ਕੋਰੋਨਾ ਦਾ ਕਹਿਰ, ਵੀਜ਼ਾ ਮਿਆਦ ਖ਼ਤਮ ਹੋਏ ਬੇਵੱਸ ਭਾਰਤੀਆਂ ਨੇ ਰਾਜਦੂਤ ਨੀਨਾ ਮਲਹੋਤਰਾ ਨੂੰ ਲਾਈ ਮਦਦ ਦੀ ਗੁਹਾਰ
Tuesday, Dec 28, 2021 - 05:37 PM (IST)
ਰੋਮ (ਦਲਵੀਰ ਕੈਂਥ): ਕੋਰੋਨਾ ਕਾਰਨ ਸ਼ਾਇਦ ਹੀ ਦੁਨੀਆ ਦਾ ਕੋਈ ਅਜਿਹਾ ਦੇਸ਼ ਹੋਵੇ, ਜਿੱਥੇ ਲੋਕਾਂ ਨੂੰ ਮਾਨਸਿਕ ਤੇ ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਨਾ ਪਿਆ ਹੋਵੇ। ਕੁਝ ਲੋਕਾਂ ਨੇ ਕੋਰੋਨਾ ਵਰਗੀ ਕੁਦਰਤੀ ਜਹਿਮਤ ਨੂੰ ਪਿੰਡੇ ਹੰਡਾਇਆ ਤੇ ਕੁਝ ਲੋਕਾਂ ਨੂੰ ਬੇਸ਼ੱਕ ਕੋਰੋਨਾ ਕਾਰਨ ਕੋਈ ਸਰੀਰਕ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕੀਤਾ ਪਰ ਮਾਨਸਿਕ ਪ੍ਰੇਸ਼ਾਨੀ ਕਾਰਨ ਇਹ ਲੋਕ ਢਾਹਡੇ ਦੁੱਖੀ ਹੋਏ ਤੇ ਹੁਣ ਵੀ ਹੋ ਰਹੇ ਹਨ। ਅਜਿਹੇ ਹੀ ਮਾਨਸਿਕ ਪ੍ਰੇਸ਼ਾਨੀ ਦੇ ਝੰਬੇ ਉਹ ਭਾਰਤੀ ਹਨ, ਜਿਹੜੇ ਵਿਚਾਰੇ ਕਿਸੇ ਬੇਵੱਸੀ ਕਾਰਨ ਭਾਰਤ ਆਪਣੇ ਸਾਕ-ਸੰਬਧੀਆਂ ਨੂੰ ਤੇ ਮਾਪਿਆਂ ਨੂੰ ਮਿਲਣ ਲਈ ਗਏ ਸਨ ਪਰ ਕੋਵਿਡ-19 ਕਾਰਨ ਭਾਰਤ ਤੋਂ ਇਟਲੀ ਉਡਾਣਾਂ ਬੰਦ ਹੋ ਜਾਣ ਕਾਰਨ ਇਹਨਾਂ ਵਿਚਾਰਿਆਂ ਦੇ ਇਟਲੀ ਦੇ ਪੇਪਰਾਂ ਦੀ ਮਿਆਦ ਲੰਘ ਗਈ।
ਪਹਿਲਾਂ ਪਹਿਲ ਤਾਂ ਇਹਨਾਂ ਲੋਕਾਂ ਨੇ ਕਾਫ਼ੀ ਜੱਦੋ-ਜਹਿਦ ਕੀਤੀ ਕਿ ਉਹ ਕਿਸੇ ਨਾ ਕਿਸੇ ਢੰਗ ਨਾਲ ਸਿੱਧੀਆਂ ਉਡਾਣਾਂ ਰਾਹੀਂ ਵਾਪਸ ਇਟਲੀ ਪਹੁੰਚ ਜਾਣ। ਕੁਝ ਲੋਕ ਇਸ ਮਕਸਦ ਵਿੱਚ ਕਾਮਯਾਬ ਵੀ ਰਹੇ, ਜਿਹਨਾਂ ਦੇ ਪੇਪਰ ਥੋੜ੍ਹਾ ਸਮਾਂ ਪਹਿਲਾਂ ਹੀ ਖ਼ਤਮ ਹੋਏ ਸਨ ਪਰ ਉਹਨਾਂ ਲੋਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਹੀ ਕਰਨਾ ਪਿਆ, ਜਿਹਨਾਂ ਦੇ ਪੇਪਰ 6 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਖ਼ਤਮ ਹੋ ਗਏ ਸਨ। ਉਹਨਾਂ ਲੋਕਾਂ ਨੂੰ ਵੀ ਬਹੁਤ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ ਜਿਹੜੇ ਲੋਕਾਂ ਕੋਲ ਇਟਲੀ ਤੋਂ ਚੱਲਣ ਸਮੇਂ ਪੇਪਰਾਂ ਦੀ ਮਿਆਦ ਰਹਿੰਦੀ ਸੀ ਪਰ ਵਾਪਸੀ ਦੀ ਉਡਾਣ ਰੱਦ ਹੋਣ ਕਾਰਨ ਭਾਰਤ ਵਿੱਚ ਤਾਲਾਬੰਦੀ ਦੌਰਾਨ ਹੀ ਪੇਪਰਾਂ ਦੀ ਮਿਆਦ ਖ਼ਤਮ ਹੋ ਗਈ।
ਪੜ੍ਹੋ ਇਹ ਅਹਿਮ ਖਬਰ- ਅਫਗਾਨਿਸਤਾਨ 'ਚ 7,000 ਵਿਕਾਸ ਪ੍ਰਾਜੈਕਟ ਹੁਣ ਤੱਕ ਅਧੂਰੇ
ਇਟਲੀ ਸਰਕਾਰ ਨੇ ਇਹਨਾਂ ਲੋਕਾਂ ਨੂੰ ਇਟਲੀ ਦਾਖਲੇ ਲਈ ਰੀਐਂਟਰੀ ਵੀਜ਼ਾ ਲੈਣ ਲਈ ਫਰਮਾਨ ਜਾਰੀ ਕਰ ਦਿੱਤੇ ਤੇ ਬਹੁਤ ਲੋਕਾਂ ਨੇ ਇਸ ਕਾਰਵਾਈ ਨੂੰ ਕਬੂਲਦੀਆਂ ਇਟਲੀ ਦੀ ਦਿੱਲੀ ਸਥਿਤ ਅੰਬੈਂਸੀ ਵਿੱਚ ਆਪਣੇ ਪਾਸਪੋਰਟ ਰੀਐਂਟਰੀ ਵੀਜ਼ੇ ਲਈ ਜਮ੍ਹਾਂ ਕਰਵਾ ਦਿੱਤੇ ਪਰ ਕਈ-ਕਈ ਮਹੀਨੇ ਬੀਤ ਜਾਣ ਬਾਅਦ ਵੀ ਇਹਨਾਂ ਭਾਰਤੀ ਪਰਿਵਾਰਾਂ ਦੀ ਉਡੀਕ ਖ਼ਤਮ ਹੋ ਦਾ ਨਾਮ ਨਹੀਂ ਲੈ ਰਹੀ। ਜਿਸ ਕਾਰਨ ਇਹ ਭਾਰਤੀ ਲੋਕ, ਜਿਹਨਾਂ ਨੂੰ ਇਟਲੀ ਦੇ ਬੰਦ ਘਰਾਂ ਦੇ ਖਰਚ ਕੰਗਾਲ ਕਰਨ ਤੁਰੇ ਹਨ ਉੱਥੇ ਕੰਮਕਾਰ ਵੀ ਉਜੜ ਚੁੱਕੇ ਹਨ।"ਜਗਬਾਣੀ" ਨਾਲ ਦੂਰਸੰਚਾਰ ਮਾਧਿਅਮ ਨਾਲ ਗੱਲਬਾਤ ਕਰਦਿਆਂ ਭਾਰਤ ਤੋਂ ਇਹਨਾਂ ਦੁੱਖੀ ਭਾਰਤੀਆਂ ਨੇ ਭਾਰਤੀ ਅੰਬੈਂਸੀ ਰੋਮ ਦੇ ਸਤਿਕਾਰਤ ਰਾਜਦੂਤ ਮੈਡਮ ਡਾ: ਨੀਨਾ ਮਲਹੋਤਰਾ ਨੂੰ ਮਦਦ ਦੀ ਗੁਹਾਰ ਲਗਾਈ ਹੈ ਤਾਂ ਜੋ ਇਹ ਵਿਚਾਰੇ ਮੁੜ ਆਪਣੇ ਪਰਿਵਾਰਾਂ ਨਾਲ ਜ਼ਿੰਦਗੀ ਦਾ ਗੁਜਾਰਾ ਕਰ ਸਕਣ।
