ਹਾਂਗਕਾਂਗ ''ਚ ਰਾਸ਼ਟਰੀ ਸੁਰੱਖਿਆ ਕਾਨੂੰਨ ਮੁੱਦੇ ''ਤੇ ਝੂਠ ਬੋਲ ਰਿਹੈ ਚੀਨ : ਪੋਂਪੀਓ
Monday, Oct 26, 2020 - 11:29 AM (IST)
ਵਾਸ਼ਿੰਗਟਨ : ਹਾਂਗਕਾਂਗ ਵਿਚ ਲਾਗੂ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਮੱਦੇਨਜ਼ਰ ਅਮਰੀਕੀ ਵਿਦੇਸ਼ ਮੰਤਰੀ ਮਾਈਕਲ ਪੋਂਪੀਓ ਨੇ ਐਤਵਾਰ ਨੂੰ ਹਾਂਗਕਾਂਗ ਦੇ ਲੋਕਾਂ ਨਾਲ ਆਪਣਾ ਵਾਅਦਾ ਨਾ ਨਿਭਾਉਣ ਲਈ ਚੀਨ ਨੂੰ ਫਟਕਾਰ ਲਗਾਈ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਵੇਖ ਸਕਦੀ ਹੈ ਕਿ ਚੀਨੀ ਕੰਮਿਊਨਿਸਟ ਪਾਰਟੀ ਸੱਚ ਨਹੀਂ ਬੋਲਦੀ ਹੈ। ਉਨ੍ਹਾਂ ਨੇ ਕਿਹਾ ਕਿ ਚੀਨ ਨੇ ਹਾਂਗਕਾਂਗ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਕੋਲ 50 ਸਾਲ ਹੋਣਗੇ ਜਿੱਥੇ ਉਹ ਇਕ ਅਜਿਹੀ ਪ੍ਰਣਾਲੀ ਤਹਿਤ ਕੰਮ ਕਰ ਸਕਣਗੇ ਜੋ ਵੱਖ ਹੋਵੇਗੀ ਪਰ ਇਹ ਸਭ ਝੂਠ ਸਾਬਤ ਹੋ ਰਿਹਾ ਹੈ ।
ਦੱਸ ਦੇਈਏ ਕਿ ਪਿਛਲੇ ਸਾਲ ਤੋਂ ਹਾਂਗਕਾਂਗ ਵਿਚ ਚੀਨੀ ਸਰਕਾਰ ਦੇ ਵਿਰੋਧ ਵਿਚ ਜਬਰਦਸਤ ਪ੍ਰਦਰਸ਼ਨ ਹੋ ਰਹੇ ਹਨ। ਲੋਕਾਂ ਨੂੰ ਵਿਰੋਧ ਪ੍ਰਦਰਸ਼ਨ ਕਰਨ ਤੋਂ ਰੋਕਣ ਲਈ ਜੂਨ ਵਿਚ ਹਾਂਗਕਾਂਗ ਵਿਚ ਡਰੈਕੋਨਿਅਨ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕਰ ਦਿੱਤਾ ਗਿਆ। ਹਾਂਗਕਾਂਗ 'ਤੇ ਬੀਜਿੰਗ ਵੱਲੋਂ ਲਗਾਇਆ ਗਿਆ ਰਾਸ਼ਟਰੀ ਸੁਰੱਖਿਆ ਵੱਖਵਾਦੀ ਕਾਨੂੰਨ (ਚੀਨ ਤੋਂ ਦੂਰ ਹੱਟਣਾ), ਭੰਨਦੋੜ ( ਕੇਂਦਰ ਸਰਕਾਰ ਦੀ ਸ਼ਕਤੀ ਜਾਂ ਅਧਿਕਾਰ ਨੂੰ ਘੱਟ ਕਰਣ), ਵਿਦੇਸ਼ੀ ਤਾਕਤਾਂ ਨਾਲ ਅੱਤਵਾਦ ਅਤੇ ਮਿਲੀਭਗਤ ਨੂੰ ਜੇਲ੍ਹ ਵਿਚ ਉਮਰਕੈਦ ਤੱਕ ਦੀ ਸਜ਼ਾ ਦਿੰਦਾ ਹੈ। ਇਹ 1 ਜੁਲਾਈ ਤੋਂ ਲਾਗੂ ਹੋਇਆ।
ਧਿਆਨਦੇਣ ਯੋਗ ਹੈ ਕਿ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ 2+2 ਦੀ ਬੈਠਕ ਦਾ ਹਿੱਸਾ ਲੈਣ ਲਈ ਭਾਰਤ ਲਈ ਰਵਾਨਾ ਹੋਏ ਹਨ। ਇਸ ਬੈਠਕ ਵਿਚ ਚੀਨ ਦੇ ਵੱਧਦੇ ਸੰਸਾਰਿਕ ਪ੍ਰਭਾਵ ਦਾ ਮੁਕਾਬਲਾ ਕਰਣ 'ਤੇ ਕਾਫ਼ੀ ਹੱਦ ਤੱਕ ਧਿਆਨ ਕੇਂਦਰਿਤ ਕੀਤਾ ਜਾਵੇਗਾ। ਪੋਂਪੀਓ ਨੇ ਟਵਿਟਰ 'ਤੇ ਕਿਹਾ, 'ਭਾਰਤ, ਸ਼੍ਰੀਲੰਕਾ, ਮਾਲਦੀਵ ਅਤੇ ਇੰਡੋਨੇਸ਼ੀਆ ਦੀ ਮੇਰੀ ਯਾਤਰਾ ਲਈ ਤਿਆਰ।' ਆਜ਼ਾਦ ਅਤੇ ਮਜਬੂਤ, ਅਤੇ ਅਮਰੀ ਦੇਸ਼ਾਂ ਨਾਲ ਬਣੇ ਆਜ਼ਾਦ ਅਤੇ ਖੁੱਲੇ 9ndo Pacific ਲਈ ਇਕ ਸਾਂਝੇ ਦ੍ਰਿਸ਼ਟੀਕੋਣ ਨੂੰ ਬੜਾਵਾ ਦੇਣ ਲਈ ਸਾਡੇ ਭਾਗੀਦਾਰਾਂ ਨਾਲ ਜੁੜਣ ਦੇ ਮੌਕੇ ਲਈ ਧੰਨਵਾਦੀ ਹਾਂ।'