ਬਹੁਤ ਜ਼ਿਆਦਾ ਸਾਫ-ਸੁਥਰੇ ਵਾਤਾਵਰਣ ''ਚ ਰਹਿਣ ਵਾਲੇ ਬੱਚਿਆਂ ਨੂੰ ਹੋ ਸਕਦੈ ''ਕੈਂਸਰ'' ਦਾ ਖਤਰਾ

Tuesday, May 22, 2018 - 10:17 PM (IST)

ਬਹੁਤ ਜ਼ਿਆਦਾ ਸਾਫ-ਸੁਥਰੇ ਵਾਤਾਵਰਣ ''ਚ ਰਹਿਣ ਵਾਲੇ ਬੱਚਿਆਂ ਨੂੰ ਹੋ ਸਕਦੈ ''ਕੈਂਸਰ'' ਦਾ ਖਤਰਾ

ਲੰਡਨ— ਆਮ ਕਰਕੇ ਤੁਸੀਂ ਸੁਣਿਆ ਹੋਵੇਗਾ ਕਿ ਛੋਟੇ ਤੇ ਨਵਜੰਮੇ ਬੱਚਿਆਂ ਨੂੰ ਸਾਫ-ਸੁਥਰੇ ਵਾਤਾਵਰਣ 'ਚ ਰੱਖਣਾ ਚਾਹੀਦਾ ਹੈ ਪਰ ਹਾਲ 'ਚ ਇਕ ਅਜਿਹੀ ਸੋਧ ਸਾਹਮਣੇ ਆਈ ਹੈ, ਜਿਸ 'ਚ ਕਿਹਾ ਗਿਆ ਹੈ ਕਿ ਪਹਿਲੇ ਜਨਮਦਿਨ ਤੱਕ ਬੇਹੱਦ ਸਾਫ-ਸੁਥਰੇ ਵਾਤਾਵਰਣ 'ਚ ਰੱਖਣ ਵਾਲੇ ਨਵਜੰਮੇ ਬੱਚਿਆਂ ਨੂੰ ਲਿਊਕੇਮੀਆ ਦਾ ਖਤਰਾ ਵਧ ਸਕਦਾ ਹੈ। ਇਹ ਬਚਪਨ 'ਚ ਹੋਣ ਵਾਲੇ ਕੈਂਸਰ ਦੀ ਆਮ ਕਿਸਮ ਹੈ। ਬ੍ਰਿਟੇਨ ਦੇ ਕੈਂਸਰ ਸੋਧ ਕੇਂਦਰ ਦੇ ਖੋਜਕਾਰਾਂ ਨੇ ਐਕਿਊਯ ਲਿਮਫੋਬਲਾਸਟਿਕ ਲਿਊਕੇਮੀਆ (ਏ.ਐਲ.ਐਲ.) ਨਾਲ ਸਬੰਧਿਤ ਸਭ ਤੋਂ ਪੁਖਤਾ ਸਬੂਤ ਇਕੱਠੇ ਕੀਤੇ ਹਨ।
'ਨੇਚਰ ਰੀਵਿਊ ਕੈਂਸਰ' ਜਰਨਲ 'ਚ ਪ੍ਰਕਾਸ਼ਿਤ ਸੋਧ 'ਚ ਕਿਹਾ ਗਿਆ ਹੈ ਕਿ ਇਹ ਬੀਮਾਰੀ ਗੈਰ-ਲੋੜੀਂਦੇ ਤਰੀਕੇ ਨਾਲ ਤੇ ਲਾਗ ਦੇ ਰਾਹੀਂ ਹੋ ਸਕਦੀ ਹੈ। ਇਸ ਦਾ ਮਤਲਬ ਹੈ ਕਿ ਸਟਿਮੁਲੇਸ਼ਨ ਜਾਂ ਘੱਟ ਉਮਰ 'ਚ ਰੋਗ ਪ੍ਰਤੀਰੋਧਕ ਸਮਰਥਾ ਨੂੰ ਮਜ਼ਬੂਤ ਬਣਾ ਕੇ ਇਸ ਨੂੰ ਰੋਕਿਆ ਜਾ ਸਕਦਾ ਹੈ।


Related News