ਪਾਕਿ ''ਚ ਘੱਟਗਿਣਤੀਆਂ ''ਤੇ ਤਸ਼ੱਦਦ: ਨਾਬਾਲਗ ਧੀ ਨੂੰ ਮੁਸਲਿਮ ਨੌਜਵਾਨਾਂ ਤੋਂ ਬਚਾਉਂਦਿਆਂ ਮਾਂ ਦਾ ਹੋਇਆ ਕਤਲ
Monday, May 29, 2023 - 10:34 PM (IST)
ਇੰਟਰਨੈਸ਼ਨਲ ਡੈਸਕ: ਪਾਕਿਸਤਾਨ 'ਚ ਘੱਟ ਗਿਣਤੀਆਂ 'ਤੇ ਤਸ਼ੱਦਦ ਲਗਾਤਾਰ ਜਾਰੀ ਹੈ। ਆਏ ਦਿਨ ਹਿੰਦੂ-ਸਿੱਖਾਂ ਨਾਲ ਜੁਰਮ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਆਪਣੀ ਨਾਬਾਲਗ ਧੀ ਨੂੰ 3 ਮੁਸਲਮਾਨ ਨੌਜਵਾਨਾਂ ਤੋਂ ਬਚਾਉਂਦਿਆਂ ਹਿੰਦੂ ਮਾਂ ਦੀ ਜਾਨ ਚਲੀ ਗਈ।
ਇਹ ਖ਼ਬਰ ਵੀ ਪੜ੍ਹੋ - ਹਨੇਰੀ ਨੇ ਮਚਾਈ ਤਬਾਹੀ: 2 ਲੋਕਾਂ ਦੀ ਮੌਤ, ਸ਼੍ਰੀ ਮਹਾਕਾਲ ਲੋਕ ਦੇ ਗਲਿਆਰੇ 'ਚ ਲੱਗੀਆਂ ਮੂਰਤੀਆਂ ਵੀ ਖੰਡਿਤ
ਉਕਤ ਘਟਨਾ ਸਿੰਧ ਦੇ ਗੋਟਕੀ ਵਿਚ 28 ਮਈ ਨੂੰ ਵਾਪਰੀ। ਜਾਣਕਾਰੀ ਮੁਤਾਬਕ 35 ਸਾਲਾ ਜ਼ਰੀਨ ਭੀਲ ਆਪਣੀ ਨਾਬਾਲਗ ਧੀ ਦੇ ਨਾਲ ਮਜ਼ਦੂਰੀ ਕਰਨ ਗਈ ਸੀ। ਦੁਪਹਿਰ ਵੇਲੇ ਤਿੰਨ ਮੁਸਲਮਾਨ ਨੌਜਵਾਨਾਂ ਵੱਲੋਂ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਜ਼ਰੀਨ ਨੇ ਪੂਰੀ ਹਿੰਮਤ ਦਿਖਾਈ ਤੇ ਉਨ੍ਹਾਂ ਨਾਲ ਡਟ ਕੇ ਲੜਾਈ ਲੜੀ। ਮੁਸਲਮਾਨ ਨੌਜਵਾਨਾਂ ਵੱਲੋਂ ਬੇਰਹਿਮੀ ਨਾਲ ਜ਼ਰੀਨ 'ਤੇ ਚਾਕੂ ਨਾਲ ਵਾਰ ਕਰ ਦਿੱਤੇ ਗਏ।
ਇਹ ਖ਼ਬਰ ਵੀ ਪੜ੍ਹੋ - ਪਹਿਲਵਾਨਾਂ ਦੇ ਪ੍ਰਦਰਸ਼ਨ 'ਤੇ ਯੋਗ ਗੁਰੂ ਬਾਬਾ ਰਾਮਦੇਵ ਦਾ ਬਿਆਨ, ਬ੍ਰਿਜਭੂਸ਼ਣ ਬਾਰੇ ਕਹਿ ਇਹ ਗੱਲ
ਚਾਕੂ ਦੇ ਵਾਰਾਂ ਨਾਲ ਜ਼ਖ਼ਮੀ ਜ਼ਰੀਨ ਨੂੰ ਗੋਟਕੀ ਸਿਵਲ ਹਸਪਤਾਲ ਲਿਜਾਇਆ ਗਿਆ। ਉੱਥੇ ਡਾਕਟਰਾਂ ਨੇ ਦੱਸਿਆ ਕਿ ਉਸ ਦੀ ਮੌਤ ਹੋ ਚੁੱਕੀ ਹੈ। ਗੋਟਕੀ ਪੁਲਸ ਥਾਣੇ ਵਿਚ ਅਣਪਛਾਤੇ ਨੌਜਵਾਨਾਂ 'ਤੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।