ਪੜ੍ਹੋ ਇਹ ਅਹਿਮ ਖਬਰ - UAE ਨੇ ਗੈਰ ਮੁਸਲਿਮਾਂ ਲਈ ਚੁੱਕਿਆ ਇਕ ਹੋਰ ਵੱਡਾ ਕਦਮ, ਹੋ ਰਹੀ ਤਾਰੀਫ਼
ਕਈ ਕੇਸਾਂ ਵਿੱਚ ਤਾਂ ਬੱਚੇ ਇਟਲੀ ਵਿੱਚ ਹਨ ਤੇ ਮਾਪੇ ਭਾਰਤ ਵਿੱਚ ਫਸੇ ਬੈਠੇ ਹਨ ਜਿਹੜੇ ਕਿ ਕੁਝ ਦਿਨਾਂ ਲਈ ਭਾਰਤ ਆਏ ਸਨ ਪਰ ਉਡਾਣਾ ਬੰਦ ਹੋਣ ਕਾਰਨ ਪੇਪਰਾਂ ਦੀ ਮਿਆਦ ਖ਼ਤਮ ਹੋ ਗਈ ਤੇ ਰੀਐਂਟਰੀ ਵੀਜ਼ਾ ਪਿਛਲੇ 6-6 ਮਹੀਨੇ ਤੋਂ ਅਪਲਾਈ ਕੀਤਾ ਹੈ ਪਰ ਇਟਲੀ ਅੰਬੈਂਸੀ ਦਿੱਲੀ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ। ਅਜਿਹੇ ਵਿੱਚ ਇਹਨਾਂ ਫਸੇ ਭਾਰਤੀ ਲੋਕਾਂ ਨੂੰ ਹੁਣ ਪਤਾ ਨਹੀਂ ਲੱਗ ਰਿਹਾ ਕਿ ਉਹ ਹੁਣ ਕੀ ਕਰਨ।ਬਹੁਤ ਹੀ ਭਰੇ ਤੇ ਦੁੱਖੀ ਮਨ ਨਾਲ ਇਹਨਾਂ ਇਟਲੀ ਦੇ ਭਾਰਤੀ ਲੋਕਾਂ ਨੇ ਭਾਰਤੀ ਅੰਬੈਂਸੀ ਰੋਮ ਦੇ ਰਾਜਦੂਤ ਨੂੰ ਗੁਜਾਰਿਸ਼ ਕੀਤੀ ਹੈ। ਇਸ ਪ੍ਰਤੀ ਕੀ ਕਾਰਵਾਈ ਹੁੰਦੀ ਹੈ ਇਸ ਦਾ ਖੁਲਾਸਾ ਤਾਂ ਹੁਣ ਆਉਣ ਵਾਲਾ ਸਮਾਂ ਹੀ ਕਰੇਗਾ ਪਰ ਇਸ ਵਕਤ ਇਹਨਾਂ ਭਾਰਤੀਆਂ ਨੂੰ ਆਪਣਾ ਭੱਵਿਖ ਉਜੜਦਾ ਦਿਖਾਈ ਦੇ ਰਿਹਾ ਹੈ।ਇੱਕ ਪਾਸੇ ਲੋਕ ਨਵੇਂ ਸਾਲ ਦੀ ਆਮਦ ਦੇ ਜਸ਼ਨ ਮਨਾ ਰਹੇ ਹਨ ਤੇ ਦੂਜੇ ਪਾਸੇ ਇਹ ਭਾਰਤੀ ਵਿਚਾਰੇ ਜਿਹੜੇ ਭਾਰਤ ਵਿੱਚ ਖਰਚੇ ਤੋਂ ਵੀ ਤੰਗ ਹਨ ਬੇਵੱਸੀ ਦੇ ਆਲਮ ਵਿੱਚੋਂ ਲੰਘ ਰਹੇ ਹਨ। ਕੀ ਭਾਰਤੀ ਅੰਬੈਂਸੀ ਰੋਮ ਤੋਂ ਇਲਾਵਾਂ ਵੀ ਇਸ ਸੇਵਾ ਲਈ ਇਟਲੀ ਦੇ ਉੱਘੇ ਸਮਾਜ ਸੇਵਕ ਕੋਈ ਜ਼ਿੰਮੇਵਾਰੀ ਨਿਭਾਉਣਗੇ ਜਾਂ ਫਿਰ ਇਹਨਾਂ ਉਜੜ ਰਹੇ ਭਾਰਤੀਆਂ ਦੀ ਬੇਵੱਸੀ ਦਾ ਮੂਕ ਦਰਸਕ ਬਣ ਤਮਾਸ਼ਾ ਹੀ ਦੇਖਣਗੇ।