ਸਾਊਦੀ ਅਰਬ ਦੀ ਬੀਬੀ ਨੇ ਰਚਿਆ ਇਤਿਹਾਸ, ਡਿਜੀਟਲ ਸੰਗਠਨ ਦੀ ਚੁਣੀ ਗਈ ਪਹਿਲੀ ਮੁਖੀ
Saturday, Apr 17, 2021 - 02:00 AM (IST)
ਰਿਆਦ - ਸਾਊਦੀ ਅਰਬ ਦੀ ਮਹਿਲਾ ਦੀਮਾਹ ਅਲੱਯਾ ਨੂੰ ਮੰਗਲਵਾਰ ਡਿਜੀਟਲ ਸਹਿਯੋਗ ਸੰਗਠਨ ਦਾ ਪਹਿਲਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਡਿਜੀਟਲ ਸਹਿਯੋਗ ਸੰਗਠਨ ਨੇ ਮੰਗਲਵਾਰ ਰਿਆਦ ਵਿਚ ਆਪਣੀ ਪਹਿਲੀ ਬੈਠਕ ਆਯੋਜਿਤ ਕੀਤੀ ਸੀ। ਇਸ ਦੀ ਅਗਵਾਈ ਸਾਊਦੀ ਅਰਬ ਦੇ ਸੰਚਾਰ ਅਤੇ ਸੂਚਨਾ ਤਕਨਾਲੋਜੀ ਮੰਤਰੀ ਨੇ ਕੀਤੀ।
ਇਹ ਵੀ ਪੜੋ - US ਨੇਵੀ 'ਤੇ Alien ਦੀ ਏਅਰ-ਸਟ੍ਰਾਈਕ, ਰੱਖਿਆ ਮੰਤਰਾਲਾ ਨੇ ਕੀਤੀ ਪੁਸ਼ਟੀ
ਅੰਤਰਰਾਸ਼ਟਰੀ ਸੰਚਾਰ ਸੰਘ ਦੇ ਜਨਰਲ ਸਕੱਤਰ ਹਾਓਲਿਨ ਝਾਓ, ਵਿਸ਼ਵ ਆਰਥਿਕ ਮੰਚ ਦੇ ਮੁਖੀ ਬੋਰਗੇ ਬ੍ਰੇਂਡੇ, ਖਾੜ੍ਹੀ ਮੁਲਕਾਂ ਦੀ ਪ੍ਰੀਸ਼ਦ (ਜੀ. ਸੀ. ਸੀ.) ਦੇ ਜਨਰਲ ਸਕੱਤਰ ਡਾ. ਨਾਇਫ ਅਲ-ਹਜ਼ਰਫ ਅਤੇ ਸੰਯੁਕਤ ਰਾਸ਼ਟਰ ਦੇ ਹੋਰਨਾਂ ਪ੍ਰੋਗਰਾਮਾਂ ਦੇ ਪ੍ਰਤੀਨਿਧੀ, ਸੂਬਿਆਂ ਦੇ ਮੈਂਬਰ ਦੇ ਮੰਤਰੀਆਂ ਦੀ ਹਾਜ਼ਰੀ ਵਿਚ ਦੀਮਾਹ ਨੂੰ ਇਹ ਉਪਾਧੀ ਦਿੱਤੀ ਗਈ। ਉਥੇ ਹੀ ਸਾਊਦੀ ਅਰਬ, ਬਹਿਰੀਨ, ਜਾਰਡਨ, ਕੁਵੈਤ ਅਤੇ ਪਾਕਿਸਤਾਨ ਵੱਲੋਂ ਵਫਦ ਕੀਤੇ ਗਏ ਪਹਿਲੇ 5 ਮੈਂਬਰ ਰਾਜਾਂ ਨੇ ਵੀ ਸਮੂਹ ਵਿਚ ਨਾਇਜ਼ੀਰੀਆ ਅਤੇ ਓਮਾਨ ਦਾ ਸੁਆਗਤ ਕੀਤਾ।
ਇਹ ਵੀ ਪੜੋ - ਇਹ ਕੋਈ ਗੁਫਾ ਨਹੀਂ ਸਗੋਂ ਇਟਲੀ 'ਚ ਮਿੱਟੀ ਨਾਲ ਬਣੇ '3ਡੀ ਪ੍ਰਿੰਟਿਡ ਘਰ' ਨੇ (ਤਸਵੀਰਾਂ)
7 ਰਾਸ਼ਟਰ ਮੈਂਬਰਾਂ ਦਾ ਗਠਨ, ਜਿਨ੍ਹਾਂ ਦੀ ਵਿਸ਼ਵ ਦੀ ਜੀ. ਡੀ. ਪੀ. ਵਿਚ 2 ਟ੍ਰਿਲੀਅਨ ਡਾਲਰ ਦਾ ਹਿੱਸਾ ਹੈ। ਇਨ੍ਹਾਂ ਮੁਲਕਾਂ ਦੀ ਆਬਾਦੀ 480 ਮਿਲੀਅਨ ਹੈ, ਜਿਨ੍ਹਾਂ ਵਿਚੋਂ 80 ਫੀਸਦੀ ਨੌਜਵਾਨ ਹਨ। ਸਾਊਦੀ ਪ੍ਰੈੱਸ ਏਜੰਸੀ ਮੁਤਾਬਕ ਬੈਠਕ ਦੌਰਾਨ ਡਿਜੀਟਲ ਕਿਰਤ ਬਾਜ਼ਾਰ ਵਿਚ ਇਸ ਤੋਂ ਇਲਾਵਾ ਟ੍ਰਾਂਸ ਬਾਰਡਰ ਡਾਟਾ ਨੂੰ ਜਾਂਚਣ ਅਤੇ ਹੋਰਨਾਂ ਲੋਕਾਂ ਨੂੰ ਮਹਿਲਾ ਸਸ਼ਕਤੀਕਰਣ ਦਾ ਸਮਰਥਨ ਅਤੇ ਸਹਿਯੋਗ ਕਰਨ ਲਈ ਸਪਾਟਲਾਈਟ ਦਾ ਮਹੱਤਵ ਸਥਾਪਿਤ ਕਰਨ ਦੇ ਉਦੇਸ਼ ਨਾਲ ਇਸ ਪਹਿਲ ਨੂੰ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਐੱਸ. ਪੀ. ਏ. ਨੇ ਕਿਹਾ ਇਕ ਉੱਦਮਸ਼ੀਲਤਾ, ਛੋਟੇ ਅਤੇ ਮੱਧਮ ਆਕਾਰ ਦੀਆਂ ਕੰਪਨੀਆਂ ਨੂੰ ਸਰਵਉੱਚ ਸੇਵਾ ਦੇਣ ਅਤੇ ਸਾਰਿਆਂ ਲਈ ਇਕ ਡਿਜੀਟਲ ਭਵਿੱਖ ਦਾ ਅਹਿਸਾਸ ਕਰਨ ਦੀ ਪਹਿਲ ਕੀਤੀ ਜਾਵੇ।
ਇਹ ਵੀ ਪੜੋ - ਫਰਾਂਸ ਨੇ 'ਜਿਨਸੀ ਅਪਰਾਧ' 'ਤੇ ਬਣਾਇਆ ਇਤਿਹਾਸਕ ਕਾਨੂੰਨ, ਹੁਣ ਨਹੀਂ ਬਚ ਪਾਉਣਗੇ ਦੋਸ਼ੀ