ਕੋਰੋਨਾ ਦਾ ਕਹਿਰ, ਹਾਂਗਕਾਂਗ ਨੇ 3 ਮਈ ਤੱਕ ਭਾਰਤ ਆਉਣ-ਜਾਣ ਵਾਲੀਆਂ ਉਡਾਣਾਂ ''ਤੇ ਲਾਈ ਰੋਕ

Monday, Apr 19, 2021 - 06:15 PM (IST)

ਕੋਰੋਨਾ ਦਾ ਕਹਿਰ, ਹਾਂਗਕਾਂਗ ਨੇ 3 ਮਈ ਤੱਕ ਭਾਰਤ ਆਉਣ-ਜਾਣ ਵਾਲੀਆਂ ਉਡਾਣਾਂ ''ਤੇ ਲਾਈ ਰੋਕ

ਹਾਂਗਕਾਂਗ (ਬਿਊਰੋ): ਭਾਰਤ ਵਿਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਹਾਂਗਕਾਂਗ ਨੇ 3 ਮਈ ਤੱਕ ਭਾਰਤ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ 'ਤੇ ਰੋਕ ਲਗਾ ਦਿੱਤੀ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਹਾਂਗਕਾਂਗ ਨੇ ਇੰਨੀ ਹੀ ਮਿਆਦ ਲਈ ਪਾਕਿਸਤਾਨ ਅਤੇ ਫਿਲੀਪੀਨਜ਼ ਦੇ ਨਾਲ ਵੀ ਹਵਾਈ ਆਵਾਜਾਈ ਰੱਦ ਕਰ ਦਿੱਤੀ ਹੈ। ਹਾਂਗਕਾਂਗ ਸਰਕਾਰ ਨੇ ਇਹ ਫ਼ੈਸਲਾ ਉਦੋਂ ਕੀਤਾ ਜਦੋਂ ਵਿਸਤਾਰਾ ਏਅਰਲਾਈਨਜ਼ ਦੀਆਂ ਦੋ ਫਲਾਈਟਾਂ ਤੋਂ ਹਾਂਗਕਾਂਗ ਪਹੁੰਚੇ 50 ਯਾਤਰੀ ਜਾਂਚ ਵਿਚ ਕੋਰੋਨਾ ਪਾਜ਼ੇਟਿਵ ਪਾਏ ਗਏ।

72 ਘੰਟੇ ਪਹਿਲਾਂ ਕੋਰੋਨਾ ਜਾਂਚ ਜ਼ਰੂਰੀ
ਹਾਂਗਕਾਂਗ ਵੱਲੋਂ ਜਾਰੀ ਕੀਤੇ ਗਏ ਨਿਯਮਾਂ ਮੁਤਾਬਕ ਇੱਥੇ ਜਾਣ ਤੋਂ ਵੱਧ ਤੋਂ ਵੱਧ 72 ਘੰਟੇ ਪਹਿਲਾਂ ਸਾਰੇ ਯਾਤਰੀਆਂ ਲਈ ਆਰ.ਟੀ-ਪੀ.ਸੀ.ਆਰ. ਜਾਂਚ ਕਰਵਾ ਕੇ ਕੋਵਿਡ-19 ਦੀ ਨੈਗੇਟਿਵ ਰਿਪੋਰਟ ਦਿਖਾਉਣੀ ਹੋਵੇਗੀ। ਇਸ ਤੋਂ ਪਹਿਲਾਂ ਐਤਵਾਰ ਨੂੰ ਹੀ ਹਾਂਗਕਾਂਗ ਸਰਕਾਰ ਨੇ ਮੁੰਬਈ ਤੋਂ ਹਾਂਗਕਾਂਗ ਵਿਚਾਲੇ ਸੰਚਾਲਿਤ ਵਿਸਤਾਰਾ ਏਅਰਲਾਈਨਜ਼ ਦੀਆਂ ਸਾਰੀਆਂ ਉਡਾਣਾਂ 2 ਮਈ ਤੱਕ ਮੁਲਤਵੀ ਕਰਨ ਦੀ ਘੋਸ਼ਣਾ ਕੀਤੀ ਸੀ। ਇਹ ਫ਼ੈਸਲਾ ਵਿਸਤਾਰਾ ਦੀ ਮੁੰਬਈ-ਹਾਂਗਕਾਂਗ ਉਡਾਣ ਤੋਂ ਪਹੁੰਚੇ 3 ਲੋਕਾਂ ਦੇ ਐਤਵਾਰ ਨੂੰ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਜਾਣ ਦੇ ਬਾਅਦ ਲਿਆ ਗਿਆ ਸੀ।

ਪੜ੍ਹੋ ਇਹ ਅਹਿਮ ਖਬਰ- ਰਾਹਤ ਦੀ ਖ਼ਬਰ : ਆਸਟ੍ਰੇਲੀਆ ਬਣਿਆ ਕੋਰੋਨਾ ਮੁਕਤ ਦੇਸ਼, ਇਜ਼ਰਾਈਲ 'ਚ ਖੁੱਲ੍ਹੇ ਸਕੂਲ-ਕਾਲਜ

ਭਾਰਤ ਵਿਖੇ ਮਾਮਲਿਆਂ ਵਿਚ ਵਾਧਾ
ਇੱਥੇ ਦੱਸ ਦਈਏ ਕਿ ਅਮਰੀਕਾ ਦੇ ਬਾਅਦ ਭਾਰਤ ਦੁਨੀਆ ਵਿਚ ਦੂਜਾ ਸਭ ਤੋਂ ਵੱਧ ਕੋਰੋਨਾ ਪੀੜਤ ਦੇਸ਼ ਹੈ। ਇੱਥੇ ਪੀੜਤਾਂ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ। ਪਿਛਲੇ ਦਿਨੀਂ ਇਕ ਦਿਨ ਵਿਚ ਇੱਥੇ 2 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਜਿਸ ਮਗਰੋਂ ਭਾਰਤ ਸਰਕਾਰ ਚਿੰਤਤ ਹੈ। ਕੋਰੋਨਾ ਦੀ ਵੱਧਦੀ ਗਤੀ ਨੂੰ ਦੇਖਦੇ ਹੋਏ ਭਾਰਤੀ ਸਰਕਾਰ ਸਖ਼ਤ ਕਦਮ ਚੁੱਕ ਰਹੀ ਹੈ। ਭਾਰਤ ਦੇ ਜ਼ਿਆਦਾਤਰ ਰਾਜਾਂ ਵਿਚ ਵੀਕੈਂਡ ਤਾਲਾਬੰਦੀ ਅਤੇ ਨਾਈਟ ਕਰਫਿਊ ਲਗਾਇਆ ਗਿਆ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News