ਕੋਰੋਨਾ ਦੌਰਾਨ ਉਤਸਵ ਮਨਾਉਣ ਲਈ ਹਿੰਦੂ ਮੰਦਰ ਦੇ ਅਧਿਕਾਰੀ ਗ੍ਰਿਫਤਾਰ

Thursday, Apr 29, 2021 - 02:08 AM (IST)

ਕੋਰੋਨਾ ਦੌਰਾਨ ਉਤਸਵ ਮਨਾਉਣ ਲਈ ਹਿੰਦੂ ਮੰਦਰ ਦੇ ਅਧਿਕਾਰੀ ਗ੍ਰਿਫਤਾਰ

ਕੋਲੰਬੋ - ਸ਼੍ਰੀਲੰਕਾ ਵਿਚ ਇਕ ਹਿੰਦੂ ਮੰਦਰ ਦੇ ਉੱਚ ਅਧਿਕਾਰੀਆਂ ਨੂੰ ਕੋਵਿਡ-19 ਦੇ ਮਾਮਲੇ ਵੱਧਣ ਦੇ ਮੱਦੇਨਜ਼ਰ ਵੱਡੀਆਂ ਸਭਾਵਾਂ 'ਤੇ ਪਾਬੰਦੀ ਦੇ ਬਾਵਜੂਦ ਉਸਤਵ ਦਾ ਆਯੋਜਨ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਮੀਡੀਆ ਵਿਚ ਆਈ ਖਬਰ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ। ਕੋਲੰਬੋ ਗਜਟ ਨਾਂ ਦੀ ਇਕ ਅਖਬਾਰ ਨੇ ਖਬਰ ਦਿੱਤੀ ਕਿ ਤਮਿਲ ਭਾਈਚਾਰੇ ਵਾਲੇ ਜਾਫਨਾ ਸੂਬੇ ਵਿਚ ਸ਼੍ਰੀ ਕਾਮਾਕਸ਼ੀ ਅੰਮਨ ਕੋਵਿਲ ਮੰਦਰ ਦੇ ਉਤਸਵ ਵਿਚ ਜ਼ਿਆਦਾ ਭੀੜ ਇਕੱਠੀ ਹੋਈ ਸੀ ਜਿਸ ਵਿਚ ਨਾ ਕਿਸੇ ਨੇ ਮਾਸਕ ਪਾਇਆ ਹੋਇਆ ਸੀ ਅਤੇ ਨਾ ਹੀ ਸਮਾਜਿਕ ਦੂਰੀ ਦਾ ਪਾਲਣ ਕੀਤੀ ਗਈ।

ਇਹ ਵੀ ਪੜ੍ਹੋ - ਭਾਰਤ ਦੇ ਦੋਸਤ 'ਇਜ਼ਰਾਇਲ' ਨੇ ਕੋਰੋਨਾ ਸੰਕਟ ਵੇਲੇ ਖੋਲ੍ਹਿਆ ਦਿਲ, ਤਨ-ਮਨ-ਧਨ ਨਾਲ ਕਰ ਰਿਹੈ ਮਦਦ

ਪੁਲਸ ਨੇ ਕਿਹਾ ਕਿ ਮੰਦਰ ਦੇ ਟਰੱਸਟ ਮੁਖੀ ਅਤੇ ਸਕੱਤਰ ਨੂੰ ਪਾਬੰਦੀ ਦੇ ਬਾਵਜੂਦ ਉਤਸਵ ਦਾ ਆਯੋਜਨ ਕਰਨ ਕਾਰਣ ਗ੍ਰਿਫਤਾਰ ਕਰ ਲਿਆ ਗਿਆ ਹੈ। ਸਰਕਾਰ ਨੇ ਅਜਿਹੇ ਵੱਡੇ ਪ੍ਰੋਗਰਾਮਾਂ 'ਤੇ 31 ਮਈ ਤੱਕ ਪਾਬੰਦੀਆਂ ਲਾਈਆਂ ਹੋਈਆਂ ਹਨ। ਸਿਨਹਾਲਾ ਅਤੇ ਤਮਿਲ ਨਵੇਂ ਸਾਲ ਤੋਂ ਬਾਅਦ ਸ਼੍ਰੀਲੰਕਾ ਨੂੰ ਤੀਜੇ ਪੜਾਅ ਦੇ ਅਲਰਟ 'ਤੇ ਜਾਣ ਤੋਂ ਬਾਅਦ ਪਿਛਲੇ ਹਫਤੇ, ਸਰਕਾਰ ਨੇ ਕਲਾਸਾਂ, ਪਾਰਟੀਆਂ ਅਤੇ ਸਭਾਵਾਂ 'ਤੇ 31 ਮਈ ਤੱਕ ਪਾਬੰਦੀ ਲਾਉਣ ਦਾ ਫੈਸਲਾ ਲਿਆ ਸੀ।

