ਪਾਕਿ ''ਚ ਹਿੰਦੂ ਲੜਕੀ ਨਾਲ ਜਬਰ-ਜ਼ਨਾਹ, ਹਾਈਕੋਰਟ ਨੇ DIG ਤੋਂ ਮੰਗੀ ਰਿਪੋਰਟ
Wednesday, Jun 12, 2019 - 08:04 AM (IST)
ਗੁਰਦਾਸਪੁਰ/ਕਰਾਚੀ,(ਵਿਨੋਦ)- ਬੀਤੇ ਦਿਨੀਂ 9 ਜੂਨ ਨੂੰ ਪਾਕਿਸਤਾਨ ਦੇ ਜ਼ਿਲਾ ਉਮਰਕੋਟ ਅਧੀਨ ਪਿੰਡ ਟਾਂਡੋ ਮੁਹੰਮਦ ਖਾਨ ਵਿਚ 13 ਸਾਲਾ ਹਿੰਦੂ ਲੜਕੀ ਨਾਲ ਹੋਏ ਸਮੂਹਿਕ ਜਬਰ-ਜ਼ਨਾਹ ਸਬੰਧੀ ਪਾਕਿਸਤਾਨ ਸਿੰਧ ਹਾਈਕੋਰਟ ਨੇ ਸਖਤ ਕਦਮ ਚੁੱਕਦੇ ਹੋਏ ਉਮਰਕੋਟ ਦੇ ਡੀ. ਆਈ. ਜੀ. ਅਤੇ ਜ਼ਿਲਾ ਪੁਲਸ ਮੁਖੀ ਨੂੰ ਮੀਡੀਆ ਰਿਪੋਰਟ ਦੇ ਆਧਾਰ 'ਤੇ ਤਲਬ ਕਰਕੇ 13 ਜੂਨ ਨੂੰ ਅਦਾਲਤ ਵਿਚ ਪੇਸ਼ ਹੋਣ ਦਾ ਆਦੇਸ਼ ਜਾਰੀ ਕੀਤਾ ਹੈ ਅਤੇ ਨਾਲ ਹੀ ਹੁਣ ਤਕ ਦੋਸ਼ੀਆਂ ਵਿਰੁੱਧ ਕੀ ਕਾਰਵਾਈ ਕੀਤੀ ਗਈ ਉਸ ਦੀ ਰਿਪੋਰਟ ਵੀ ਨਾਲ ਲਿਆਉਣ ਨੂੰ ਕਿਹਾ।
ਅਦਾਲਤ ਨੇ 13 ਜੂਨ ਨੂੰ ਇਕ ਹਿੰਦੂ ਫਿਰਕੇ ਦੀ ਲੜਕੀ, ਜੋ ਬਾਜ਼ਾਰ 'ਚੋਂ ਘਰੇਲੂ ਸਾਮਾਨ ਖਰੀਦਣ ਲਈ ਗਈ ਸੀ, ਉਸ ਰਸਤੇ ਵਿਚ ਕੁਝ ਲੋਕਾਂ ਜ਼ਬਰਦਸਤੀ ਸ਼ਰਾਬ ਪਿਲਾ ਕੇ ਬੇਹੋਸ਼ੀ ਦੀ ਹਾਲਤ ਵਿਚ ਸੁੰਨਸਾਨ ਜਗ੍ਹਾ 'ਤੇ ਲੈ ਜਾ ਕੇ ਜਬਰ-ਜ਼ਨਾਹ ਕਰਕੇ ਲੜਕੀ ਨੂੰ ਸੁੱਟ ਦਿੱਤਾ ਸੀ, ਜਿਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਹੋਸ਼ ਆਉਣ 'ਤੇ ਉਸ ਨੇ ਘਟਨਾ ਦੀ ਜਾਣਕਾਰੀ ਦਿੱਤੀ। ਅਦਾਲਤ ਨੇ ਪੁਲਸ ਵੱਲੋਂ ਇਸ ਘਟਨਾ ਦੇ ਵਿਰੁੱਧ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਹਿੰਦੂ ਫਿਰਕੇ ਦੇ ਲੋਕਾਂ ਵੱਲੋਂ ਉਮਰ ਕੈਦ ਵਿਚ ਪ੍ਰਦਰਸ਼ਨ ਕਰਨ ਤੇ ਕੀਤੇ ਲਾਠੀਚਾਰਜ ਦੀ ਵੀ ਰਿਪੋਰਟ ਤਲਬ ਕੀਤੀ ਹੈ। ਹਾਈਕੋਰਟ ਨੇ ਉਮਰਕੋਟ ਦੇ ਜ਼ਿਲਾ ਸੈਸ਼ਨ ਜੱਜ ਨੂੰ ਇਸ ਘਟਨਾ ਦੀ ਜਾਂਚ ਕਰਕੇ ਤਿੰਨ ਦਿਨ 'ਚ ਰਿਪੋਰਟ ਦੇਣ ਦਾ ਵੀ ਆਦੇਸ਼ ਦਿੱਤਾ।