ਹਿਜਾਬ ਦੇ ਬਿਨਾਂ ਘਰੋਂ ਬਾਹਰ ਆਉਣ ''ਤੇ ਈਰਾਨ ''ਚ 29 ਔਰਤਾਂ ਗ੍ਰਿਫਤਾਰ
Friday, Feb 02, 2018 - 04:16 PM (IST)

ਤਹਿਰਾਨ(ਭਾਸ਼ਾ)— ਈਰਾਨ ਵਿਚ ਹਿਜਾਬ ਦੇ ਬਿਨਾਂ ਜਨਤਕ ਤੌਰ 'ਤੇ ਬਾਹਰ ਨਿਕਲਣ ਦੇ ਦੋਸ਼ ਵਿਚ ਪੁਲਸ ਨੇ 29 ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ। ਈਰਾਨੀ ਮੀਡੀਆ ਵਿਚ ਆਈਆਂ ਖਬਰਾਂ ਵਿਚ ਕਿਹਾ ਗਿਆ ਹੈ ਕਿ ਦੇਸ਼ ਵਿਚ 1979 ਤੋਂ ਬਾਅਦ ਇਸਲਾਮਿਕ ਅੰਦੋਲਨ ਤੋਂ ਬਾਅਦ ਲਾਗੂ ਡਰੈਸ ਕੋਡ ਦੇ ਵਿਰੋਧ ਵਿਚ ਔਰਤਾਂ ਹਿਜਾਬ ਦੇ ਬਿਨਾਂ ਬਾਹਰ ਨਿਕਲੀਆਂ ਸਨ। ਮੁੱਖ ਇਸਤਗਾਸਾ ਮੁਹੰਮਤ ਜਫਰ ਮੋਂਦਤਾਜੇਰੀ ਨੇ ਇਸ ਮੁੱਦੇ ਨੂੰ ਕੋਈ ਜ਼ਿਆਦਾ ਮਹੱਤਵ ਨਹੀਂ ਦਿੱਤਾ ਅਤੇ ਸਿਰਫ ਇੰਨਾ ਹੀ ਕਿਹਾ ਕਿ ਇਹ ਵਿਦੇਸ਼ੀ ਤਾਕਤਾਂ ਦੀ ਹੱਲਾਸ਼ੇਰੀ 'ਤੇ ਕੀਤਾ ਗਿਆ ਵਿਰੋਧ ਹੈ।