ਘਰ ’ਚ ਬਿਨਾਂ ਮਾਸਕ ਗੱਲਬਾਤ ਨਾਲ ਕੋਰੋਨਾ ਵਾਇਰਸ ਫ਼ੈਲਣ ਦਾ ਖ਼ਤਰਾ ਜ਼ਿਆਦਾ: ਅਧਿਐਨ

Thursday, Jun 10, 2021 - 10:03 AM (IST)

ਘਰ ’ਚ ਬਿਨਾਂ ਮਾਸਕ ਗੱਲਬਾਤ ਨਾਲ ਕੋਰੋਨਾ ਵਾਇਰਸ ਫ਼ੈਲਣ ਦਾ ਖ਼ਤਰਾ ਜ਼ਿਆਦਾ: ਅਧਿਐਨ

ਵਾਸ਼ਿੰਗਟਨ (ਭਾਸ਼ਾ) : ਘਰਾਂ ਵਿਚ ਜਾਂ ਬੰਦ ਕਮਰਿਆਂ ਵਿਚ ਮਾਸਕ ਲਗਾਏ ਬਿਨਾਂ ਬੋਲਣ ਅਤੇ ਗੱਲਬਾਤ ਕਰਨ ਨਾਲ ਕੋਰੋਨਾ ਵਾਇਰਸ ਫ਼ੈਲਣ ਦਾ ਖ਼ਤਰਾ ਸਭ ਤੋਂ ਜ਼ਿਆਦਾ ਹੈ। ਇਕ ਅਧਿਐਨ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ। ਇਸ ਖੋਜ ਵਿਚ ਇਹ ਦੱਸਿਆ ਗਿਆ ਹੈ ਕਿ ਬੋਲਦੇ ਸਮੇਂ ਮੂੰਹ ਵਿਚੋਂ ਵੱਖ-ਵੱਖ ਆਕਾਰ ਦੀਆਂ ਸਾਹ ਦੀਆਂ ਬੂੰਦਾਂ ਨਿਕਲਦੀਆਂ ਹਨ ਅਤੇ ਉਨ੍ਹਾਂ ਵਿਚ ਵੱਖ-ਵੱਖ ਮਾਤਰਾ ਵਿਚ ਵਾਇਰਸ ਹੋ ਸਕਦਾ ਹੈ।

ਇਹ ਵੀ ਪੜ੍ਹੋ: ਬੇਹੱਦ ਹੈਰਾਨੀਜਨਕ! ਔਰਤ ਨੇ ਇਕੱਠੇ 10 ਬੱਚਿਆਂ ਨੂੰ ਦਿੱਤਾ ਜਨਮ, ਬਣਾਇਆ ਨਵਾਂ ਰਿਕਾਰਡ

ਅਧਿਐਨ ਦੇ ਖੋਜਕਰਤਾਵਾਂ ਮੁਤਾਬਕ ਸਭ ਤੋਂ ਚਿੰਤਾਜਨਕ ਬੂੰਦਾਂ ਉਹ ਹਨ, ਜਿਨ੍ਹਾਂ ਦਾ ਆਕਾਰ ਮੱਧਮ ਹੈ ਅਤੇ ਜੋ ਕਈ ਮਿੰਟ ਤੱਕ ਹਵਾ ਵਿਚ ਰਹਿ ਸਕਦੀਆਂ ਹਨ। ਉਨ੍ਹਾਂ ਦੇਖਿਆ ਕਿ ਇਹ ਬੂੰਦਾਂ ਹਵਾ ਦੇ ਪ੍ਰਵਾਹ ਨਾਲ ਠੀਕ-ਠਾਕ ਦੂਰੀ ਤੱਕ ਪਹੁੰਚ ਸਕਦੀਆਂ ਹਨ। ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ ਡਾਇਬਟੀਜ਼ ਐਂਡ ਡਾਈਜੈਸਟਿਵ ਐਂਡ ਕਿਡਨੀ ਡਿਜੀਜੇਜ ਦੇ ਐਡ੍ਰਿਆਨ ਬੇਕਸ ਨੇ ਕਿਹਾ, ‘ਅਸੀਂ ਸਾਰਿਆਂ ਨੇ ਦੇਖਿਆ ਹੈ ਕਿ ਜਦੋਂ ਲੋਕ ਗੱਲ ਕਰਦੇ ਹਨ ਤਾਂ ਥੁੱਕ ਦੀਆਂ ਹਜ਼ਾਰਾਂ ਬੂੰਦਾਂ ਉਡਦੀਆਂ ਹਨ ਪਰ ਹਜ਼ਾਰਾਂ ਬੂੰਦਾਂ ਹੋਰ ਹੁੰਦੀਆਂ ਹਨ, ਜਿਨ੍ਹਾਂ ਨੂੰ ਖੁੱਲ੍ਹੀਆਂ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ ਹੈ।’ 

ਇਹ ਵੀ ਪੜ੍ਹੋ: ਸਾਵਧਾਨ! ਨਹੁੰਆਂ ’ਚ ਆਏ ਇਹ ਬਦਲਾਅ ਤਾਂ ਹੋ ਸਕਦੈ 'ਕੋਰੋਨਾ'

