ਸਕਾਟਲੈਂਡ: ਹੋਲੀਰੂਡ ਪੈਲੇਸ ਨੂੰ ਯੂਕ੍ਰੇਨੀ ਸ਼ਰਨਾਰਥੀਆਂ ਲਈ ਅਸਥਾਈ ਰਿਹਾਇਸ਼ ਵਜੋਂ ਵਰਤਣ ਦਾ ਸੁਝਾਅ
Thursday, Mar 17, 2022 - 06:06 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਰੂਸ ਦੁਆਰਾ ਯੂਕ੍ਰੇਨ 'ਤੇ ਹਮਲਾ ਕੀਤੇ ਜਾਣ ਦੇ ਬਾਅਦ ਯੂਕੇ ਭਰ ਦੇ ਲੋਕਾਂ ਨੂੰ ਯੂਕ੍ਰੇਨ ਨੂੰ ਛੱਡਣ ਵਾਲੇ ਲੋਕਾਂ ਦੀ ਮੇਜ਼ਬਾਨੀ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਬੁਰੇ ਦੌਰ ਵਿੱਚ ਸਕਾਟਲੈਂਡ ਵੱਲੋਂ ਵੀ ਯੂਕ੍ਰੇਨੀ ਸ਼ਰਨਾਰਥੀਆਂ ਦੀ ਸਹਾਇਤਾ ਲਈ ਹਾਮੀ ਭਰੀ ਗਈ ਹੈ। ਇਸ ਸੰਬੰਧੀ ਸਕਾਟਲੈਂਡ ਦੀ ਫ਼ਸਟ ਮਨਿਸਟਰ ਨਿਕੋਲਾ ਸਟਰਜਨ ਨੇ ਬੁੱਧਵਾਰ ਨੂੰ ਸਕਾਟਿਸ਼ ਸੰਸਦ ਵਿੱਚ ਯੂਕ੍ਰੇਨੀ ਸ਼ਰਨਾਰਥੀਆਂ ਬਾਰੇ ਇੱਕ ਅਪਡੇਟ ਪ੍ਰਦਾਨ ਕੀਤੀ। ਇਸੇ ਦੌਰਾਨ ਐਡਿਨਬਰਾ ਵਿੱਚ ਮਹਾਰਾਣੀ ਐਲਿਜਾਬੈਥ ਦੀ ਸਰਕਾਰੀ ਰਿਹਾਇਸ਼ ਹੋਲੀਰੂਡ ਪੈਲੇਸ ਨੂੰ ਯੂਕ੍ਰੇਨੀ ਸ਼ਰਨਾਰਥੀਆਂ ਲਈ ਅਸਥਾਈ ਰਿਹਾਇਸ਼ ਵਜੋਂ ਵਰਤਣ ਲਈ ਸੁਝਾਅ ਦਿੱਤਾ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਰੂਸ ਦਾ ਸਮਰਥਨ ਕਰਨ 'ਤੇ ਆਸਟ੍ਰੇਲੀਆ ਨੇ ਚੀਨ ਨੂੰ ਦਿੱਤੀ ਇਹ ਧਮਕੀ
ਯੂਕੇ ਸਰਕਾਰ ਨੇ ਸਕਾਟਿਸ਼ ਸਰਕਾਰ ਦੇ ਯੂਕ੍ਰੇਨੀ ਨਾਗਰਿਕਾਂ ਲਈ 'ਸੁਪਰ ਸਪਾਂਸਰ' ਵਜੋਂ ਕੰਮ ਕਰਨ ਦੇ ਪ੍ਰਸਤਾਵ ਨੂੰ ਸਿਧਾਂਤਕ ਤੌਰ 'ਤੇ ਸਮਰਥਨ ਦਿੱਤਾ ਹੈ, ਜਿਸ ਨਾਲ ਲਗਭਗ 3000 ਲੋਕਾਂ ਦੇ ਸਕਾਟਲੈਂਡ ਆਉਣ ਦਾ ਰਾਹ ਪੱਧਰਾ ਹੋ ਗਿਆ ਹੈ।ਇਸ ਤੋਂ ਪਹਿਲਾਂ ਸਟਰਜਨ ਨੇ ਘੋਸ਼ਣਾ ਕੀਤੀ ਸੀ ਕਿ 1 ਮਿਲੀਅਨ ਪੌਂਡ ਤੋਂ ਵੱਧ ਫੰਡ ਸਕਾਟਲੈਂਡ ਵਿੱਚ ਆਉਣ ਵਾਲੇ ਯੂਕ੍ਰੇਨੀ ਸ਼ਰਨਾਰਥੀਆਂ ਦਾ ਸਮਰਥਨ ਕਰਨ ਵਾਲੀਆਂ ਸੰਸਥਾਵਾਂ ਵੱਲ ਜਾਵੇਗਾ।
ਪੜ੍ਹੋ ਇਹ ਅਹਿਮ ਖ਼ਬਰ- ਰੂਸੀ ਫ਼ੌਜ ਵੱਲੋਂ ਯੂਕ੍ਰੇਨ 'ਚ ਬੰਬਾਰੀ ਜਾਰੀ, ਮਾਰੀਉਪੋਲ 'ਚ ਥੀਏਟਰ ਕੀਤਾ ਤਬਾਹ
ਸਟਰਜਨ ਦੇ ਬਿਆਨ ਤੋਂ ਬਾਅਦ ਐੱਮ ਐੱਸ ਪੀ ਰਿਸਟੀਨ ਗ੍ਰਾਹਮ ਨੇ ਸੁਝਾਅ ਦਿੱਤਾ ਕਿ ਐਡਿਨਬਰਾ ਵਿੱਚ ਹੋਲੀਰੂਡ ਪੈਲੇਸ ਨੂੰ ਯੂਕ੍ਰੇਨ ਤੋਂ ਆਉਣ ਵਾਲਿਆਂ ਲਈ ਰਿਹਾਇਸ਼ ਵਜੋਂ ਵਰਤਿਆ ਜਾ ਸਕਦਾ ਹੈ ਅਤੇ ਉਸਨੇ ਸਕਾਟਿਸ਼ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਆਪਣੀ ਮਲਕੀਅਤ ਅਧੀਨ ਰਿਹਾਇਸ਼ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਸ ਅਨੁਸਾਰ ਐਡਿਨਬਰਾ ਵਿੱਚ ਹੋਲੀਰੂਡ ਪੈਲੇਸ ਹੈ, ਜਿਸ ਵਿੱਚ 200 ਤੋਂ ਵੱਧ ਕਮਰੇ ਹਨ ਅਤੇ ਜਿਹਨਾਂ ਨੂੰ ਸ਼ਰਨਾਰਥੀਆਂ ਦੀ ਅਸਥਾਈ ਰਿਹਾਇਸ਼ ਲਈ ਵਰਤਿਆ ਜਾ ਸਕਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਸਿਗਰਟਨੋਸ਼ੀ ਕਾਰਨ ਕਾਲੀਆਂ ਪਈਆਂ ਔਰਤ ਦੀਆਂ ਉਂਗਲਾਂ, ਇਕ-ਇਕ ਕਰ ਕੇ ਗੁਆ ਰਹੀ