ਓਨਟਾਰੀਓ ਦੇ ਹਾਈਵੇਅ 138 ''ਤੇ ਵਾਪਰਿਆ ਹਾਦਸਾ, 6 ਜ਼ਖਮੀ

Monday, Dec 18, 2017 - 08:37 PM (IST)

ਓਨਟਾਰੀਓ ਦੇ ਹਾਈਵੇਅ 138 ''ਤੇ ਵਾਪਰਿਆ ਹਾਦਸਾ, 6 ਜ਼ਖਮੀ

ਓਨਟਾਰੀਓ— ਐਤਵਾਰ ਸ਼ਾਮ ਨੂੰ ਮੌਜ਼ ਕ੍ਰੀਕ ਇਲਾਕੇ ਦੇ ਹਾਈਵੇਅ 138 'ਤੇ ਸੜਕ ਹਾਦਸਾ ਹੋਣ ਦੀ ਖਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸੜਕ ਹਾਦਸੇ 'ਚ ਘੱਟ ਤੋਂ ਘੱਟ 6 ਲੋਕ ਜ਼ਖਮੀ ਹੋਏ ਹਨ।
ਓਨਟਾਰੀਓ ਪ੍ਰੋਵਿੰਸ਼ੀਅਲ ਪੁਲਸ (ਓਪੀਪੀ) ਦੇ ਅਧਿਕਾਰੀਆਂ ਨੇ ਕਿਹਾ ਕਿ ਹਾਈਵੇਅ 'ਤੇ ਇਕ ਡਰਾਈਵਰ ਨੇ ਅਚਾਨਕ ਕਾਰ ਮਿਡਲ ਵਾਈ ਲਾਈਨ 'ਤੇ ਲੈ ਆਂਦੀ, ਜਿਸ ਨਾਲ ਉਸ ਤੋਂ ਪਿੱਛੇ ਆ ਰਹੇ ਡਰਾਇਵਰ ਦਾ ਕਾਰ 'ਤੇ ਕੰਟਰੋਲ ਨਹੀਂ ਰਿਹਾ ਤੇ ਇਕ ਤੋਂ ਬਾਅਦ ਇਕ ਦੋ ਕਾਰਾਂ ਦੀ ਟੱਕਰ ਹੋ ਗਈ। ਪੁਲਸ ਨੇ ਦੱਸਿਆ ਕਿ ਪੰਜ ਲੋਕਾਂ ਨੂੰ ਸਥਾਨਕ ਹਸਪਤਾਨ ਲਿਜਾਇਆ ਗਿਆ ਹੈ ਤੇ ਇਕ ਦੇ ਮਾਮੂਲੀ ਸੱਟਾਂ ਲੱਗੀਆਂ ਸਨ। ਪੁਲਸ ਨੇ ਕਿਹਾ ਕਿ ਇਸ ਹਾਦਸੇ 'ਚ ਪੰਜ ਲੋਕਾਂ ਦੇ ਸੱਟਾਂ ਗੰਭੀਰ ਸਨ ਪਰ ਉਨ੍ਹਾਂ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ। ਹਾਦਸੇ ਤੋਂ ਬਾਅਦ ਕੁਝ ਦੇਰ ਲਈ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ।


Related News