ਆਸਟ੍ਰੇਲੀਆ 'ਚ ਘਟੇ HIV ਦੇ ਮਾਮਲੇ, ਕੋਸ਼ਿਸ਼ਾਂ ਲਿਆਈਆਂ ਰੰਗ

07/03/2019 11:29:16 AM

ਸਿਡਨੀ— ਆਸਟ੍ਰੇਲੀਆ 'ਚ ਸਰਕਾਰ, ਸਿਹਤ ਵਿਭਾਗ, ਭਾਈਚਾਰਿਆਂ ਅਤੇ ਰਿਸਰਚ ਖੇਤਰ ਦੀਆਂ ਲਗਾਤਾਰ ਕੋਸ਼ਿਸ਼ਾਂ ਕਾਰਨ ਐੱਚ. ਆਈ. ਵੀ. ਦੀ ਦਰ 18 ਸਾਲ ਦੇ ਹੇਠਲੇ ਪੱਧਰ 'ਤੇ ਆ ਗਈ ਹੈ। ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਦੇ ਕਿਰਬੀ ਇੰਸਟੀਚਿਊਟ ਵਲੋਂ ਬੁੱਧਵਾਰ ਨੂੰ ਜਾਰੀ ਇਕ ਰਿਪੋਰਟ ਮੁਤਾਬਕ 2018 'ਚ ਐੱਚ. ਆਈ. ਵੀ. ਦੇ ਸਿਰਫ 835 ਮਾਮਲੇ ਸਾਹਮਣੇ ਆਏ ਜੋ ਪਿਛਲੇ 5 ਸਾਲ ਦੀ ਤੁਲਨਾ 'ਚ 23 ਫੀਸਦੀ ਘੱਟ ਹੈ। ਕਿਰਬੀ ਇੰਸਟੀਚਿਊਟ ਦੇ ਸਰਵੀਲਾਂਸ ਐਵੂਲਿਊਸ਼ਨ ਐਂਡ ਰਿਸਰਚ ਪ੍ਰੋਗਰਾਮ ਦੀ ਮੁਖੀ ਰੇਬੇਕਾ ਗਾਈ ਨੇ ਕਿਹਾ ਕਿ ਇਹ ਗਿਰਾਵਟ ਕਾਫੀ ਉਤਸ਼ਾਹ ਵਾਲੀ ਹੈ।

ਉਨ੍ਹਾਂ ਨੇ ਕਿਹਾ,''ਅਸੀਂ ਪਿਛਲੇ ਕੁਝ ਸਾਲਾਂ 'ਚ ਆਸਟ੍ਰੇਲੀਆ ਦੇ ਕੁੱਝ ਸੂਬਿਆਂ 'ਚ ਐੱਚ. ਆਈ. ਵੀ. ਦਰ 'ਚ ਗਿਰਾਵਟ ਦਰਜ ਕੀਤੀ ਸੀ ਤੇ 2018 'ਚ ਅਸੀਂ ਰਾਸ਼ਟਰੀ ਪੱਧਰ 'ਤੇ ਐੱਚ. ਆਈ. ਵੀ. ਦਰ 'ਚ ਗਿਰਾਵਟ ਦਰਜ ਕੀਤੀ ਹੈ। ਗਾਈ ਨੇ ਕਿਹਾ,''ਐੱਚ. ਆਈ. ਵੀ. ਦਰ 'ਚ ਗਿਰਾਵਟ ਇਸ ਦਾ ਪ੍ਰਸਾਰ ਰੋਕਣ ਲਈ ਸਰਕਾਰ, ਸਿਹਤ ਖੇਤਰ, ਭਾਈਚਾਰਿਆਂ ਅਤੇ ਖੋਜ ਖੇਤਰ ਦੀਆਂ ਲਗਾਤਾਰ ਕੀਤੀਆਂ ਗਈਆਂ ਕੋਸ਼ਿਸ਼ਾਂ ਦਾ ਨਤੀਜਾ ਹੈ। ਇਨ੍ਹਾਂ ਸਾਂਝੇਦਾਰੀਆਂ ਦੇ ਨਤੀਜੇ ਵਜੋਂ ਵਧ ਤੋਂ ਵਧ ਲੋਕਾਂ 'ਚ ਐੱਚ. ਆਈ. ਵੀ. ਦੀ ਜਾਂਚ ਕੀਤੀ ਗਈ ਅਤੇ ਪੀੜਤ ਲੋਕਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ।''

ਆਸਟ੍ਰੇਲੀਆ ਦੇ ਸਿਹਤ ਮੰਤਰੀ ਗ੍ਰੇਗ ਹੰਟ ਨੇ ਇਕ ਬਿਆਨ ਜਾਰੀ ਕਰਕੇ ਐੱਚ. ਆਈ. ਵੀ. ਦਰ 'ਚ ਗਿਰਾਵਟ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਨਤੀਜਾ ਗੇਅ ਅਤੇ ਬਾਇਓਸੈਕਸੁਅਲ ਪੁਰਸ਼ਾਂ 'ਚ ਨਿਯਮਿਤ ਐੱਚ. ਆਈ. ਵੀ. ਰੋਕੂ ਇਲਾਜ ਕਾਰਨ ਵੀ ਆਇਆ ਹੈ, ਜਿਸ ਨੂੰ ਸਰਕਾਰ ਨੇ ਇਕ ਅਪ੍ਰੈਲ 2018 ਤੋਂ ਫਾਰਮਾਸਊਟਿਕਲ ਬੈਨੇਫਿਟਸ ਸਕੀਮ 'ਚ ਸ਼ਾਮਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਆਸਟ੍ਰੇਲੀਆਈ ਸਰਕਾਰ ਨੇ ਇਸ ਸਕੀਮ ਤਹਿਤ ਲੋਕਾਂ ਨੂੰ ਐੱਚ. ਆਈ. ਵੀ. ਦੀਆਂ ਕਈ ਦਵਾਈਆਂ ਉਪਲੱਬਧ ਕਰਾਈਆਂ ਹਨ। ਸਰਕਾਰ ਇਸ


Related News