NKRS ਟਰੱਕਿੰਗ ਦੀ 17ਵੀਂ ਵਰ੍ਹੇਗੰਢ ਮੌਕੇ ਫਰਿਜ਼ਨੋ ‘ਚ ਲੱਗੀਆਂ ਰੌਣਕਾਂ

Tuesday, Jan 18, 2022 - 10:41 PM (IST)

NKRS ਟਰੱਕਿੰਗ ਦੀ 17ਵੀਂ ਵਰ੍ਹੇਗੰਢ ਮੌਕੇ ਫਰਿਜ਼ਨੋ ‘ਚ ਲੱਗੀਆਂ ਰੌਣਕਾਂ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਸ਼ਹਿਰ ਜਿਸ ਨੂੰ ਟਰੱਕਿੰਗ ਦੀ ਹੱਬ ਦੇ ਤੌਰ ਤੇ ਜਾਣਿਆ ਜਾਂਦਾ ਹੈ। ਇੱਥੋ ਦੀ NKRS ਟਰੱਕਿੰਗ ਦੇ ਮਾਲਕ ਅਮੋਲਕ ਸਿੰਘ ਸਿੱਧੂ ਵੱਲੋਂ ਲੰਘੇ ਸ਼ਨੀਵਾਰ ਆਪਣੀ ਕੰਪਨੀ NKRS TRUCKNG ਦੀ 17ਵੀਂ ਵਰ੍ਹੇਗੰਢ ਆਪਣੇ ਗ੍ਰਹਿ ਵਿੱਖੇ ਕੰਪਨੀ ਦੇ ਅਣਥੱਕ ਡਰਾਈਵਰਾਂ ਦੇ ਨਾਲ ਇੱਕ ਸ਼ਾਨਦਾਰ ਮਹਿਫ਼ਲ ਦੇ ਰੂਪ 'ਚ ਸਭਨਾਂ ਨੂੰ ਮਾਨ ਸਨਮਾਨ ਦੇ ਕੇ ਮਨਾਈ ਗਈ।

ਇਹ ਵੀ ਪੜ੍ਹੋ : ਵੈਟੀਕਨ ਦੇ ਵਿਦੇਸ਼ ਮੰਤਰੀ ਤੇ ਉਨ੍ਹਾਂ ਦੇ ਜੂਨੀਅਰ ਹੋਏ ਕੋਰੋਨਾ ਪਾਜ਼ੇਟਿਵ

ਸਮਾਗਮ ਦੀ ਸ਼ੁਰੂਆਤ ਅਮੋਲਕ ਸਿੰਘ ਸਿੱਧੂ ਨੇ ਸਭਨਾਂ ਨੂੰ ਨਿੱਘੀ ਜੀ ਆਇਆ ਆਖ ਕੇ ਕੀਤੀ। ਇਸ ਉਪਰੰਤ ਉੁੱਘੇ ਟਰਾਂਸਪੋਰਟਰ ਸੁਰਿੰਦਰ ਸਿੰਘ ਨਿੱਝਰ, ਅੰਮ੍ਰਿਤਪਾਲ ਸਿੰਘ ਨਿੱਝਰ ਅਤੇ ਕਾਰੋਬਾਰੀ ਗੁਰਨੇਕ ਸਿੰਘ ਬਾਗੜੀ, ਗੁਰਨੇਕ ਸਿੰਘ ਨਿੱਝਰ, ਆਦਿ ਨੇ ਸਮਾਗਮ ਨੂੰ ਸੰਬੋਧਨ ਕੀਤਾ ਅਤੇ ਆਪਣੇ ਤਜ਼ਰਬੇ 'ਚੋਂ ਡਰਾਈਵਰ ਵੀਰਾਂ ਨਾਲ ਸੇਫਟੀ ਟਿਪਸ ਵੀ ਸਾਂਝੀਆਂ ਕੀਤੀਆਂ। ਇਸ ਮੌਕੇ ਗਾਇਕ ਅਕਾਸ਼ਦੀਪ, ਧਰਮਵੀਰ ਥਾਂਦੀ, ਪੱਪੀ ਭਦੌੜ, ਗੋਗੀ ਸੰਧੂ ਅਤੇ ਮੀਕੇ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਖ਼ੂਬ ਰੌਣਕ ਲਾਈ। ਇਸ ਮੌਕੇ ਯੂਬਾ ਸਿਟੀ ਵਾਲੇ ਜ਼ਿੰਦਰ ਦਾ ਟਰੱਕ, ਡਰਾਈਵਰ ਵੀਰਾਂ ਲਈ ਖ਼ਾਸ ਖਿੱਚ ਦਾ ਕੇਂਦਰ ਬਣਿਆ ਰਿਹਾ। ਇਸ ਮੌਕੇ ਅਮੋਲਕ ਸਿੰਘ ਸਿੱਧੂ ਨੇ ਸਭਨਾਂ ਨੂੰ ਸਨਮਾਨ ਚਿੰਨ ਦੇ ਕੇ ਨਿਵਾਜਿਆ।

