ਹਿਜਾਬ ਨੇ ਲਈ ਇਕ ਹੋਰ ਕੁੜੀ ਦੀ ਜਾਨ, ਸ਼ੱਕੀ ਹਾਲਤ ’ਚ ਜ਼ਖਮੀ ਹੋਈ ਲੜਕੀ ਦੀ ਹੋਈ ਮੌਤ

Sunday, Oct 29, 2023 - 11:45 AM (IST)

ਹਿਜਾਬ ਨੇ ਲਈ ਇਕ ਹੋਰ ਕੁੜੀ ਦੀ ਜਾਨ, ਸ਼ੱਕੀ ਹਾਲਤ ’ਚ ਜ਼ਖਮੀ ਹੋਈ ਲੜਕੀ ਦੀ ਹੋਈ ਮੌਤ

ਦੁਬਈ (ਏ. ਪੀ.) - ਕੁਝ ਹਫਤੇ ਪਹਿਲਾਂ ਹਿਜਾਬ ਪਾਏ ਬਿਨਾਂ ਤਹਿਰਾਨ ਮੈਟਰੋ ਵਿੱਚ ਸਵਾਰ ਹੋਣ ਦੇ ਕੁਝ ਮਿੰਟਾਂ ਬਾਅਦ ਹੀ ਇਕ ਸ਼ੱਕੀ ਘਟਨਾ ਵਿੱਚ ਜ਼ਖਮੀ ਹੋਈ ਇਕ ਨਾਬਾਲਿਗ ਈਰਾਨੀ ਕੁੜੀ ਦੀ ਮੌਤ ਹੋ ਗਈ ਹੈ। ਈਰਾਨ ਦੇ ਸਰਕਾਰੀ ਮੀਡੀਆ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ :    ਤਿਉਹਾਰੀ ਸੀਜ਼ਨ 'ਚ ਛੁੱਟੀਆਂ ਦੀ ਭਰਮਾਰ, ਨਵੰਬਰ ਮਹੀਨੇ ਦੇਸ਼ 'ਚ 15 ਦਿਨ ਬੰਦ ਰਹਿਣਗੇ ਬੈਂਕ

ਜਾਣਕਾਰੀ ਅਨੁਸਾਰ ਅਰਮਿਤਾ ਗੇਰਾਵੰਦ ਦੀ ਤਹਿਰਾਨ ’ਚ ਕਈ ਹਫ਼ਤਿਆਂ ਤੱਕ ਕੋਮਾ ਵਿੱਚ ਰਹਿਣ ਤੋਂ ਬਾਅਦ ਮੌਤ ਹੋ ਗਈ। ਇਸ ਘਟਨਾ ਤੋਂ ਤਕਰੀਬਨ ਇਕ ਸਾਲ ਪਹਿਲਾਂ ਮਹਿਸਾ ਅਮੀਨੀ ਨਾਂ ਦੀ ਲੜਕੀ ਦੀ ਈਰਾਨ ਪੁਲਸ ਦੀ ਹਿਰਾਸਤ ਵਿੱਚ ਮੌਤ ਹੋ ਗਈ ਸੀ। 1 ਅਕਤੂਬਰ ਨੂੰ ਗੇਰਾਵੰਦ ਦੇ ਜ਼ਖਮੀ ਹੋਣ ਅਤੇ ਹੁਣ ਉਸ ਦੀ ਮੌਤ ਦੀ ਖਬਰ ਨਾਲ ਦੇਸ਼ ਭਰ ਵਿਚ ਵੱਡੇ ਪੱਧਰ ’ਤੇ ਮੁੜ ਵਿਰੋਧ-ਪ੍ਰਦਰਸ਼ਨ ਹੋਣ ਦਾ ਡਰ ਹੈ।

ਇਹ ਵੀ ਪੜ੍ਹੋ :   ਮੁਕੇਸ਼ ਅੰਬਾਨੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, 20 ਕਰੋੜ ਦੀ ਮੰਗੀ ਫਿਰੌਤੀ

ਇਹ ਵੀ ਪੜ੍ਹੋ :    ਵਿਦੇਸ਼ਾਂ 'ਚ ਵਧੀ ਭਾਰਤੀ ਅੰਬ ਦੀ ਮੰਗ, 19 ਫ਼ੀਸਦੀ ਵਧਿਆ ਭਾਰਤ ਤੋਂ ਨਿਰਯਾਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 


author

Harinder Kaur

Content Editor

Related News