ਅਧਿਐਨ ਦੇ ਸੀਨੀਅਰ ਲੇਖਕ ਬੇਕਸ ਨੇ ਕਿਹਾ, ‘ਬੋਲਦੇ ਸਮੇਂ ਨਿਕਲਣ ਵਾਲੀਆਂ ਇਨ੍ਹਾਂ ਵਾਇਰਸ ਯੁਕਤ ਬੂੰਦਾਂ ਨਾਲ ਜਦੋਂ ਪਾਣੀ ਭਾਫ ਬਣ ਕੇ ਨਿਕਲਦਾ ਹੈ ਤਾਂ ਉਹ ਧੂੰਏਂ ਦੀ ਤਰ੍ਹਾਂ ਕਈ ਮਿੰਟਾਂ ਤੱਕ ਹਵਾ ਵਿਚ ਤੈਰ ਸਕਦੇ ਹਨ, ਜਿਸ ਨਾਲ ਹੋਰਾਂ ਲਈ ਖ਼ਤਰਾ ਪੈਦਾ ਹੁੰਦਾ ਹੈ।’ ਖੋਜਕਰਤਾਵਾਂ ਨੇ ਕੋਵਿਡ-19 ਗਲੋਬਲ ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਵਾਇਰਸ ਪ੍ਰਸਾਰ ਵਿਚ ਐਰੋਸੋਲ ਬੂੰਦਾਂ ਦੇ ਸੀਰੀਰਕ ਅਤੇ ਇਲਾਜ਼ ਦੇ ਪਹਿਲੂਆਂ ’ਤੇ ਕੀਤੇ ਗਏ ਕਈ ਅਧਿਐਨਾਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਸਿੱਟਾਂ ਕੱਢਿਆ ਕਿ ਸਾਰਸ-ਸੀ.ਓ.ਵੀ.-2 ਦਾ ਹਵਾਦਾਰ ਪ੍ਰਸਾਰ ਨਾ ਸਿਰਫ਼ ਕੋਵਿਡ-19 ਨੂੰ ਪ੍ਰਸਾਰਿਤ ਕਰਨ ਵਿਚ ਮੁੱਖ ਮਾਰਗ ਹੈ, ਸਗੋਂ ਸੀਮਤ ਸਥਾਨਾਂ ਵਿਚ ਮਾਸਕ ਲਗਾਏ ਬਿਨਾਂ ਗੱਲਬਾਤ ਕਰਨਾ ਉਸ ਗਤੀਵਿਧੀ ਨੂੰ ਦਰਸਾਉਂਦਾ ਹੈ ਜੋ ਦੂਜਿਆਂ ਲਈ ਸਭ ਤੋਂ ਜ਼ਿਆਦਾ ਖ਼ਤਰਾ ਪੈਦਾ ਕਰਦੀ ਹੈ।

ਇਹ ਵੀ ਪੜ੍ਹੋ: ਸਨਕੀ ਕਿਮ ਜੋਂਗ ਨਾਲ ਮਿਲ ਕੇ ਪ੍ਰਮਾਣੂ ਤਾਕਤ ਵਧਾ ਰਿਹਾ ਹੈ ਪਾਕਿ

ਅਧਿਐਨ ਦੇ ਲੇਖਕਾਂ ਨੇ ਕਿਹਾ ਕਿ ਖਾਣਾ-ਪੀਣਾ ਅਕਸਰ ਘਰਾਂ ਦੇ ਅੰਦਰ ਹੁੰਦਾ ਹੈ ਅਤੇ ਆਮ ਤੌਰ ’ਤੇ ਇਸ ਦੌਰਾਨ ਜ਼ੋਰ-ਜ਼ੋਰ ਨਾਲ ਗੱਲ ਕੀਤੀ ਜਾਂਦੀ ਹੈ। ਇਸ ਲਈ ਇਸ ਗੱਲ ਨੂੰ ਲੈ ਕੇ ਹੈਰਾਨ ਨਹੀਂ ਹੋਣਾ ਚਾਹੀਦਾ ਕਿ ਬਾਰ ਅਤੇ ਰੈਸਟੋਰੈਂਟ ਹਾਲ ਵਿਚ ਇੰਫੈਕਸ਼ਨ ਪ੍ਰਸਾਰ ਦਾ ਕੇਂਦਰ ਬਣ ਗਏ ਸਨ। ਇਹ ਅਧਿਐਨ ਮੰਗਲਵਾਰ ਨੂੰ ‘ਇੰਟਰਨਲ ਮੈਡੀਸਨ’ ਪਤ੍ਰਿਕਾ ਵਿਚ ਪ੍ਰਕਾਸ਼ਿਤ ਹੋਇਆ।

ਇਹ ਵੀ ਪੜ੍ਹੋ: ‘ਟੀਕਾ ਲਗਵਾਓ, ਗਾਂਜਾ ਪਾਓ’- ਵੈਕਸੀਨੇਸ਼ਨ ਦੀ ਰਫ਼ਤਾਰ ਵਧਾਉਣ ਲਈ ਅਨੋਖਾ ਆਫ਼ਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News