ਤਾਲਿਬਾਨ ਦੇ ਨਸ਼ਾ ਮੁਕਤੀ ਕੇਂਦਰ 'ਚ 'ਨਰਕ' ਜਿਹੇ ਹਾਲਾਤ, ਲੋਕਾਂ ਨੂੰ ਗੰਜਾ ਕਰ ਰੱਖਿਆ ਜੇਲ੍ਹ 'ਚ

Wednesday, Oct 20, 2021 - 03:36 PM (IST)

ਤਾਲਿਬਾਨ ਦੇ ਨਸ਼ਾ ਮੁਕਤੀ ਕੇਂਦਰ 'ਚ 'ਨਰਕ' ਜਿਹੇ ਹਾਲਾਤ, ਲੋਕਾਂ ਨੂੰ ਗੰਜਾ ਕਰ ਰੱਖਿਆ ਜੇਲ੍ਹ 'ਚ

ਕਾਬੁਲ (ਬਿਊਰੋ): ਅਫਗਾਨਿਸਤਾਨ ਵਿਚ ਡਰਗੱਜ਼ ਲੈਣ ਵਾਲਿਆਂ ਨੂੰ ਤਾਲਿਬਾਨ ਦੇ ਸਖ਼ਤ ਨਿਯਮਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਲਿਬਾਨ ਨਸ਼ਾ ਕਰਨ ਵਾਲਿਆਂ ਨੂੰ ਪੁਨਰਵਾਸ ਵਿਚ ਮਤਲਬ ਰਿਹੈਬ ਭੇਜ ਰਿਹਾ ਹੈ, ਜਿਸ ਨੂੰ 'ਦੁਨੀਆ ਦਾ ਸਭ ਤੋਂ ਸਖ਼ਤ ਰਿਹੈਬ' ਕਿਹਾ ਜਾ ਰਿਹਾ ਹੈ। ਬੇਘਰ ਨਸ਼ੇ ਦੇ ਸ਼ਿਕਾਰ ਲੋਕਾਂ ਨੂੰ 3 ਮਹੀਨੇ ਲਈ ਜੇਲ੍ਹ ਭੇਜਣ ਤੋਂ ਪਹਿਲਾਂ ਗੰਜਾ ਕਰ ਦਿੱਤਾ ਜਾਂਦਾ ਹੈ। ਨਸ਼ਾ ਛੁਡਵਾਉਣ ਦੇ ਨਾਮ 'ਤੇ ਲੋਕਾਂ ਨਾਲ ਬੇਰਹਿਮੀ ਭਰਪੂਰ ਵਿਵਹਾਰ ਕੀਤਾ ਜਾਂਦਾ ਹੈ। ਗੌਰਤਲਬ ਹੈ ਕਿ ਤਾਲਿਬਾਨ ਨੇ ਅਫਗਾਨਿਸਤਾਨ ਵਿਚ ਫੈਲੇ ਅਫੀਮ ਦੇ ਜਾਲ 'ਤੇ ਲਗਾਮ ਲਗਾਉਣ ਦਾ ਵਾਅਦਾ ਕੀਤਾ ਸੀ।

ਅਫਗਾਨਿਸਤਾਨ ਵਿਚ ਹੈਰੋਇਨ ਦੀ ਦੁਨੀਆ ਦੀ ਸਭ ਤੋਂ ਵੱਡੀ ਸਪਲਾਈ ਚੇਨ ਫੈਲੀ ਹੋਈ ਹੈ। ਵੱਡੀ ਗਿਣਤੀ ਵਿਚ ਗਰੀਬ ਅਤੇ ਬੇਘਰ ਅਫਗਾਨ ਨਾਗਰਿਕ ਖਾਸ ਕਰ ਕੇ ਪੁਰਸ਼ ਮੁਸ਼ਕਲਾਂ ਦਾ ਸਾਹਮਣਾ ਕਰਕੇ ਵੀ ਨਸ਼ੀਲੇ ਪਦਾਰਥ ਲੈਂਦੇ ਹਨ। ਅਫਗਾਨਿਸਤਾਨ ਦੁਨੀਆ ਦੀ ਗੈਰ ਕਾਨੂੰਨੀ ਅਫੀਮ ਦਾ 9/10ਵਾਂ ਹਿੱਸਾ ਪੈਦਾ ਕਰਦਾ ਹੈ।

