ਪਾਕਿਸਤਾਨ ਚੋਣਾਂ ''ਚ ਹੋਈ ਇਤਿਹਾਸਕ ਧਾਂਧਲੀ : ਸ਼ਹਿਬਾਜ਼ ਸ਼ਰੀਫ

8/14/2018 1:03:37 AM

ਇਸਲਾਮਾਬਾਦ — ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ. ਐੱਮ. ਐੱਲ.-ਐੱਨ.) ਦੇ ਪ੍ਰਧਾਨ ਸ਼ਹਿਬਾਜ਼ ਸ਼ਰੀਫ ਨੇ ਸੋਮਵਾਰ ਨੂੰ ਦੋਸ਼ ਲਾਇਆ ਕਿ 25 ਜੁਲਾਈ ਨੂੰ ਹੋਈਆਂ ਚੋਣਾਂ 'ਚ ਇਤਿਹਾਸਕ ਧਾਂਧਲੀ (ਧੋਖਾਧੜੀ) ਹੋਈ ਪਰ ਉਨ੍ਹਾਂ ਨੇ ਇਹ ਵੀ ਮੰਨਿਆ ਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਗ੍ਰਿਫਤਾਰੀ ਅਤੇ ਉਨ੍ਹਾਂ ਦਾ ਜੇਲ ਜਾਣਾ ਉਨ੍ਹਾਂ ਦੀ ਪਾਰਟੀ ਦੀ ਹਾਰ ਦਾ ਕਾਰਨ ਹੈ।


ਪੀ. ਐੱਮ. ਐੱਲ.-ਐੱਨ. 82 ਸੀਟਾਂ ਨਾਲ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ 'ਚ ਦੂਜੇ ਨੰਬਰ 'ਤੇ ਰਹੀ। ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ 158 ਸੀਟਾਂ ਦੇ ਨਾਲ ਪਹਿਲੇ ਨੰਬਰ 'ਤੇ ਹੈ। ਵਿਰੋਧੀ ਧਿਰ ਦੇ ਤੌਰ 'ਤੇ ਪਾਰਟੀ ਦੇ ਭਾਵੀ ਰਣਨੀਤੀ 'ਤੇ ਚਰਚਾ ਲਈ ਬੁਲਾਈ ਗਈ ਸੰਸਦੀ ਦਲ ਦੀ ਬੈਠਕ ਦੀ ਅਗਵਾਈ ਕਰਦੇ ਹੋਏ ਸ਼ਹਿਬਾਜ਼ ਨੇ ਆਖਿਆ ਕਿ ਪੀ. ਐੱਮ. ਐੱਲ.-ਐੱਨ. 'ਪਰਿਪੱਕ ਸਿਆਸੀ ਪਾਰਟੀ' ਦੇ ਰੂਪ 'ਚ ਵਿਵਹਾਰ ਕਰੇਗੀ। ਡਾਨ ਨਿਊਜ਼ ਦੀ ਅਖਬਾਰ ਮੁਤਾਬਕ ਸ਼ਰੀਫ ਦੇ ਛੋਟੇ ਭਰਾ ਅਤੇ ਪੰਜਾਬ ਸੂਬੇ ਦੇ ਸਾਬਕਾ ਮੁੱਖ ਮੰਤਰੀ ਸ਼ਹਿਬਾਜ਼ ਨੇ ਦੋਸ਼ ਲਾਇਆ ਕਿ 25 ਜੁਲਾਈ ਹੋਈਆਂ ਚੋਣਾਂ 'ਚ ਇਤਿਹਾਸਕ ਧਾਂਧਲੀ ਹੋਈ।