ਹਾਲੈਂਡ : ਸਮੁੰਦਰ ਵਿਚ ਉਤਾਰਨ ਤੋਂ ਪਹਿਲਾ ਰੇਲਵੇ ਪੁੱਲ ''ਤੇ ਫਸਿਆ 100 ਕਰੋੜ ਦਾ ਸੁਪਰ ਯਾਟ (ਤਸਵੀਰਾਂ)
Thursday, Jan 20, 2022 - 04:04 PM (IST)
ਓਸ (ਬਿਊਰੋ): ਹਾਲੈਂਡ ਦੀ ਮਸ਼ਹੂਰ ਜਹਾਜ਼ ਨਿਰਮਾਤਾ ਕੰਪਨੀ ਹੇਸਨ ਵੱਲੋਂ ਬਣਾਇਆ ਗਿਆ 265 ਫੁੱਟ ਲੰਬਾ ਸੁਪਰ ਯਾਟ 'ਗੈਲੇਕਟਿਕਾ' ਡੇਨ ਬਾਸ਼ ਨੇੜੇ ਇਕ ਰੇਲਵੇ ਪੁਲ ਹੇਠਾਂ ਫਸ ਗਿਆ। ਇਸ ਨੂੰ ਸਮੁੰਦਰੀ ਪਰੀਖਣ ਲਈ ਉੱਤਰੀ ਬੰਦਰਗਾਹ ਹਾਰਲਿੰਗਨ ਸ਼ਹਿਰ ਤੋਂ ਲਿਜਾਇਆ ਜਾ ਰਿਹਾ ਸੀ। ਲੇਜਰ ਬੀਮ ਅਤੇ ਹੋਰ ਤਕਨੀਕ ਨਾਲ ਇਸ ਨੂੰ ਕੱਢਣ ਦੀ ਕੋਸ਼ਿਸ਼ ਅਤੇ ਪਰੀਖਣ ਕੀਤੇ ਜਾ ਰਹੇ ਹਨ। ਜਵਾਰ ਭਾਟੇ ਵਿਚ ਪਾਣੀ ਦਾ ਪੱਧਰ ਘਟਣ ਦੌਰਾਨ ਹੀ ਪਰੀਖਣ ਹੋਵੇਗਾ।
ਪੜ੍ਹੋ ਇਹ ਅਹਿਮ ਖ਼ਬਰ- ਕਾਰ 'ਤੇ ਖੜ੍ਹੇ ਹੋ ਕੇ ਔਰਤ ਲੈਂਦੀ ਰਹੀ 'ਸੈਲਫੀ' ਅਤੇ ਨਦੀ 'ਚ ਡੁੱਬ ਗਈ ਗੱਡੀ
ਅਸਲ ਵਿਚ ਇਹ ਜਹਾਜ਼ ਸਮੁੰਦਰੀ ਨਹਿਰ ਦੇ ਛੋਟੇ ਰਸਤੇ ਵਿਚ ਅਨੁਮਾਨ ਨਾਲੋਂ ਅੱਧਾ ਫੁੱਟ ਪਾਣੀ ਦਾ ਪੱਧਰ ਜ਼ਿਆਦਾ ਹੋਣ ਕਾਰਨ ਫਸ ਗਿਆ ਸੀ। ਕਰੀਬ 100 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਸੁਪਰ ਯਾਟ ਨੂੰ ਇਹਨਾਂ ਛੋਟੇ ਰਸਤਿਆਂ ਤੋਂ ਕੱਢਣ ਲਈ ਇੰਜੀਨੀਅਰ ਹਾਲੇ ਆਖਰੀ ਪੜਾਅ ਵਿਚ ਪਰੀਖਣ ਕਰ ਰਹੇ ਹਨ। ਹੇਸਨ ਦੇ ਸੀ.ਈ.ਓ. ਆਰਥਰ ਬ੍ਰਾਓਰ ਨੇ ਕਿਹਾ ਕਿ ਸਮੁੰਦਰ ਤੱਕ ਪਹੁੰਚਾਉਣ ਲਈ ਜਹਾਜ਼ ਨੂੰ ਤਿੰਨ-ਚਾਰ ਮਹੀਨੇ ਪਰੀਖਣ ਵਿਚ ਲੱਗਦੇ ਹੀ ਹਨ।