ਹਾਂਗਕਾਂਗ ''ਚ ਗੈਰ ਕਾਨੂੰਨੀ ਸਭਾ ਦਾ ਆਯੋਜਨ ਕਰਨ ਦੇ ਮਾਮਲੇ ''ਚ 7 ਕਾਰਕੁਨ ਦੋਸ਼ੀ ਕਰਾਰ
Thursday, Apr 01, 2021 - 06:03 PM (IST)

ਹਾਂਗਕਾਂਗ (ਭਾਸ਼ਾ): ਹਾਂਗਕਾਂਗ ਵਿਚ 2019 ਵਿਚ ਵੱਡੇ ਪੱਧਰ 'ਤੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਗੈਰ ਕਾਨੂੰਨੀ ਸਭਾ ਦਾ ਆਯੋਜਨ ਕਰਨ ਉਸ ਵਿਚ ਹਿੱਸਾ ਲੈਣ ਦੇ ਮਾਮਲੇ ਵਿਚ 7 ਲੋਕਤੰਤਰ ਸਮਰਥਕ ਕਾਰਕੁਨਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਇਸ ਇਹਨਾਂ ਸੱਤ ਲੋਕਾਂ ਵਿਚ 'ਐਪਲ ਡੇਲੀ' ਅਖ਼ਬਾਰ ਦੇ ਸੰਸਥਾਪਕ ਅਤੇ ਮਸ਼ਹੂਰ ਪੱਤਰਕਾਰ ਜਿੰਮੀ ਲਈ ਅਤੇ ਸ਼ਹਿਰ ਵਿਚ ਲੋਕਤੰਤਰ ਮੁਹਿੰਮ ਦੀ ਅਗਵਾਈ ਕਰਨ ਵਾਲੇ 82 ਸਾਲਾ ਮਾਰਟੀਨ ਲੀ ਸ਼ਾਮਲ ਹਨ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ 'ਚ ਭਾਰਤੀ ਵਿਦਿਆਰਥੀਆਂ ਦੀ ਝੰਡੀ, ਬ੍ਰਿਟਿਸ਼ ਨਾਗਰਿਕਾਂ ਨਾਲੋਂ ਵੱਧ ਕਮਾਉਣ ਲੱਗੇ 'ਭਾਰਤੀ ਲੋਕ'
ਮਾਮਲੇ 'ਤੇ ਸੁਣਵਾਈ ਤੋਂ ਪਹਿਲਂ ਕਈ ਸਮਰਥਕਾਂ ਨੇ ਅਦਾਲਤ ਦੇ ਬਾਹਰ ਨਾਅਰੇਬਾਜ਼ੀ ਵੀ ਕੀਤੀ ਸੀ। ਇਹਨਾਂ ਕਾਰਕੁਨਾਂ ਨੂੰ 18 ਅਗਸਤ, 2019 ਨੂੰ ਹੋਏ ਪ੍ਰਦਰਸ਼ਨਾਂ ਵਿਚ ਸ਼ਮੂਲੀਅਤ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਹੈ। ਇਹਨਾਂ ਪ੍ਰਦਰਸ਼ਨਾਂ ਦੇ ਆਯੋਜਕਾਂ ਦਾ ਕਹਿਣਾ ਸੀ ਕਿ ਚੀਨ ਦੇ ਇਕ ਪ੍ਰਸਤਾਵਿਤ ਬਿੱਲ ਖ਼ਿਲਾਫ਼ ਉਸ ਦਿਨ 17 ਲੱਖ ਲੋਕਾਂ ਨੇ ਮਾਰਚ ਕੱਢਿਆ ਸੀ। ਇਸ ਪ੍ਰਸਤਾਵਿਤ ਬਿੱਲ ਵਿਚ ਕਿਸੇ ਵੀ ਅਪਰਾਧਿਕ ਮਾਮਲੇ ਦੇ ਸ਼ੱਕੀ ਨੂੰ ਸੁਣਵਾਈ ਲਈ ਚੀਨ ਦੇ ਹਵਾਲੇ ਕਰਨ ਦੀ ਵਿਵਸਥਾ ਸੀ।ਹਾਂਗਕਾਂਗ ਵਿਚ 2019 ਵਿਚ ਇਸ ਹਵਾਲਗੀ ਬਿੱਲ ਖ਼ਿਲਾਫ਼ ਵਿਆਪਕ ਪੱਧਰ 'ਤੇ ਪ੍ਰਦਰਸ਼ਨ ਕੀਤੇ ਗਏ ਸਨ। ਬਿੱਲ ਨੂੰ ਅਖੀਰ ਵਿਚ ਵਾਪਸ ਲੈ ਲਿਆ ਗਿਆ ਸੀ ਪਰ ਪੂਰਨ ਲੋਕਤੰਤਰ ਅਤੇ ਹੋਰ ਮੰਗਾਂ ਨੂੰ ਲੈ ਕੇ ਲੋਕਾਂ ਨੇ ਪ੍ਰਦਰਸ਼ਨ ਕਰਨਾ ਜਾਰੀ ਰੱਖਿਆ ਗਿਆ ਅਤੇ ਕਈ ਵਾਰ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਵਿਚਾਲੇ ਹਿੰਸਾ ਵੀ ਹੋਈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।