ਇਹ ਵੀ ਪੜ੍ਹੋ : ਇਸਲਾਮਾਬਾਦ 'ਚ TTP ਅੱਤਵਾਦੀਆਂ ਦਾ ਹਮਲਾ, ਪੁਲਸ ਮੁਲਾਜ਼ਮ ਦੀ ਮੌਤ

ਅਖੀਰ ਡਰਾਈਵਰ ਵੀਰਾ ਨੇ ਨੱਚਕੇ ਖ਼ੂਬ ਖੁਸ਼ੀ ਮਨਾਈ। ਇਹ ਇੱਕ ਤਰਾਂ ਦਾ ਪੰਜਾਬੀ ਟਰੱਕਿੰਗ ਇੰਡਸਟਰੀ ਲਈ ਵਿਲੱਖਣ ਪ੍ਰੋਗਰਾਮ ਹੋ ਨਿਬੜਿਆ, ਕਿਉਕੇ ਇਹ ਪਹਿਲੀ ਵਾਰ ਸੀ ਜਦੋਂ ਕਿਸੇ ਕੰਪਨੀ ਮਾਲਕ ਨੇ ਆਪਣੇ ਅਣਥੱਕ ਡਰਾਈਵਰਾਂ ਦੇ ਮਾਣ ਸਨਮਾਨ ਹਿੱਤ ਕੋਈ ਪ੍ਰੋਗਰਾਮ ਉਲੀਕਿਆ ਹੋਵੇ। ਇਸ ਮੌਕੇ IKP ਰੈਸਟੋਰੈਂਟ ਦੇ ਖਾਣੇ ਦਾ ਸਭਨੇ ਖ਼ੂਬ ਅਨੰਦ ਮਾਣਿਆ। ਇਸ ਮੌਕੇ ਗੀਤਕਾਰ ਅਤੇ ਗਾਇਕ ਪੱਪੀ ਭਦੌੜ ਦੇ ਨਵੇਂ ਆ ਰਹੇ ਗੀਤ ਦਾ ਪੋਸਟਰ ਵੀ ਪਤਵੰਤੇ ਸੱਜਣਾਂ ਵੱਲੋ ਰਲੀਜ਼ ਕੀਤਾ ਗਿਆ। ਇਹ ਗੀਤ ਬਹੁਤ ਜਲਦ ਮਾਛੀਕੇ ਐਂਡ ਧਾਲੀਆਂ ਮੀਡੀਆ ਗਰੁੱਪ ਫਰਿਜ਼ਨੋ ਵੱਲੋ ਰਿਲੀਜ਼ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਦੱਖਣੀ ਕੋਰੀਆਈ ਰਾਸ਼ਟਰਪਤੀ ਪਹੁੰਚੇ ਸਾਊਦੀ ਅਰਬ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


author

Karan Kumar

Content Editor

Related News