ਪਾਕਿ ''ਚ ਹਿੰਦੂ ਭਾਈਚਾਰੇ ਨੇ ਮਨਾਈ ਦੀਵਾਲੀ, ਇਮਰਾਨ ਖਾਨ ਨੇ ਦਿੱਤੀਆਂ ਸ਼ੁੱਭਕਾਮਨਾਵਾਂ

Sunday, Nov 15, 2020 - 06:01 PM (IST)

ਇਸਲਾਮਾਬਾਦ (ਬਿਊਰੋ) ਪਾਕਿਸਤਾਨ ਦੀ ਆਰਥਿਕ ਰਾਜਧਾਨੀ ਕਰਾਚੀ ਵਿਚ ਹਿੰਦੂ ਭਾਈਚਾਰੇ ਨੇ ਪੂਰੇ ਜੋਸ਼ ਦੇ ਨਾਲ ਦੀਵਾਲੀ ਦਾ ਜਸ਼ਨ ਮਨਾਇਆ। ਕੋਰੋਨਾਵਾਇਰਸ ਮਹਾਮਾਰੀ ਦੇ ਪ੍ਰਸਾਰ ਨੂੰ ਧਿਆਨ ਵਿਚ ਰੱਖਦੇ ਹੋਏ ਹਿੰਦੂਆਂ ਨੇ ਪ੍ਰੋਟੋਕਾਲ ਦਾ ਪਾਲਣ ਕੀਤਾ। ਇਸ ਦੌਰਾਨ ਕਰਾਚੀ ਦੇ ਮੰਦਰਾਂ ਵਿਚ ਵਿਸ਼ੇਸ਼ ਪੂਜਾ ਹੋਈ ਅਤੇ ਲੋਕਾਂ ਨੇ ਦੀਵੇ ਜਗਾਏ। ਦੀਵਾਲੀ ਨੂੰ ਦੇਖਦੇ ਹੋਏ ਮੰਦਰਾਂ ਨੂੰ ਬਿਜਲੀ ਦੀਆਂ ਲੜੀਆਂ ਨਾਲ ਵਿਸ਼ੇਸ਼ ਰੂਪ ਨਾਲ ਸਜਾਇਆ ਗਿਆ।

PunjabKesari

ਤਿਉਹਾਰਾਂ ਨੂੰ ਖੂਨ ਨਾਲ ਖੇਡਣ ਦੀ ਬਜਾਏ ਰੰਗਾਂ ਨਾਲ ਖੇਡਣ ਦਾ ਸੰਦੇਸ਼
ਪਾਕਿਸਤਾਨ ਵਿਚ ਰਹਿਣ ਵਾਲੀ ਪੂਜਾ ਨੇ ਦੱਸਿਆ,''ਦੀਵਾਲੀ ਦਾ ਤਿਉਹਾਰ ਦੀਵਿਆਂ, ਲੜੀਆਂ ਅਤੇ ਪਟਾਕਿਆਂ ਦੇ ਨਾਲ ਜੰਮ ਕੇ ਮਨਾਇਆ ਗਿਆ। ਤੁਸੀਂ ਦੇਖ ਸਕਦੇ ਹੋ ਕਿ ਬੱਚੇ, ਨੌਜਵਾਨ, ਬਜ਼ੁਰਗ ਸਾਰੇ ਅੱਜ ਦੀਵਾਲੀ ਮਨਾ ਰਹੇ ਹਨ।'' ਉਹਨਾਂ ਨੇ ਕਿਹਾ ਕਿ ਅਸੀਂ ਵੀ ਇੱਥੇ ਦੀਵਾਲੀ ਦਾ ਜਸ਼ਨ ਮਨਾਉਣ ਆਏ ਹਾਂ ਅਤੇ ਰੰਗੋਲੀ ਦਾ ਆਨੰਦ ਲੈਣ ਆਏ ਹਾਂ। ਇਸ ਲਈ ਮੇਰਾ ਮੰਨਣਾ ਹੈਕਿ ਖੂਨ ਨਾਲ ਖੇਡਣ ਦੀ ਬਜਾਏ, ਤਿਉਹਾਰ ਨੂੰ ਰੰਗਾਂ ਦੇ ਨਾਲ ਖੇਡਿਆ ਜਾਣਾ ਬਿਹਤਰ ਹੈ।'' ਕਰਾਚੀ ਦੇ ਮਸ਼ਹੂਰ ਸਵਾਮੀ ਨਾਰਾਇਣ ਮੰਦਰ ਨੂੰ ਬਿਜਲੀ ਦੀਆਂ ਲੜੀਆਂ ਨਾਲ ਸਜਾਇਆ ਗਿਆ ਸੀ।

