ਹਵਾਲਗੀ ਮੁੱਦੇ ''ਤੇ ਗੱਲਬਾਤ ਲਈ ਲੰਡਨ ਪਹੁੰਚੇ ਗ੍ਰਹਿ ਸਕੱਤਰ

Wednesday, Jul 12, 2017 - 01:15 AM (IST)

ਲੰਡਨ— ਕੇਂਦਰੀ ਗ੍ਰਹਿ ਸਕੱਤਰ ਰਾਜੀਵ ਮਹਾਰਿਸ਼ੀ ਸ਼ਰਾਬ ਵਪਾਰੀ ਵਿਜੇ ਮਾਲਿਆ ਅਤੇ ਸਾਬਕਾ ਆਈ.ਪੀ.ਐੱਲ. ਪ੍ਰਮੁੱਖ ਲਲਿਤ ਮੋਦੀ ਦੇ ਹਵਾਲਗੀ ਵਰਗੇ ਮੁੱਦਿਆਂ 'ਤੇ ਬ੍ਰਿਟਿਸ਼ ਅਧਿਕਾਰੀਆਂ ਨਾਲ ਗੱਲਬਾਤ ਕਰਨ ਲਈ ਲੰਡਨ ਪਹੁੰਚ ਗਏ।
ਸੂਤਰਾਂ ਨੇ ਦੱਸਿਆ ਕਿ ਮਾਹਰਿਸ਼ੀ ਆਪਣੇ ਬ੍ਰਿਟਿਸ਼ ਹਮਰੂਤਬਾ ਵਿਲਕਿੰਸਨ ਨਾਲ ਮੁਲਾਕਾਤ ਕਰਨਗੇ ਅਤੇ ਅੱਤਵਾਦ ਰੋਕੂ ਲੜਾਈ 'ਤੇ ਸਹਿਯੋਗ ਅਤੇ ਬ੍ਰਿਟੇਨ 'ਚ ਰਹਿਣ ਵਾਲੇ ਭਾਰਤੀ ਭਗੋੜਿਆਂ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਕਰਨਗੇ। ਉਨ੍ਹਾਂ ਕਿਹਾ ਕਿ ਮਾਲਿਆ ਤੋਂ ਇਲਾਵਾ ਆਈ.ਪੀ.ਐੱਲ. ਦੇ ਸਾਬਕਾ ਪ੍ਰਮੁੱਖ ਲਲਿਤ ਮੋਦੀ ਦੇ ਹਵਾਲਗੀ ਨੂੰ ਲੈ ਕੇ ਵੀ ਗੱਲਬਾਤ ਹੋਵੇਗੀ। ਮਹਾਰਿਸ਼ੀ ਦੇ ਇਸ ਮਾਇਗਰੇਸ਼ਨ ਦੌਰਾਨ ਆਪਸੀ ਕਾਨੂੰਨੀ ਸਹਿਯੋਗ ਸੰਧੀ, ਖੁਫੀਆ ਜਾਣਕਾਰੀ ਸਾਝਾਂ ਕਰਨ ਦੀ ਵਿਵਸਥਾ ਅਤੇ ਵੀਜ਼ਾ ਸਬੰਧੀ ਮੁੱਦਿਆਂ 'ਤੇ ਵੀ ਚਰਚਾ ਹੋ ਸਕਦੀ ਹੈ।


Related News