ਸਰੀਰਕ ਸ਼ੋਸ਼ਣ ਦੇ ਦੋਸ਼ੀ ਦੇ ਰਿਹਾਅ ਹੋਣ ''ਤੇ ਪੁਲਸ ਨੇ ਜਾਰੀ ਕੀਤੀ ਚਿਤਾਵਨੀ
Wednesday, Feb 14, 2018 - 09:26 PM (IST)

ਟੋਰਾਂਟੋ— ਟੋਰਾਂਟੋ ਪੁਲਸ ਨੇ ਬੁੱਧਵਾਰ ਨੂੰ ਹਾਈ-ਰਿਸਕ ਵਾਲੇ ਸੈਕਸ ਸ਼ੋਸ਼ਣ ਦੇ ਦੋਸ਼ੀ ਦੇ ਰਿਹਾਅ ਹੋਣ ਤੋਂ ਬਾਅਦ ਆਮ ਲੋਕਾਂ ਲਈ ਚਿਤਾਵਨੀ ਜਾਰੀ ਕੀਤੀ ਹੈ। 45 ਸਾਲਾਂ ਜੋਸੇਫ ਥਾਇਆਕਰਨ ਜੋਸੇਫ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਸਮੇਤ ਤਿੰਨ ਅਪਰਾਧਾਂ ਲਈ 8 ਸਾਲ ਤੋਂ 10 ਮਹੀਨਿਆਂ ਦੀ ਸਜ਼ਾ ਕੱਟ ਕੇ ਜੇਲ ਤੋਂ ਰਿਹਾਅ ਹੋਇਆ ਹੈ।
ਪੁਲਸ ਨੇ ਜੋਸੇਫ ਦੀ ਰਿਹਾਈ ਤੋਂ ਬਾਅਦ ਟੋਰਾਂਟੋ ਵਾਸੀਆਂ ਲਈ ਚਿਤਾਵਨੀ ਜਾਰੀ ਕੀਤੀ ਕਿ ਜੋਸੇਫ ਦੀ ਰਿਹਾਈ ਤੋਂ ਬਾਅਦ ਅਜਿਹੀ ਕਿਸੇ ਘਟਨਾ ਸਬੰਧੀ ਸਾਵਧਾਨੀ ਵਰਤੀ ਜਾਵੇ। ਦੋਸ਼ੀ ਦੀ ਰਿਹਾਈ ਤੋਂ ਬਾਅਦ ਅਜਿਹੀ ਘਟਨਾ ਇਲਾਕੇ 'ਚ ਵਾਪਰ ਸਕਦੀ ਹੈ। ਜੋਸੇਫ 'ਤੇ ਰਿਹਾਈ ਸਮੇਂ ਕਈ ਸ਼ਰਤਾਂ ਲਾਈਆਂ ਗਈਆਂ ਹਨ, ਜਿਸ 'ਚ ਹਫਤੇ 'ਚ ਇਕ ਵਾਰ ਪੁਲਸ ਨੂੰ ਰਿਪੋਰਟ ਕਰਨਾ ਤੇ ਸ਼ੋਸ਼ਲ ਮੀਡੀਆ ਦੇ ਕਿਸੇ ਅਕਾਊਂਟ ਦੀ ਵਰਤੋਂ ਨਾ ਕਰਨਾ ਸ਼ਾਮਲ ਹੈ। ਪੁਲਸ ਨੇ ਇਸ ਸਬੰਧੀ ਜਾਣਕਾਰੀ ਰੱਖਣ ਵਾਲੇ ਵਿਅਕਤੀ ਨੂੰ 416-808-7474 'ਤੇ ਸੰਪਰਕ ਕਰਨ ਲਈ ਕਿਹਾ ਹੈ।