ਪਾਕਿਸਤਾਨ: ਸਿੱਖਾਂ ਦੇ ਵਿਰੋਧ ਅੱਗੇ ਝੁਕੀ ਸਰਕਾਰ, 100 ਸਾਲ ਪੁਰਾਣੇ ਗੁਰਦੁਆਰੇ ਨੂੰ ਮੁੜ ਖੋਲ੍ਹਣ ਦੀ ਦਿੱਤੀ ਇਜਾਜ਼ਤ

Saturday, Jul 10, 2021 - 10:11 AM (IST)

ਪਾਕਿਸਤਾਨ: ਸਿੱਖਾਂ ਦੇ ਵਿਰੋਧ ਅੱਗੇ ਝੁਕੀ ਸਰਕਾਰ, 100 ਸਾਲ ਪੁਰਾਣੇ ਗੁਰਦੁਆਰੇ ਨੂੰ ਮੁੜ ਖੋਲ੍ਹਣ ਦੀ ਦਿੱਤੀ ਇਜਾਜ਼ਤ

ਲਾਹੌਰ (ਭਾਸ਼ਾ) : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ 100 ਸਾਲਾਂ ਤੋਂ ਜ਼ਿਆਦਾ ਪੁਰਾਣੇ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੂੰ ਦੁਬਾਰਾ ਖੋਲ੍ਹੇ ਜਾਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਕਿਹਾ ਕਿ ਗੁਰੂ ਘਰ ਨੂੰ 2 ਦਹਾਕੇ ਪਹਿਲਾਂ ਇਕ ਲਾਇਬ੍ਰੇਰੀ ਵਿਚ ਤਬਦੀਲ ਕਰ ਦਿੱਤਾ ਗਿਆ ਸੀ, ਜਿਸ ਦਾ ਸਿੱਖ ਭਾਈਚਾਰੇ ਨੇ ਪੂਰਾ ਵਿਰੋਧ ਕੀਤਾ ਸੀ। ਫਿਲਹਾਲ ਇਹ ਗੁਰਦੁਆਰਾ ਖੈਬਰ ਪਖਤੂਨਖਵਾ (ਕੇ. ਪੀ. ਕੇ.) ਸੂਬਾ ਸਰਕਾਰ ਦੇ ਕੰਟਰੋਲ ਵਿਚ ਹੈ।

ਇਹ ਵੀ ਪੜ੍ਹੋ: ਸਦੀ ਦੇ ਅਖ਼ੀਰ ਤਕ ਦੁਨੀਆ ਦੇ ਲਗਭਗ 840 ਕਰੋੜ ਲੋਕਾਂ ’ਤੇ ਮੰਡਰਾ ਰਿਹਾ ਹੋਵੇਗਾ ਡੇਂਗੂ ਤੇ ਮਲੇਰੀਆ ਦਾ ਖ਼ਤਰਾ

ਇਵੈਕਿਊਈ ਟਰੱਸਟ ਪ੍ਰਾਪਰਟੀ ਬੋਰਡ (ਈ. ਟੀ. ਪੀ. ਬੀ.) ਦੇ ਪ੍ਰਧਾਨ ਆਮਿਰ ਅਹਿਮਦ ਨੇ ਕਿਹਾ, 'ਪੂਰੀ ਤਰ੍ਹਾਂ ਵਿਚਾਰ-ਵਟਾਂਦਰੇ ਤੋਂ ਬਾਅਦ ਸਰਕਾਰ ਨੇ ਆਖ਼ਿਰਕਾਰ ਬੋਰਡ ਦਾ ਰੁਖ ਸਵੀਕਾਰ ਕਰ ਲਿਆ ਅਤੇ ਮਨਸੇਹਰਾ ਜ਼ਿਲ੍ਹੇ ਵਿਚ ਸਥਿਤ ਗੁਰਦੁਆਰਾ ਸਿੰਘ ਸਭਾ ਦਾ ਕਬਜ਼ਾ ਈ. ਟੀ. ਪੀ. ਬੀ. ਨੂੰ ਦੇਣ ’ਤੇ ਸਹਿਮਤੀ ਜਤਾ ਦਿੱਤੀ ਹੈ।' ਈ. ਟੀ. ਪੀ. ਬੀ. ਇਕ ਵਿਚਾਰਧਾਰਕ ਬੋਰਡ ਹੈ, ਜੋ ਹਿੰਦੂਆਂ ਅਤੇ ਸਿੱਖਾਂ ਦੀਆਂ ਧਾਰਮਿਕ ਜਾਇਦਾਦਾਂ ਅਤੇ ਤੀਰਥ ਸਥਾਨਾਂ ਦਾ ਪ੍ਰਬੰਧ ਕਰਦਾ ਹੈ, ਜੋ ਵੰਡ ਤੋਂ ਬਾਅਦ ਭਾਰਤ ਚਲੇ ਗਏ ਸਨ। ਅਹਿਮਦ ਨੇ ਕਿਹਾ, 'ਆਪਣੀ ਮੂਲ ਵਾਸਤੂਕਲਾ ਅਤੇ ਆਕਾਰ ਵਿਚ ਬਰਕਰਾਰ ਇਤਿਹਾਸਕ ਅਤੇ ਸ਼ਾਨਦਾਰ ਗੁਰਦੁਆਰੇ ਦੀ ਜ਼ਰੂਰੀ ਮੁਰੰਮਤ ਤੋਂ ਬਾਅਦ ਕੁਝ ਮਹੀਨਿਆਂ ਬਾਅਦ ਇਸ ਨੂੰ ਖੋਲ੍ਹ ਦਿੱਤਾ ਜਾਵੇਗਾ।' 

