ਅਮਰੀਕਾ ਦੀ HHS ਬਿਲਡਿੰਗ ''ਚ ਬੰਬ ਦੀ ਸੂਚਨਾ ਤੋਂ ਬਾਅਦ ਮਚੀ ਭਾਜੜ

Wednesday, Oct 27, 2021 - 11:03 PM (IST)

ਅਮਰੀਕਾ ਦੀ HHS ਬਿਲਡਿੰਗ ''ਚ ਬੰਬ ਦੀ ਸੂਚਨਾ ਤੋਂ ਬਾਅਦ ਮਚੀ ਭਾਜੜ

ਵਾਸ਼ਿੰਗਟਨ - ਅਮਰੀਕਾ ਦੀ HHS ਬਿਲਡਿੰਗ ਵਿੱਚ ਬੰਬ ਮਿਲਣ ਦੀ ਧਮਕੀ ਨਾਲ ਭਾਜੜ ਮੱਚ ਗਈ ਹੈ। ਕਿਹਾ ਗਿਆ ਹੈ ਕਿ ਹੰਫਰੀ ਬਿਲਡਿੰਗ ਵਿੱਚ ਬੰਬ ਹੋਣ ਦੀ ਸੂਚਨਾ ਮਿਲੀ ਹੈ। ਮੌਕੇ 'ਤੇ ਪਲਸ ਪਹੁੰਚ ਚੁੱਕੀ ਹੈ ਅਤੇ ਪੂਰੀ ਬਿਲਡਿੰਗ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ। ਫਿਲਹਾਲ ਬੰਬ ਨਹੀਂ ਮਿਲਿਆ ਹੈ ਪਰ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

ਦੱਸਿਆ ਗਿਆ ਹੈ ਕਿ ਅੱਜ ਸਵੇਰੇ ਅਜਿਹੀ ਬੰਬ ਦੀ ਧਮਕੀ ਦਿੱਤੀ ਗਈ ਸੀ ਪਰ ਮੌਕੇ 'ਤੇ ਪਹੁੰਚੀ ਪੁਲਸ ਨੂੰ ਉੱਥੇ ਅਜਿਹਾ ਕੁੱਝ ਨਹੀਂ ਮਿਲਿਆ ਪਰ ਸੁਰੱਖਿਆ ਨੂੰ ਵੇਖਦੇ ਹੋਏ ਕਈ ਰਸਤਿਆਂ ਨੂੰ ਬਲਾਕ ਕਰ ਦਿੱਤਾ ਗਿਆ ਸੀ ਅਤੇ ਕੁੱਝ ਦੇਰ ਲਈ ਯੂ.ਐੱਸ. ਕੈਪਿਟਲ ਦੀ ਬਾਹਰ ਦੀ ਸੜਕ 'ਤੇ ਟ੍ਰੈਫਿਕ ਨੂੰ ਵੀ ਰੋਕਿਆ ਗਿਆ।

ਇਹ ਵੀ ਪੜ੍ਹੋ - ਹੈਦਰਾਬਾਦ: 27 ਸਾਲਾ ਮਹਿਲਾ ਨੇ ਦਿੱਤਾ ਚਾਰ ਤੰਦਰੁਸਤ ਬੱਚਿਆਂ ਨੂੰ ਜਨਮ

ਹੁਣ ਅਮਰੀਕਾ ਲਈ ਕੈਪਿਟਲ ਕੰਪਲੈਕਸ ਵਾਲਾ ਇਲਾਕਾ ਕਾਫ਼ੀ ਸੰਵੇਦਨਸ਼ੀਲ ਹੈ ਅਤੇ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਇੱਥੇ ਅਜਿਹੀਆਂ ਧਮਕੀਆਂ ਦੇਖਣ ਨੂੰ ਮਿਲ ਰਹੀਆਂ ਹਨ। ਅਜਿਹੇ ਵਿੱਚ ਜਾਂਚ ਏਜੰਸੀਆਂ ਚੌਕਸ ਵੀ ਰਹਿੰਦੀਆਂ ਹਨ ਅਤੇ ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰ ਵੀ। ਜਾਣਕਾਰੀ ਲਈ ਦੱਸ ਦਈਏ ਕਿ ਇਸ ਐਤਵਾਰ ਨੂੰ ਕੈਪਿਟਲ ਪੁਲਸ ਦੇ ਕੁੱਝ ਅਧਿਕਾਰੀਆਂ ਨੂੰ ਵੀ ਧਮਕੀ ਦਿੱਤੀ ਗਈ ਸੀ। ਅਜਿਹੇ ਵਿੱਚ ਤੱਦ ਪੂਰੇ ਦਿਨ ਕੈਪਿਟਲ ਕੰਪਲੈਕਸ ਨੂੰ ਸਰਚ ਕੀਤਾ ਗਿਆ ਸੀ ਪਰ ਅਧਿਕਾਰੀਆਂ ਦੇ ਹੱਥ ਕੋਈ ਨਹੀਂ ਲੱਗਾ। ਹੁਣ ਇੱਕ ਵਾਰ ਫਿਰ HHS ਬਿਲਡਿੰਗ ਵਿੱਚ ਬੰਬ ਮਿਲਣ ਦੀ ਧਮਕੀ ਨਾਲ ਭਾਜੜ ਜ਼ਰੂਰ ਮਚੀ ਪਰ ਅਸਲ ਵਿੱਚ ਅਜਿਹਾ ਕੁੱਝ ਸੀ ਹੀ ਨਹੀਂ ਅਤੇ ਸਿਰਫ ਡਰ ਦਾ ਮਾਹੌਲ ਪੈਦਾ ਕਰਨ ਲਈ ਇਹ ਖ਼ਬਰ ਫੈਲਾ ਦਿੱਤੀ ਗਈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News