ਪਾਕਿਸਤਾਨੀ ਪੰਜਾਬ ''ਚ ਈਸ਼ਨਿੰਦਾ ਦੇ ਦੋਸ਼ ''ਚ ਹਿੰਦੂ ਪਰਿਵਾਰ ਗ੍ਰਿਫ਼ਤਾਰ

Wednesday, Aug 16, 2023 - 12:48 AM (IST)

ਪਾਕਿਸਤਾਨੀ ਪੰਜਾਬ ''ਚ ਈਸ਼ਨਿੰਦਾ ਦੇ ਦੋਸ਼ ''ਚ ਹਿੰਦੂ ਪਰਿਵਾਰ ਗ੍ਰਿਫ਼ਤਾਰ

ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦੇ ਪੰਜਾਬ ਸੂਬੇ ਦੇ ਰਹੀਮ ਯਾਰ ਖਾਨ ਜ਼ਿਲ੍ਹੇ ਦੇ ਵਸਨੀਕ ਅਕਬਰ ਰਾਮ ਪੁੱਤਰ ਸੰਤੋਕਾ ਰਾਮ ਮੇਘਵਾਰ ਨੂੰ ਉਸ ਦੇ ਪਰਿਵਾਰ ਸਮੇਤ ਕੋਟਸੰਬਾ ਪੁਲਸ ਨੇ ਬੀਤੀ 13 ਅਗਸਤ ਨੂੰ ਉਸ ਦੀ ਰਿਹਾਇਸ਼ ਤੋਂ ਈਸ਼ਨਿੰਦਾ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ।

ਇਹ ਵੀ ਪੜ੍ਹੋ : 'ਮੈਂ ਹਿੰਦੂ ਦੀ ਹੈਸੀਅਤ ਨਾਲ ਆਇਆ ਹਾਂ...', ਰਾਮ ਕਥਾ ਸੁਣਨ ਪਹੁੰਚੇ ਬ੍ਰਿਟਿਸ਼ PM ਰਿਸ਼ੀ ਸੁਨਕ

ਸੰਤੋਕਾ ਰਾਮ ਅਨੁਸਾਰ ਕਾਰ ਪਾਰਕਿੰਗ ਨੂੰ ਲੈ ਕੇ ਪਰਿਵਾਰ ਦਾ ਆਪਣੇ ਗੁਆਂਢੀ ਨਾਲ ਵਿਵਾਦ ਚੱਲ ਰਿਹਾ ਸੀ ਅਤੇ ਆਂਢ-ਗੁਆਂਢ ਵੱਲੋਂ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਜਾ ਰਹੀ ਸੀ। 13 ਅਗਸਤ ਨੂੰ ਪੁਲਸ ਉਨ੍ਹਾਂ ਦੇ ਘਰ ਆਈ ਤੇ ਪਰਿਵਾਰ ਨੂੰ ਇਹ ਕਹਿੰਦਿਆਂ ਗ੍ਰਿਫ਼ਤਾਰ ਕਰ ਲਿਆ ਕਿ ਉਨ੍ਹਾਂ ਨੇ ਪਵਿੱਤਰ ਕੁਰਾਨ ਅਤੇ ਪੈਗੰਬਰ ਦੀ ਬੇਅਦਬੀ ਕੀਤੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News