ਹਾਂਗਕਾਂਗ ''ਚ ਚੀਨੀ ਰਾਸ਼ਟਰੀ ਗੀਤ ਦੇ ਅਪਮਾਨ ''ਤੇ ਸਜ਼ਾ ਵਾਲਾ ਡਰਾਫਟ ਜਾਰੀ
Wednesday, Jan 09, 2019 - 05:42 PM (IST)

ਹਾਂਗਕਾਂਗ (ਭਾਸ਼ਾ)— ਚੀਨ ਦੇ ਰਾਸ਼ਟਰੀ ਗੀਤ ਦਾ ਅਪਮਾਨ ਕਰਨ ਵਾਲਿਆਂ ਨੂੰ 3 ਸਾਲ ਤੱਕ ਦੀ ਜੇਲ ਦੀ ਸਜ਼ਾ ਦਾ ਪ੍ਰਬੰਧ ਕਰਨ ਵਾਲੇ ਪ੍ਰਸਤਾਵਿਤ ਕਾਨੂੰਨ ਦੇ ਡਰਾਫਟ ਨੂੰ ਹਾਂਗਕਾਂਗ ਨੇ ਬੁੱਧਵਾਰ ਨੂੰ ਜਾਰੀ ਕਰ ਦਿੱਤਾ। ਬੀਜਿੰਗ ਨੇ ਹਾਂਗਕਾਂਗ 'ਤੇ ਇਸ ਲਈ ਦਬਾਅ ਬਣਾਇਆ ਸੀ। ਬਿੱਲ ਨੂੰ ਸਭ ਤੋਂ ਪਹਿਲਾਂ 23 ਜਨਵਰੀ ਨੂੰ ਹਾਂਗਕਾਂਗ ਦੀ ਸੰਸਦ ਵਿਚ ਰੱਖਿਆ ਜਾਵੇਗਾ। ਇਸ ਮਗਰੋਂ ਅਧਿਕਾਰੀਆਂ ਅਤੇ ਲੋਕਤੰਤਰ ਸਮਰਥਕ ਕਾਰਕੁੰਨਾਂ ਵਿਚ ਨਵੇਂ ਟਕਰਾਅ ਦੀ ਸਥਿਤੀ ਬਣ ਸਕਦੀ ਹੈ।
ਕਾਰਕੁੰਨਾਂ ਦਾ ਕਹਿਣਾ ਹੈ ਕਿ ਹਾਂਗਕਾਂਗ ਦੀ ਆਜ਼ਾਦੀ ਨੂੰ ਹੌਲੀ-ਹੌਲੀ ਖਤਮ ਕੀਤਾ ਜਾ ਰਿਹਾ ਹੈ। ਬੁੱਧਵਾਰ ਨੂੰ ਬਿੱਲ ਦਾ ਡਰਾਫਟ ਜਾਰੀ ਕੀਤਾ ਗਿਆ। ਇਸ ਵਿਚ ਗਲਤ ਤਰੀਕੇ ਨਾਲ ਜਾਂ ਅਪਮਾਨਜਨਕ ਤਰੀਕੇ ਨਾਲ ਰਾਸ਼ਟਰੀ ਗੀਤ ਦੀ ਧੁਨ ਵਜਾਉਣ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਦੋਸ਼ੀ ਨੂੰ ਜੇਲ ਦੀ ਸਜ਼ਾ ਦੇ ਨਾਲ 50 ਹਜ਼ਾਰ ਹਾਂਗਕਾਂਗ ਡਾਲਰ ਤੱਕ ਦਾ ਭੁਗਤਾਨ ਕਰਨਾ ਪੈ ਸਕਦਾ ਹੈ।