ਇਹ ਵੀ ਪੜ੍ਹੋ - ਖੁੱਲ੍ਹੀ ਥਾਂ ਦੇ ਮੁਕਾਬਲੇ ਬੰਦ ਥਾਂ 'ਚ ਇਨਫੈਕਸ਼ਨ ਫੈਲਦੀ ਹੈ 33 ਗੁਣਾ ਵਧ

ਸਿਹਤ ਕਰਮੀਆਂ ਨੇ ਅਪ੍ਰੈਲ ਦੇ ਅੱਧ ਵਿਚਾਲੇ ਨਵੇਂ ਸਾਲ ਦੇ ਉਤਸਵਾਂ ਤੋਂ ਬਾਅਦ ਮਾਮਲੇ ਵੱਧਣ ਨੂੰ ਲੈ ਕੇ ਲੋਕਾਂ ਨੂੰ ਸੁਚੇਤ ਕੀਤਾ ਹੈ। ਨਵੇਂ ਸਿਹਤ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕਸੀਨੋ, ਨਾਈਟ ਕਲੱਬ ਅਤੇ ਸਮੁੰਦਰ ਕੰਢੇ ਹੋਣ ਵਾਲੀਆਂ ਪਾਰਟੀਆਂ 'ਤੇ ਵੀ ਅਸਥਾਈ ਰੂਪ ਨਾਲ ਪਾਬੰਦੀ ਲਾਈ ਗਈ ਹੈ। ਸਰਕਾਰੀ ਅਤੇ ਨਿੱਜੀ ਦਫਤਰਾਂ ਵਿਚ ਘਟੋਂ-ਘੱਟ ਕਰਮਚਾਰੀਆਂ ਨੂੰ ਬੁਲਾ ਕੇ ਅਤੇ ਜ਼ਿਆਦਾਤਰ ਨੂੰ ਘਰ ਤੋਂ ਹੀ ਕੰਮ ਕਰਨ ਨੂੰ ਕਿਹਾ ਗਿਆ ਹੈ। ਮੰਗਲਵਾਰ ਨੂੰ ਸ਼੍ਰੀਲੰਕਾ ਵਿਚ ਕੋਵਿਡ-19 ਦੇ 1111 ਨਵੇਂ ਮਾਮਲੇ ਸਾਹਮਣੇ ਆਏ। ਮਾਰਚ 2020 ਵਿਚ ਪਹਿਲੀ ਵਾਰ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਹ ਇਕ ਦਿਨ ਵਿਚ ਆਏ ਸਭ ਤੋਂ ਵਧ ਮਾਮਲੇ ਹਨ।

ਇਹ ਵੀ ਪੜ੍ਹੋ - ਬ੍ਰਿਟੇਨ ਭਾਰਤ ਦੀ ਕਰ ਰਿਹਾ ਜੀ-ਜਾਨ ਨਾਲ ਮਦਦ, ਭੇਜ ਰਿਹਾ ਹੋਰ 400 ਆਕਸੀਜਨ ਕੰਸਨਟ੍ਰੇਟਰਸ


author

Khushdeep Jassi

Content Editor

Related News