ਹਿਜ਼ਬੁੱਲਾ ਨੇ ਨਈਮ ਕਾਸਿਮ ਨੂੰ ਚੁਣਿਆ ਆਪਣਾ ਨਵਾਂ ਨੇਤਾ

Tuesday, Oct 29, 2024 - 02:51 PM (IST)

ਹਿਜ਼ਬੁੱਲਾ ਨੇ ਨਈਮ ਕਾਸਿਮ ਨੂੰ ਚੁਣਿਆ ਆਪਣਾ ਨਵਾਂ ਨੇਤਾ

ਬੇਰੂਤ (ਏਜੰਸੀ)- ਲੇਬਨਾਨ ਦੇ ਹਿਜ਼ਬੁੱਲਾ ਕੱਟੜਪੰਥੀ ਸਮੂਹ ਨੇ ਪਿਛਲੇ ਮਹੀਨੇ ਇਜ਼ਰਾਈਲੀ ਹਵਾਈ ਹਮਲੇ ਵਿੱਚ ਮਾਰੇ ਗਏ ਹਸਨ ਨਸਰੁੱਲਾ ਦੀ ਥਾਂ ਨਈਮ ਕਾਸਿਮ ਨੂੰ ਆਪਣਾ ਨਵਾਂ ਨੇਤਾ ਚੁਣ ਲਿਆ ਹੈ। ਹਿਜ਼ਬੁੱਲਾ ਨੇ ਇਹ ਜਾਣਕਾਰੀ ਦਿੱਤੀ। 

ਇਹ ਵੀ ਪੜ੍ਹੋ: 2 ਲੱਖ ਭਾਰਤੀ ਵਿਦਿਆਰਥੀਆਂ 'ਤੇ ਟਿਕੀ ਹੈ ਕੈਨੇਡਾ ਦੀ 20 ਫ਼ੀਸਦੀ ਅਰਥ-ਵਿਵਸਥਾ

ਕਾਸਿਮ ਲੰਬੇ ਸਮੇਂ ਤੋਂ ਨਸਰੁੱਲਾ ਦਾ ਸਹਿਯੋਗੀ ਸੀ ਅਤੇ ਉਸ ਦੀ ਮੌਤ ਤੋਂ ਬਾਅਦ ਉਹ ਇਸ਼ ਕੱਟੜਪੰਥੀ ਸਮੂਹ ਦੇ ਕਾਰਜਕਾਰੀ ਨੇਤਾ ਵਜੋਂ ਕੰਮ ਕਰ ਰਿਹਾ ਹੈ। ਸਮੂਹ ਨੇ ਇਕ ਬਿਆਨ ਵਿਚ ਦੱਸਿਆ ਕਿ ਹਿਜ਼ਬੁੱਲਾ ਦੀ ਫੈਸਲਾ ਲੈਣ ਵਾਲੀ ਸ਼ੂਰਾ ਕੌਂਸਲ ਨੇ 3 ਦਹਾਕਿਆਂ ਤੋਂ ਵੱਧ ਸਮੇਂ ਤੱਕ ਨਸਰੁੱਲਾ ਦੇ ਉਪ ਨੇਤਾ ਰਹੇ ਕਾਸਿਮ ਨੂੰ ਨਵਾਂ ਸਕੱਤਰ ਜਨਰਲ ਚੁਣਿਆ ਹੈ। ਹਿਜ਼ਬੁੱਲਾ ਨੇ ਨਸਰੁੱਲਾ ਦੀਆਂ ਨੀਤੀਆਂ ਨੂੰ ਉਦੋਂ ਤੱਕ ਜਾਰੀ ਰੱਖਣ ਦਾ ਸੰਕਲਪ ਲਿਆ "ਜਦੋਂ ਤੱਕ ਜਿੱਤ ਪ੍ਰਾਪਤ ਨਹੀਂ ਹੋ ਜਾਂਦੀ।"

ਇਹ ਵੀ ਪੜ੍ਹੋ: ਈਰਾਨੀ ਮੂਲ ਦੇ ਜਰਮਨ ਕੈਦੀ ਨੂੰ ਅੱਤਵਾਦੀ ਮਾਮਲੇ 'ਚ ਦਿੱਤੀ ਗਈ ਫਾਂਸੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News