ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਨਵੀਂ ਪ੍ਰਵਾਸੀ ਨੀਤੀ ਦੇ ਆਲੋਚਕਾਂ ਨੂੰ ਦਿੱਤਾ ਜਵਾਬ
Tuesday, Apr 19, 2022 - 05:19 PM (IST)
ਲੰਡਨ (ਭਾਸ਼ਾ)- ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਸੋਮਵਾਰ ਨੂੰ ਉਨ੍ਹਾਂ ਆਲੋਚਕਾਂ ’ਤੇ ਪਲਟਵਾਰ ਕੀਤਾ ਜਿਨ੍ਹਾਂ ਨੇ ਦੇਸ਼ ਦੀ ਉਸ ਨਵੀਂ ਇਮੀਗ੍ਰੇਸ਼ਨ ਨੀਤੀ ’ਤੇ ਚਿੰਤਾ ਪ੍ਰਗਟ ਕੀਤੀ ਹੈ ਜਿਸਦੇ ਤਹਿਤ ਨਾਜਾਇਜ਼ ਪ੍ਰਵਾਸੀਆਂ ਨੂੰ ਰਵਾਂਡਾ ਭੇਜ ਦਿੱਤਾ ਜਾਏਗਾ। ਪਟੇਲ ਨੇ ‘ਦਿ ਟਾਈਮਸ’ ਵਿਚ ਰਵਾਂਡਾ ਦੇ ਵਿਦੇਸ਼ ਮੰਤਰੀ ਵਿਸੈਂਟ ਬਿਰੁਟਾ ਨਾਲ ਇਕ ਸੰਯੁਕਤ ਲੇਖ ਵਿਚ ਲਿਖਿਆ ਕਿ ਅਸੀਂ ਹਿੰਮਤੀ ਕਦਮ ਚੁੱਕ ਰਹੇ ਹਾਂ ਅਤੇ ਇਹ ਹੈਰਾਨੀਜਨਕ ਹੈ ਕਿ ਜੋ ਸੰਸਥਾਨ ਯੋਜਨਾਵਾਂ ਦੀ ਆਲੋਚਨਾ ਕਰਦੇ ਹਨ, ਉਹ ਆਪਣੇ ਹੱਲ ਪੇਸ਼ ਕਰਨ ਵਿਚ ਅਸਫਲ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਪੀੜਾ ਨੂੰ ਜਾਰੀ ਰਹਿਣ ਦੇਣਾ ਹੁਣ ਕਿਸੇ ਵੀ ਮਨੁੱਖੀ ਰਾਸ਼ਟਰ ਲਈ ਕੋਈ ਬਦਲ ਨਹੀਂ ਹੈ।
ਇਹ ਵੀ ਪੜ੍ਹੋ: ਕੰਗਾਲ ਪਾਕਿ ਸਿਰ ਚੜ੍ਹਿਆ 42,000 ਅਰਬ ਰੁਪਏ ਤੋਂ ਜ਼ਿਆਦਾ ਕਰਜ਼, ਮੁੜ 1 ਅਰਬ ਦਾ ਕਰਜ਼ਾ ਲੈਣ ਦੀ ਤਿਆਰੀ
ਪਟੇਲ ਅਤੇ ਬਿਰੁਟਾ ਨੇ ਲੇਖ ਵਿਚ ਕਿਹਾ ਕਿ ਰਵਾਂਡਾ ਵਿਸ਼ਵ ਦੇ ਸਭ ਤੋਂ ਸੁਰੱਖਿਅਤ ਦੇਸ਼ਾਂ ਵਿਚੋਂ ਇਕ ਹੈ ਅਤੇ ਉਹ ਪਹਿਲਾਂ ਹੀ ਕਈ ਦੇਸ਼ਾਂ ਦੇ 1,30,000 ਸ਼ਰਨਾਰਥੀਆਂ ਨੂੰ ਐਡਜਸਟ ਕਰ ਚੁੱਕਾ ਹੈ। ਇਸ ਨੀਤੀ ਨੂੰ ਆਪਣੀ ਤਰ੍ਹਾਂ ਦੀ ਵਿਸ਼ਵ ਦੀ ਪਹਿਲੀ ਸਾਂਝੇਦਾਰੀ ਕਰਾਰ ਦਿੱਤਾ ਗਿਆ ਹੈ, ਜਿਸਦਾ ਐਲਾਨ ਪਿਛਲੇ ਹਫਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕੀਤਾ ਸੀ। ਬ੍ਰਿਟੇਨ ਇਸ ਸਾਂਝੇਦਾਰੀ ਦੇ ਤਹਿਤ ਰਵਾਂਡਾ ਦੇ ਆਰਥਿਕ ਵਿਕਸ ਅਤੇ ਤਰੱਕੀ ਲਈ 12 ਕਰੋੜ ਪੌਂਡ ਦਾ ਨਿਵੇਸ਼ ਕਰ ਰਿਹਾ ਹੈ। ਪਟੇਲ ਨੇ ਪਿਛਲੇ ਹਫਤੇ ਰਵਾਂਡਾ ਦੀ ਰਾਜਧਾਨੀ ਕਿਗਾਲੀ ਦੀ ਯਾਤਰਾ ਦੌਰਾਨ ਕਿਹਾ ਸੀ ਕਿ ਅਸੀਂ ਰਵਾਂਡਾ ਨਾਲ ਇਕ ਵਿਸ਼ਵ ਮੋਹਰੀ ਮਾਈਗ੍ਰੇਸ਼ਨ ਭਾਈਵਾਲੀ ’ਤੇ ਦਸਤਖਤ ਕੀਤੇ ਹਨ, ਜਿਸ ਨਾਲ ਮਨੁੱਖੀ ਸਮਗੱਲਰਾਂ ਦੇ ਮਾਡਲ ਨੂੰ ਤੋੜਨ ਅਤੇ ਅਸਲੀ ਤੌਰ ’ਤੇ ਕਮਜ਼ੋਰ ਲੋਕਾਂ ਦੇ ਜੀਵਨ ਦੇ ਰੱਖਿਆ ਕਰਨ ਵਿਚ ਮਦਦ ਮਿਲੇਗੀ।
ਇਹ ਵੀ ਪੜ੍ਹੋ: ਪੰਜਾਬੀ ਜੋੜੇ ’ਤੇ ਲੱਗਾ ਕੋਕੀਨ ਸਮੱਗਲਿੰਗ ਦਾ ਦੋਸ਼, ਪਤੀ ਨੂੰ 10 ਤੇ ਪਤਨੀ ਨੂੰ 9 ਸਾਲ ਦੀ ਸ਼ਜਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।