PunjabKesari

ਭੁੱਖ ਅਤੇ ਨਸ਼ੇ ਕਾਰਨ ਤੜਫ ਰਹੇ ਲੋਕ
ਤਾਲਿਬਾਨ ਨੇ ਇਸ ਮਹੀਨੇ ਕਾਬੁਲ ਦੇ ਗਰੀਬ ਸੂਬੇ ਗੁਜਰਗਾਹ ਦੇ ਗੁਆਂਢ ਤੋਂ 150 ਲੋਕਾਂ ਨੂੰ ਹਿਰਾਸਤ ਵਿਚ ਲਿਆ ਸੀ। ਇਹ ਸਾਰੇ ਬੁਰੀ ਤਰ੍ਹਾਂ ਨਸ਼ੇ ਦੇ ਸ਼ਿਕਾਰ ਹੋ ਚੁੱਕੇ ਹਨ ਅਤੇ ਭੁੱਖ ਨਾਲ ਤੜਫ ਰਹੇ ਸਨ। ਇਹਨਾਂ ਲੋਕਾਂ ਨੂੰ ਆਈ.ਬੀ.ਐੱਨ. ਸਿਨਾ ਮੈਡੀਕਲ ਸੈਂਟਰ ਲਿਜਾਇਆ ਗਿਆ ਜਿੱਥੇ ਇਹਨਾਂ ਨੇ 45 ਦਿਨ ਨਰਕ ਜਿਹੇ ਹਾਲਾਤ ਵਿਚ ਬਿਤਾਏ। ਕਿਹਾ ਜਾ ਰਿਹਾ ਹੈ ਕਿ ਸਮਾਂ ਪੂਰਾ ਹੋਣ ਦੇ ਬਾਅਦ ਉਹ ਨਸ਼ੇ ਤੋਂ ਪੂਰੀ ਤਰ੍ਹਾਂ ਛੁਟਕਾਰਾ ਪਾ ਜਾਣਗੇ ਪਰ ਇਹ ਸਫਰ ਇੰਨਾ ਸੌਖਾ ਵੀ ਨਹੀਂ ਹੈ।

ਪੜ੍ਹੋ ਇਹ ਅਹਿਮ ਖਬਰ- ਤਾਲਿਬਾਨ ਨੇ ਆਤਮਘਾਤੀ ਹਮਲਾਵਰਾਂ ਨੂੰ ਦੱਸਿਆ 'ਹੀਰੋ', ਉਹਨਾਂ ਦੇ ਪਰਿਵਾਰਾਂ ਨੂੰ ਜ਼ਮੀਨ ਦੇਣ ਦਾ ਕੀਤਾ ਵਾਅਦਾ

ਤਸ਼ੱਦਦ ਦੀਆਂ ਤਸਵੀਰਾਂ ਆਈਆਂ ਸਾਹਮਣੇ
ਤਸਵੀਰਾਂ ਵਿਚ ਗੰਜੇ ਮੂੰਹ ਲੁਕਾਉਂਦੇ ਅਫਗਾਨ ਅਤੇ ਉਹਨਾਂ ਨਾਲ ਹੋ ਰਹੇ ਤਸ਼ੱਦਦ ਨੂੰ ਦੇਖਿਆ ਜਾ ਸਕਦਾ ਹੈ। ਹਸਪਤਾਲ ਵਿਚ ਨਸ਼ਾ ਕਰਨ ਵਾਲਿਆਂ ਲਈ 1000 ਬੈੱਡ ਤਿਆਰ ਹਨ। ਇਕ ਪਾਸੇ ਜਿੱਥੇ ਅਫਗਾਨਿਸਤਾਨ ਦੀ ਅਰਥਵਿਵਸਥਾ ਹੋਰ ਹੇਠਾਂ ਡਿੱਗ ਸਕਦੀ ਹੈ ਉੱਥੇ ਦੂਜੇ ਪਾਸੇ ਤਾਲਿਬਾਨ ਆਮ ਨਾਗਰਿਕਾਂ ਨੂੰ ਪਰੇਸ਼ਾਨ ਕਰ ਰਹੇ ਹਨ। ਨਸ਼ਾ ਕਰਨ ਵਾਲਿਆਂ ਦੀ ਦੇਖਭਾਲ ਕਰਨ ਵਾਲੇ ਹਸਪਤਾਲ ਦੇ ਕਰਮਚਾਰੀਆਂ ਨੂੰ ਕਈ ਮਹੀਨਿਆਂ ਤੱਕ ਭੁਗਤਾਨ ਨਹੀਂ ਕੀਤਾ ਗਿਆ ਹੈ। ਬ੍ਰਿਟੇਨ ਦੇ ਐੱਨ.ਜੀ.ਓ. ਕਾਰਕੁਨ ਮੈਟ ਸਾਊਥਵੇਲ ਨੇ ਇਹਨਾਂ ਹਾਲਾਤ ਦੀ ਤੁਲਨਾ ਇਕ 'Concentration Camp' ਮਤਲਬ ਤਸ਼ੱਦਦ ਘਰ ਨਾਲ ਕੀਤੀ ਜਾ ਸਕਦੀ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News