ਪਾਕਿਸਤਾਨ ਦੇ ਪੰਜਾਬ ਸੂਬੇ ''ਚ ਈਸ਼ਨਿੰਦਾ ਦੇ ਦੋਸ਼ ''ਚ ਹਿੰਦੂ ਵਿਅਕਤੀ ਗ੍ਰਿਫ਼ਤਾਰ

Tuesday, Aug 15, 2023 - 10:55 AM (IST)

ਪਾਕਿਸਤਾਨ ਦੇ ਪੰਜਾਬ ਸੂਬੇ ''ਚ ਈਸ਼ਨਿੰਦਾ ਦੇ ਦੋਸ਼ ''ਚ ਹਿੰਦੂ ਵਿਅਕਤੀ ਗ੍ਰਿਫ਼ਤਾਰ

ਲਾਹੌਰ (ਭਾਸ਼ਾ)- ਪਾਕਿਸਤਾਨ ਦੇ ਪੰਜਾਬ ਸੂਬੇ 'ਚ ਮੁਸਲਮਾਨਾਂ ਦੇ ਪਵਿੱਤਰ ਸਥਾਨਾਂ ਬਾਰੇ 'ਅਪਮਾਨਜਨਕ' ਟਿੱਪਣੀਆਂ ਕਰਕੇ ਈਸ਼ਨਿੰਦਾ ਕਰਨ ਦੇ ਦੋਸ਼ 'ਚ ਇਕ ਹਿੰਦੂ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਗੁੱਸੇ ਵਿਚ ਆਈ ਭੀੜ ਤੋਂ ਬਚਾ ਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਪੁਲਸ ਨੇ ਸੂਬਾਈ ਰਾਜਧਾਨੀ ਲਾਹੌਰ ਤੋਂ ਲਗਭਗ 400 ਕਿਲੋਮੀਟਰ ਦੂਰ ਪੱਛਮੀ ਰਹੀਮ ਯਾਰ ਖਾਨ ਜ਼ਿਲ੍ਹੇ ਦੇ ਵਸਨੀਕ ਅਕਬਰ ਰਾਮ ਨੂੰ ਹਿਰਾਸਤ ਵਿੱਚ ਲਿਆ।

ਉਸ ਨੂੰ ਇਲਾਕੇ ਵਿਚ ਰਹਿਣ ਵਾਲੇ ਫੈਜ਼ਲ ਮੁਨੀਰ ਨਾਂ ਦੇ ਵਿਅਕਤੀ ਦੀ ਸ਼ਿਕਾਇਤ 'ਤੇ ਹਿਰਾਸਤ 'ਚ ਲੈ ਲਿਆ ਗਿਆ, ਜਿਸ ਨੇ ਪੁਲਸ ਦੇ ਸਾਹਮਣੇ ਦੋ ਗਵਾਹਾਂ ਨੂੰ ਪੇਸ਼ ਕਰਕੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਾਇਆ ਹੈ। ਰਹੀਮ ਯਾਰ ਖਾਨ ਦੇ ਕੋਟਸਮਾਬਾ ਥਾਣੇ ਦੇ ਇੰਸਪੈਕਟਰ ਸਫਦਰ ਹੁਸੈਨ ਨੇ ਦੱਸਿਆ ਕਿ ਪੁਲਸ ਨੇ ਈਸ਼ਨਿੰਦਾ ਦੇ ਦੋਸ਼ 11 ਅਗਸਤ ਨੂੰ ਸ਼ੱਕੀ ਅਕਬਰ ਰਾਮ ਨੂੰ ਗ੍ਰਿਫਤਾਰ ਕੀਤਾ ਅਤੇ ਪਿੰਡ ਵਿੱਚ ਅਮਨ-ਕਾਨੂੰਨ ਦੀ ਸਥਿਤੀ ਖ਼ਰਾਬ ਨਾ ਹੋਵੇ, ਇਸ ਲਈ ਉਸ ਨੂੰ ਤੁਰੰਤ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਗਿਆ।

ਹੁਸੈਨ ਨੇ ਕਿਹਾ, "ਜੇਕਰ ਅਸੀਂ ਈਸ਼ਨਿੰਦਾ ਦੇ ਸ਼ੱਕੀ ਨੂੰ ਪੁਲਸ ਸਟੇਸ਼ਨ ਵਿੱਚ ਰੱਖਦੇ ਹਾਂ, ਤਾਂ ਖੇਤਰ ਵਿੱਚ ਕਾਨੂੰਨ-ਵਿਵਸਥਾ ਦੀ ਸਮੱਸਿਆ ਪੈਦਾ ਹੋ ਸਕਦੀ ਸੀ, ਕਿਉਂਕਿ ਉਸ 'ਤੇ ਮੁਸਲਮਾਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਹੈ।" ਅਕਬਰ ਰਾਮ ਦੇ ਖ਼ਿਲਾਫ਼ ਈਸ਼ਨਿੰਦਾ ਕਾਨੂੰਨ (ਪਾਕਿਸਤਾਨ ਪੀਨਲ ਕੋਡ ਦੀ ਧਾਰਾ 295-ਏ) ਅਤੇ ਪੰਜਾਬ ਮੇਨਟੇਨੈਂਸ ਆਫ ਪਬਲਿਕ ਆਰਡਰ ਆਰਡੀਨੈਂਸ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੇ ਸਮੇਂ ਸਿਰ ਪਹੁੰਚ ਕੇ ਅਕਬਰ ਰਾਮ ਦੀ ਜਾਨ ਬਚਾ ਲਈ।
 


author

cherry

Content Editor

Related News