ਰੂਸ ’ਚ 22 ਲੋਕਾਂ ਨੂੰ ਲਿਜਾ ਰਿਹਾ ਹੈਲੀਕਾਪਟਰ ਲਾਪਤਾ

Saturday, Aug 31, 2024 - 04:04 PM (IST)

ਮਾਸਕੋ - ਰੂਸ ਦੇ ਪੂਰਬੀ ਖੇਤਰ ’ਚ ਸ਼ਨੀਵਾਰ ਨੂੰ ਗਾਇਬ ਹੋਏ ਹੈਲੀਕਾਪਟਰ ਦੀ ਤਲਾਸ਼ ’ਚ ਬਚਾਅ ਕਾਰਕੁਨ ਲੱਗੇ ਹੋਏ ਹਨ। ਇਸ ਹੈਲੀਕਾਪਟਰ ’ਚ 22 ਯਾਤਰੀ ਸਵਾਰ ਸਨ। ਰੂਸ ਦੀ ਸੰਘੀ ਹਵਾਈ ਆਵਾਜਾਈ ਏਜੰਸੀ ਨੇ ਇਕ ਬਿਆਨ ’ਚ ਕਿਹਾ ਕਿ ਐੱਮ-ਆਈ-8 ਹੈਲੀਕਾਪਟਰ ਨੇ ਕਾਮਚਤਕਾ ਖੇਤਰ ’ਚ ਵਾਚਕਾਜ਼ੇਟਸ ਜਵਾਲਾਮੁਖੀ ਦੇ ਨੇੜੇ ਤੋਂ ਉਡਾਨ ਭਰੀ ਸੀ ਪਰ ਉਹ ਨਿਰਧਾਰਿਤ ਸਮੇਂ ’ਤੇ ਆਪਣੇ ਮੰਜ਼ਿਲ 'ਤੇ ਨਹੀਂ ਪਹੁੰਚਿਆ। ਏਜੰਸੀ ਦੇ ਅਨੁਸਾਰ, ਮੰਨਿਆ ਜਾਂਦਾ ਹੈ ਕਿ ਇਸ ਹੈਲਿਕਾਪਟਰ ’ਚ 19 ਯਾਤਰੀ ਅਤੇ 3 ਮੈਂਬਰਾਂ ਦੀ ਟੀਮ ਸਵਾਰ ਸੀ। ਐੱਮ-ਆਈ-8 ਦੋ ਇੰਜਣਾਂ ਵਾਲਾ ਹੈਲੀਕਾਪਟਰ ਹੈ ਜਿਸ ਨੂੰ 1960 ਦੇ ਦਹਾਕੇ ’ਚ 'ਡਿਜ਼ਾਇਨ' ਕੀਤਾ ਗਿਆ ਸੀ। ਇਸਦਾ ਵਰਤੋਂ ਰੂਸ ’ਚ ਵਿਸ਼ਾਲ ਪੱਧਰ 'ਤੇ ਕੀਤਾ ਜਾਂਦਾ ਹੈ, ਜਿੱਥੇ ਅਕਸਰ ਹਾਦਸੇ ਹੁੰਦੇ ਰਹਿੰਦੇ ਹਨ। ਇਸ ਦੇ ਇਲਾਵਾ  ਗੁਆਂਢੀ ਦੇਸ਼ਾਂ ਅਤੇ ਕਈ ਹੋਰ ਦੇਸ਼ਾਂ ’ਚ ਵੀ ਐੱਮ-ਆਈ-8 ਹੈਲਿਕਾਪਟਰ ਦੀ ਵਰਤੋਂ ਕੀਤੀ ਜਾਂਦੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ISI ਗਰੁੱਪਾਂ ਨਾਲ ਪਾਕਿਸਤਾਨ ਦੀ ਮਿਲੀਭੁਗਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


Sunaina

Content Editor

Related News