਯੋਜਨ ਕਰ ਰਿਹਾ ਹੈ। ਸੀਨੀਅਰ ਕਾਰਕੁਨ ਨੇ ਕਿਹਾ ਕਿ ਹਾਂਗਕਾਂਗ ਵਿਚ ਵੱਡੇ ਪੱਧਰ 'ਤੇ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਅਨੋਖਾ ਮਾਮਲਾ : ਘਰ 'ਚ ਦਾਖਲ ਹੋਇਆ ਬੰਦੂਕਧਾਰੀ, ਨਹਾਇਆ-ਖਾਧਾ ਅਤੇ ਸੁੱਤਾ, ਫਿਰ ਮਾਲਕ ਨੂੰ ਚੁਕਾਏ 15 ਹਜ਼ਾਰ ਰੁਪਏ