PunjabKesari

ਇਮਰਾਨ ਖਾਨ ਨੇ ਦਿੱਤੀ ਦੀਵਾਲੀ ਦੀ ਵਧਾਈ
ਕਰਾਚੀ ਵਿਚ ਰਹਿਣ ਵਾਲੀ ਗੀਤਾ ਕੁਮਾਰੀ ਨੇ ਕਿਹਾ,''ਅਸੀਂ ਪ੍ਰੋਟੋਕਾਲ ਦਾ ਪਾਲਣ ਕਰਦੇ ਹੋਏ ਦੀਵਾਲੀ ਦਾ ਤਿਉਹਾਰ ਮਨਾ ਰਹੇ ਹਾਂ। ਅਸੀਂ ਇਸ ਦੌਰਾਨ ਈਸ਼ਵਰ ਨੂੰ ਪ੍ਰਾਰਥਨਾ ਕਰ ਰਹੇ ਹਾਂ ਕਿ ਕੋਰੋਨਾ ਮਹਾਮਾਰੀ ਨੂੰ ਜਲਦੀ ਤੋਂ ਜਦੀ ਖਤਮ ਕਰ ਦਈਏ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ਨੀਵਾਰ ਨੂੰ ਦੇਸ਼ ਦੇ ਘੱਟਗਿਣਤੀ ਹਿੰਦੂ ਭਾਈਚਾਰੇ ਨੂੰ ਰੌਸ਼ਨੀ ਦੇ ਤਿਉਹਾਰ ਦੀਵਾਲੀ ਦੀ ਵਧਾਈ ਦਿੱਤੀ। ਉਹਨਾਂ ਨੇ ਆਪਣੀਆਂ ਸ਼ੁੱਭਕਾਮਨਾਵਾਂ ਟਵਿੱਟਰ 'ਤੇ ਲਿਖੇ ਸੰਦੇਸ਼ ਵਿਚ ਦਿੱਤੀਆਂ। ਇਮਰਾਨ ਖਾਨ ਨੇ ਲਿਖਿਆ,''ਸਾਡੇ ਸਾਰੇ ਹਿੰਦੂ ਨਾਗਰਿਕਾਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ।''

 

ਪੜ੍ਹੋ ਇਹ ਅਹਿਮ ਖਬਰ-  ਅਮਰੀਕਾ 'ਚ ਚੋਣ ਨਤੀਜਿਆਂ ਖਿਲਾਫ਼ ਪ੍ਰਦਰਸ਼ਨ, ਟਰੰਪ ਦੇ ਸਮਰਥਨ 'ਚ ਸੜਕਾਂ 'ਤੇ ਉਤਰੇ ਲੋਕ 

ਜੀਓ ਨਿਊਜ਼ ਨੇ ਦੱਸਿਆ ਕਿ ਮੰਦਰਾਂ ਵਿਚ ਵਿਸ਼ੇਸ਼ ਪੂਜਾ ਹੋਈ ਅਤੇ ਲੋਕਾਂ ਵਿਚ ਮਿਠਾਈਆਂ ਵੰਡੀਆਂ ਗਈਆਂ। ਹਿੰਦੂ ਭਾਈਚਾਰੇ ਦੇ ਲੋਕਾਂ ਨੇ ਰਾਤ ਨੂੰ ਦੀਵੇ ਜਗਾਏ ਅਤੇ ਪਟਾਕੇ ਚਲਾ ਕੇ ਤਿਉਹਾਰ ਮਨਾਇਆ। ਖ਼ਬਰਾਂ ਮੁਤਾਬਕ, ਕਰਾਚੀ, ਲਾਹੌਰ ਅਤੇ ਹੋਰ ਸ਼ਹਿਰਾਂ ਦੇ ਇਲਾਵਾ ਮਟਿਯਾਰੀ, ਤਾਂਡੇ, ਅੱਲਾਹਯਾਰ, ਟਾਂਡੋ ਮੁਹੰਮਦ ਖਾਨ, ਜਮਸ਼ੋਰੋ ਬਾਦਿਨ, ਸੰਘਾਰ, ਹਾਲਾ, ਟਾਂਡਾ ਆਦਮ ਅਤੇ ਸ਼ਹਾਦਪੁਰ ਵਿਚ ਵੀ ਦੀਵਾਲੀ ਮਨਾਈ ਗਈ।ਅਧਿਕਾਰਤ ਮੁਲਾਂਕਣ ਦੇ ਮੁਤਾਬਕ, ਪਾਕਿਸਾਤਨ ਵਿਚ ਕਰੀਬ 75 ਲੱਖ ਹਿੰਦੂ ਰਹਿੰਦੇ ਹਨ।


Vandana

Content Editor

Related News