ਕੋਰੋਨਾ ਦੇ ਡਰ ਕਾਰਨ ਹਾਕੀ ਆਸਟਰੇਲੀਆ ਨੇ ਹਰ ਕੌਮੀ ਚੈਂਪੀਅਨਸ਼ਿਪ ਕੀਤੀ ਰੱਦ

Tuesday, Mar 24, 2020 - 12:38 PM (IST)

ਕੋਰੋਨਾ ਦੇ ਡਰ ਕਾਰਨ ਹਾਕੀ ਆਸਟਰੇਲੀਆ ਨੇ ਹਰ ਕੌਮੀ ਚੈਂਪੀਅਨਸ਼ਿਪ ਕੀਤੀ ਰੱਦ

ਮੈਲਬੋਰਨ : ਹਾਕੀ ਆਸਟਰੇਲੀਆ ਨੇ ਕੋਵਿਡ 19 ਮਹਾਮਾਰੀ ਕਾਰਨ ਸਾਰੀ ਰਾਸ਼ਟਰੀ ਚੈਂਪੀਅਨਸ਼ਿਪ ਰੱਦ ਕਰ ਦਿੱਤੀ ਅਤੇ ਇਹ ਵੀ ਕਿਹਾ ਕਿ ਸਥਾਨਕ ਚੈਂਪੀਅਨਸ਼ਿਪ ਇਸ ਸਾਲ ਦੇ ਅਖੀਰ ਵਿਚ ਹੋਵੇਗੀ। ਸਾਰੇ ਮੈਂਬਰ ਸੰਘਾਂ ਅਤੇ ਮਾਸਟਰਸ ਕਮੇਟੀਆਂ ਨਾਲ ਗੱਲਬਾਤ ਤੋਂ ਬਾਅਦ ਇਹ ਫੈਸਲਾ ਲਿਆ ਗਿਆ।

PunjabKesari

ਹਾਕੀ ਆਸਟਰੇਲੀਆ ਨੇ ਇਕ ਬਿਆਨ 'ਚ ਕਿਹਾ, ''ਆਸਟਰੇਲੀਆ ਮਾਸਟਰਸ ਹਾਕੀ ਚੈਂਪੀਅਨਸ਼ਿਪ ਜੂਨ ਅਤੇ ਜੁਲਾਈ ਵਿਚ ਹੋਣੀ ਸੀ, ਜਿਸ ਨੂੰ ਰੱਦ ਕਰ ਦਿੱਤਾ ਗਿਆ ਹੈ। ਉੱਥੇ ਹੀ ਅਕਤੂਬਰ ਵਿਚ 35 ਪਲੱਸ ਅਤੇ 40 ਪਲੱਸ ਦੀ ਚੈਂਪੀਅਨਸ਼ਿਪ ਵੀ ਹੁਣ ਨਹੀਂ ਹੋਵੇਗੀ। ਇਸ ਤੋਂ ਇਲਾਵਾ ਰਾਸ਼ਟਰੀ ਕੰਟਰੀ ਚੈਂਪੀਅਨਸ਼ਿਪ ਵੀ ਰੱਦ ਕਰ ਦਿੱਤੀ ਗਈ ਹੈ।''


author

Ranjit

Content Editor

Related News