ਹਾਂਗਕਾਂਗ : ਹੰਗਾਮੇ ਕਾਰਨ ਦੂਜੇ ਦਿਨ ਵੀ ਸੰਸਦ ਹੋਈ ਮੁਲਤਵੀ

10/17/2019 1:57:26 PM

ਹਾਂਗਕਾਂਗ (ਬਿਊਰੋ)— ਹਾਂਗਕਾਂਗ ਵਿਚ ਹਵਾਲਗੀ ਬਿੱਲ ਨੂੰ ਲੈ ਕੇ ਅੰਬਰੇਲਾ ਅੰਦੋਲਨ ਸਰਗਰਮ ਹੈ। ਹਾਂਗਕਾਂਗ ਵਿਚ ਲਗਾਤਾਰ ਦੂਜੇ ਦਿਨ ਵੀਰਵਾਰ ਨੂੰ ਸੰਸਦ ਦੀ ਬੈਠਕ ਮੁਲਤਵੀ ਕਰ ਦਿੱਤੀ ਗਈ। ਦੂਜੇ ਦਿਨ ਵੀ ਵਿਰੋਧੀ ਧਿਰ ਦੇ ਲੋਕਤੰਤਰ ਸਮਰਥਕ ਸਾਂਸਦਾਂ ਨੇ ਹੰਗਾਮਾ ਕੀਤਾ ਅਤੇ ਮੁੱਖ ਕਾਰਜਕਾਰੀ ਕੈਰੀ ਲੈਮ ਨੂੰ ਬੋਲਣ ਨਹੀਂ ਦਿੱਤਾ। 

ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਇਸ ਮਗਰੋਂ ਸੁਰੱਖਿਆ ਕਰਮੀਆਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਹੇ ਸਾਂਸਦਾਂ ਨੂੰ ਇਕ-ਇਕ ਕਰ ਕੇ ਘੜੀਸਦੇ ਹੋਏ ਬਾਹਰ ਕੱਢਿਆ। ਸੂਤਰਾਂ ਮੁਤਾਬਕ ਇਕ ਦਿਨ ਪਹਿਲਾਂ ਬੁੱਧਵਾਰ ਨੂੰ ਸੀ.ਈ.ਓ. ਕੈਰੀ ਲੈਮ ਨੂੰ ਸਾਲਾਨਾ ਭਾਸ਼ਣ ਪੜ੍ਹਨ ਤੋਂ ਰੋਕ ਦਿੱਤਾ ਗਿਆ ਸੀ। ਇਸ ਮਗਰੋਂ ਲੈਮ ਨੇ ਸੁਰੱਖਿਅਤ ਸਥਾਨ 'ਤੇ ਜਾ ਕੇ ਵੀਡੀਓ ਕਾਨਫ੍ਰੈਸਿੰਗ ਜ਼ਰੀਏ ਆਪਣਾ ਭਾਸ਼ਣ ਪੜ੍ਹਿਆ ਸੀ। ਸਾਲ 1948 ਦੇ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਸੰਸਦ ਵਿਚ ਕੋਈ ਨੇਤਾ ਸਾਲਾਨਾ ਭਾਸ਼ਣ ਨਹੀਂ ਦੇ ਸਕਿਆ ਸੀ।


Vandana

Content Editor

Related News