ਅਮਰੀਕਾ ’ਚ ਹਿੰਦੀ ਗੀਤਾਂ ਨੇ ਬਣਾਇਆ ਦਬਦਬਾ, ਟਾਪ 3 ਸਟ੍ਰੀਮਿੰਗ ਭਾਸ਼ਾਵਾਂ ’ਚ ਹੋਈ ਸ਼ਾਮਲ
Wednesday, Jan 17, 2024 - 02:20 PM (IST)
ਵਾਸ਼ਿੰਗਟਨ (ਬਿਊਰੋ)– ਸਾਲ 2023 ’ਚ ਅਮਰੀਕੀਆਂ ’ਚ ਹਿੰਦੀ ਸੰਗੀਤ ਦਾ ਜਲਵਾ ਰਿਹਾ। ਮੀਡੀਆ ਤੇ ਐਂਟਰਟੇਨਮੈਂਟ ਨਾਲ ਸਬੰਧਤ ਕੰਪਨੀ ਲਿਊਮੀਨੇਟ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਪਿਛਲੇ ਸਾਲ ਅੰਗਰੇਜ਼ੀ ਗੀਤਾਂ ਦੀ ਸਟ੍ਰੀਮਿੰਗ ’ਚ ਲਗਭਗ 7 ਫ਼ੀਸਦੀ ਦੀ ਕਮੀ ਆਈ ਹੈ, ਜਦਕਿ ਹਿੰਦੀ ਤੇ ਜਾਪਾਨੀ ਭਾਸ਼ਾਵਾਂ ਦੇ ਗੀਤਾਂ ਦੀ ਸਟ੍ਰੀਮਿੰਗ ’ਚ ਵਾਧਾ ਹੋਇਆ ਹੈ। ਪਿਛਲੇ ਸਾਲ ਅਮਰੀਕਾ ’ਚ ਹੋਏ ਟਾਪ 10 ਹਜ਼ਾਰ ਗੀਤਾਂ ਦੀ ਸਟ੍ਰੀਮਿੰਗ ਦੇ ਆਧਾਰ ’ਤੇ ਏਜੰਸੀ ਨੇ ਇਹ ਰਿਪੋਰਟ ਜਾਰੀ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਧਰਮਿੰਦਰ ਦੇ ਜਵਾਈ ਦਾ ਕਿਸੇ ਹੋਰ ਨਾਲ ਚੱਲ ਰਿਹਾ ਅਫੇਅਰ, ਧੀ ਈਸ਼ਾ ਦਿਓਲ ਲਵੇਗੀ ਤਲਾਕ!
ਸਾਲ 2023 ’ਚ ਸਟ੍ਰੀਮਿੰਗ ਦੀਆਂ ਟਾਪ ਭਾਸ਼ਾਵਾਂ
- ਅੰਗਰੇਜ਼ੀ – 54.9 ਫ਼ੀਸਦੀ
- ਸਪੈਨਿਸ਼ – 10 ਫ਼ੀਸਦੀ
- ਹਿੰਦੀ – 7 ਫ਼ੀਸਦੀ
- ਕੋਰੀਆਈ – 2.4 ਫ਼ੀਸਦੀ
- ਜਾਪਾਨੀ – 2.1 ਫ਼ੀਸਦੀ
ਸੰਗੀਤ ਸਟ੍ਰੀਮਿੰਗ ’ਚ ਅੰਗਰੇਜ਼ੀ ਤੋਂ ਬਾਅਦ ਜੋ ਭਾਸ਼ਾਵਾਂ ਟਾਪ ’ਤੇ ਰਹੀਆਂ, ਉਨ੍ਹਾਂ ’ਚ ਸਪੈਨਿਸ਼ 10 ਫ਼ੀਸਦੀ, ਹਿੰਦੀ 7 ਫ਼ੀਸਦੀ, ਕੋਰੀਆਈ 2.4 ਫ਼ੀਸਦੀ ਤੇ ਜਾਪਾਨੀ 2.1 ਫ਼ੀਸਦੀ। ਕੁਲ ਸਟ੍ਰੀਮਿੰਗ ਦਾ 55 ਫ਼ੀਸਦੀ ਹਿੱਸਾ ਅਜੇ ਵੀ ਅੰਗਰੇਜ਼ੀ ਭਾਸ਼ਾ ਦਾ ਹੀ ਹੈ। ਅਫਰੋਬੀਟਸ ’ਚ ਪਿਛਲੇ ਸਾਲ 26.2 ਫ਼ੀਸਦੀ ਵਾਧਾ ਹੋਇਆ ਹੈ।
ਇਸ ਲਈ ਵੱਧ ਰਿਹਾ ਹਿੰਦੀ ਦਾ ਜਲਵਾ
ਲਿਊਮੀਨੇਟ ਨੇ ਹਿੰਦੀ ਦੇ ਟਰੈਂਡ ਦੇ ਪਿੱਛੇ ਦੀ ਵਜ੍ਹਾ ਨੌਜਵਾਨ ਸਰੋਤਿਆਂ ਨੂੰ ਦੱਸਿਆ ਹੈ। ਏਜੰਸੀ ਦਾ ਕਹਿਣਾ ਹੈ ਕਿ ਨਵੇਂ ਗੀਤ ਜਾਂ ਨਵੀਆਂ ਚੀਜ਼ਾਂ ਨੂੰ ਅਨੁਭਵ ਕਰਨ ਦੀ ਕੋਸ਼ਿਸ਼ ਅਕਸਰ ਨੌਜਵਾਨ ਸਰੋਤੇ ਹੀ ਕਰਦੇ ਹਨ। ਰਿਪੋਰਟ ’ਚ ਦੇਖਿਆ ਗਿਆ ਕਿ 63 ਫ਼ੀਸਦੀ ਜ਼ੈਨ-ਜ਼ੀ ਤੇ 65 ਫ਼ੀਸਦੀ ਮਿਲੇਨੀਅਲਸ ਇਸ ਗੱਲ ਨਾਲ ਸਹਿਮਤ ਹਨ ਕਿ ਉਹ ਨਵੇਂ ਕਲਚਰ ਤੇ ਨਵੀਆਂ ਚੀਜ਼ਾਂ ਨੂੰ ਅਨੁਭਵ ਕਰਨ ਲਈ ਨਵਾਂ ਸੰਗੀਤ ਸੁਣਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।