ਇਹ ਵੀ ਪੜ੍ਹੋ: ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਦੀ ਸੂਚੀ ’ਚ ਚੀਨ ਅਤੇ UAE ਦੀ ਬੱਲੇ-ਬੱਲੇ, ਭਾਰਤ ਨੂੰ ਵੱਡਾ ਝਟਕਾ

ਪ੍ਰਧਾਨ ਨੇ ਕਿਹਾ, 'ਈ.ਟੀ.ਪੀ.ਬੀ. 'ਤੇ ਇਸ ਦਾ ਕੰਟਰੋਲ ਇਕ ਮੀਲ ਦਾ ਪੱਥਰ ਸਾਬਤ ਹੋਵੇਗਾ, ਕਿਉਂਕੀ ਇਹ ਦੇਸ਼ ਦੇ ਉੱਤਰੀ ਖੇਤਰਾਂ ਵਿਚ (ਪੂਜਾ ਲਈ ਖੁੱਲਣ ਵਾਲਾ) ਪਹਿਲਾ ਗੁਰਦੁਆਰਾ ਹੋਵੇਗਾ, ਜਿਸ ਦੇ ਨਤੀਜੇ ਵਜੋਂ ਧਾਰਮਿਕ ਸੈਰ-ਸਪਾਟਾ ਨੂੰ ਹੁਲਾਰਾ ਮਿਲੇਗਾ।' 20 ਸਾਲ ਪਹਿਲਾਂ ਸਥਾਨਕ ਸਿੱਖ ਭਾਈਚਾਰੇ ਦੇ ਵਿਰੋਧ ਦੇ ਬਾਵਜੂਦ ਸੂਬਾਈ ਸਰਕਾਰ ਨੇ ਇਸ ਗੁਰਦੁਆਰੇ ਨੂੰ 'ਮਿਉਂਸੀਪਲ ਲਾਈਬ੍ਰੇਰੀ ਬੀਲਡਿੰਗ' 'ਚ ਤਬਦੀਲ ਕਰ ਦਿੱਤਾ ਸੀ। ਵੰਡ ਤੋਂ ਬਾਅਦ ਗੁਰੂਦੁਆਰਾ ਪੂਜਾ ਲਈ ਬੰਦ ਕਰ ਦਿੱਤਾ ਗਿਆ ਸੀ। ਹਜ਼ਰੋ ਦੇ ਸਿੱਖ ਸੰਤ ਸਰਦਾਰ ਗੋਪਾਲ ਸਿੰਘ ਸਾਥੀ ਨੇ 1905 ਵਿਚ ਇਸ ਗੁਰਦੁਆਰੇ ਦਾ ਨੀਂਹ ਪੱਥਰ ਰੱਖਿਆ ਸੀ। ਸਾਲ 1976 ਵਿਚ ਮਾਨਸੇਹਰਾ ਨੂੰ ਇਕ ਜ਼ਿਲ੍ਹੇ ਵਜੋਂ ਅਧਿਕਾਰਤ ਤੌਰ 'ਤੇ ਹੱਦਬੰਦੀ ਕਰਨ ਤੋਂ ਬਾਅਦ, ਮੰਦਰ ਨੂੰ ਪੁਲਸ ਵਿਭਾਗ ਨੂੰ ਸੌਂਪ ਦਿੱਤਾ ਗਿਆ, ਜਿਸ ਨੇ ਆਪਣੇ ਕੰਪਲੈਕਸ ਵਿਚ ਇਕ ਪੁਲਸ ਸਟੇਸ਼ਨ ਸਥਾਪਤ ਕੀਤਾ। 2000 ਵਿਚ ਗੁਰਦੁਆਰੇ ਵਿਚ ਇਕ ਪਬਲਿਕ ਲਾਇਬ੍ਰੇਰੀ ਦੀ ਸਥਾਪਨਾ ਕੀਤੀ ਗਈ ਸੀ।

ਇਹ ਵੀ ਪੜ੍ਹੋ: ਪਾਕਿਸਤਾਨ: ਪੰਜਾਬ ਸਰਕਾਰ ਟਾਰਜੈਂਡਰ ਲੋਕਾਂ ਲਈ ਸਥਾਪਤ ਕਰੇਗੀ ਪਹਿਲਾ ਸਰਕਾਰੀ ਸਕੂਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News