9/11 ਦੀ ਬਰਸੀ ਮੌਕੇ ਹਾਂਗਕਾਂਗ 'ਚ ਨਹੀਂ ਹੋਇਆ ਵਿਰੋਧ ਪ੍ਰਦਰਸ਼ਨ

09/11/2019 2:53:52 PM

ਹਾਂਗਕਾਂਗ (ਬਿਊਰੋ)— ਹਾਂਗਕਾਂਗ ਵਿਚ ਪ੍ਰਦਰਸ਼ਨਕਾਰੀਆਂ ਨੇ ਬੁੱਧਵਾਰ ਨੂੰ 9/11 ਹਮਲੇ ਦੀ ਬਰਸੀ ਮੌਕੇ ਪ੍ਰਦਰਸ਼ਨ ਨਹੀਂ ਕੀਤਾ। ਇਸ ਦੇ ਇਲਾਵਾ ਉਨ੍ਹਾਂ ਨੇ ਚੀਨੀ ਅਖਬਾਰ ਦੀ ਉਸ ਰਿਪੋਰਟ ਨੂੰ ਵੀ ਖਾਰਿਜ ਕਰ ਦਿੱਤਾ ਕਿ ਉਹ ਚੀਨੀ ਸ਼ਾਸਿਤ ਸ਼ਹਿਰ ਵਿਚ ਵੱਡੇ ਪੱਧਰ 'ਤੇ ਦਹਿਸ਼ਤ ਫੈਲਾਉਣ ਦੀ ਯੋਜਨਾ ਬਣਾ ਰਹੇ ਹਨ। ਦੇਸ਼ ਵਿਚ ਪਿਛਲੇ ਕਈ ਮਹੀਨਿਆਂ ਤੋਂ ਪ੍ਰਦਰਸ਼ਨ ਜਾਰੀ ਹੈ। ਅਖਬਾਰ ਮੁਤਾਬਕ ਸਰਕਾਰ ਵਿਰੋਧੀ ਕੱਟੜਪੰਥੀ 11 ਸਤੰਬਰ ਨੂੰ ਹਾਂਗਕਾਂਗ ਵਿਚ ਗੈਸ ਪਾਈਪਾਂ ਨੂੰ ਉਡਾਉਣ ਸਮੇਤ ਵੱਡੇ ਪੱਧਰ 'ਤੇ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾ ਰਹੇ ਹਨ। 

ਇਕ ਪੋਸਟ ਵਿਚ ਕਿਹਾ ਗਿਆ ਕਿ ਲੀਕ ਹੋਈ ਜਾਣਕਾਰੀ ਮੁਤਾਬਕ ਆਨਲਾਈਨ ਚੈਟ ਰੂਮ ਵਿਚ ਕੱਟੜਪੰਥੀ ਪ੍ਰਦਰਸ਼ਨਕਾਰੀਆਂ ਵੱਲੋਂ 9/11 ਹਮਲੇ ਦੀ ਤਰਜ 'ਤੇ ਅੱਤਵਾਦੀ ਹਮਲਾ ਕਰਨ ਦੀ ਰਣਨੀਤੀ ਬਣਾਈ ਜਾ ਰਹੀ ਸੀ। ਗੌਰਤਲਬ ਹੈ ਕਿ ਅੱਜ ਹੀ ਦੇ ਦਿਨ ਮਤਲਬ 11 ਸਤੰਬਰ, 2001 ਵਿਚ ਅਮਰੀਕਾ ਵਿਚ ਵਰਲਡ ਟਰੇਡ ਸੈਂਟਰ 'ਤੇ ਅੱਤਵਾਦੀ ਹਮਲਾ ਹੋਇਆ ਸੀ। ਇਸ ਹਮਲੇ ਵਿਚ ਲੱਗਭਗ 2,753 ਲੋਕ ਮਾਰੇ ਗਏ ਸਨ।


Vandana

Content Editor

Related News