ਪਾਕਿਸਤਾਨ ’ਚ ਇਤਿਹਾਸਕ ਹਿੰਦੂ ਮੰਦਰ ਸਾਧੂ ਬੇਲਾ ਹੜ੍ਹ ’ਚ ਡੁੱਬਿਆ
Thursday, Sep 08, 2022 - 02:37 PM (IST)
ਇਸਲਾਮਾਬਾਦ (ਇੰਟ.)- ਪਾਕਿਸਤਾਨ ਵਿਚ ਪਿਛਲੇ ਕਈ ਦਿਨਾਂ ਤੋਂ ਹੜ੍ਹ ਦਾ ਕਹਿਰ ਦੇਖਿਆ ਜਾ ਰਿਹਾ ਹੈ। ਇਸ ਹੜ੍ਹ ਵਿਚ ਇਤਿਹਾਸਕ ਹਿੰਦੂ ਮੰਦਰ ਸਾਧੂ ਬੇਲਾ ਵੀ ਡੁੱਬ ਗਿਆ ਹੈ। ਮੂਲ ਰੂਪ ਵਿਚ ਮੇਨਕ ਪਹਾੜ ਦੇ ਰੂਪ ਵਿਚ ਜਾਣਿਆ ਜਾਣ ਵਾਲਾ ਸਾਧੂ ਬੇਲਾ ਮੰਦਰ ਉਨ੍ਹਾਂ ਇਤਿਹਾਸਕ ਸਥਾਨਾਂ ਵਿਚੋਂ ਇਕ ਹੈ, ਜਿਨ੍ਹਾਂ ਨਾਲ ਇਕ ਕਹਾਣੀ ਜੁੜੀ ਹੋਈ ਹੈ।
ਇਤਿਹਾਸ ਮੁਤਾਬਕ ਅਸੀਂ ਜਾਣਦੇ ਹਾਂ ਕਿ ਸਵਾਮੀ ਬ੍ਰਖੰਡੀ ਮਹਾਰਾਜ ਨਾਂ ਦੇ ਇਕ ਨਾਬਾਲਗ ਨੇ ਅਧਿਆਤਮਕ ਮਾਰਗਦਰਸ਼ਨ ਦੀ ਭਾਲ ਵਿਚ 1823 ਵਿਚ ਆਪਣੇ ਗ੍ਰਹਿ ਸ਼ਹਿਰ ਦਿੱਲੀ ਨੂੰ ਛੱਡ ਦਿੱਤਾ। ਅਧਿਆਤਮਕ ਦੀ ਆਪਣੀ ਖੋਜ ਵਿਚ ਉਨ੍ਹਾਂ ਨੇ ਸਿੰਧ ਨੂੰ ਚੁਣਿਆ। ਉਨ੍ਹਾਂ ਨੇ ਸ਼ੁਕੁਰ ਵੱਲ ਆਪਣੀ ਯਾਤਰਾ ਕੀਤੀ ਅਤੇ ਇਕ ਵੱਖਰੇ ਆਈਲੈਂਡ ’ਤੇ ਰਹਿਣ ਦਾ ਫੈਸਲਾ ਕੀਤਾ। ਉਥੇ ਉਨ੍ਹਾਂ ਨੇ ਆਪਣੀ ਪੂਜਾ ਕਰਨ ਲਈ ਕਈ ਮੰਦਰਾਂ ਦੀ ਉਸਾਰੀ ਕੀਤੀ ਅਤੇ ਇਸ ਤਰ੍ਹਾਂ ਸਾਧੂ ਬੇਲਾ ਦੇ ਮੰਦਰ ਦੀ ਸਥਾਪਨਾ ਕੀਤੀ ਗਈ ਸੀ।