ਜਾਪਾਨ ''ਚ ਭਾਰੀ ਬਰਫ਼ਬਾਰੀ, 700 ਟਰੇਨਾਂ ਅਤੇ 136 ਉਡਾਣਾਂ ਰੱਦ
Monday, Feb 21, 2022 - 02:48 PM (IST)
ਟੋਕੀਓ (ਵਾਰਤਾ): ਜਾਪਾਨ ਦੇ ਹੋਕਾਈਡੋ ਸੂਬੇ 'ਚ ਤੇਜ਼ ਹਵਾਵਾਂ ਅਤੇ ਭਾਰੀ ਬਰਫ਼ਬਾਰੀ ਕਾਰਨ 136 ਉਡਾਣਾਂ ਅਤੇ 683 ਤੋਂ ਵੱਧ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਸੋਮਵਾਰ ਨੂੰ ਮੀਡੀਆ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ। NHK ਦੀ ਰਿਪੋਰਟ ਦੇ ਅਨੁਸਾਰ, ਨਿਊ ਚਿਟੋਸ ਹਵਾਈ ਅੱਡੇ ਆਉਣ ਅਤੇ ਜਾਣ ਵਾਲੀਆਂ ਉਡਾਣਾਂ ਅਤੇ ਨਾਲ ਹੀ ਸਥਾਨਕ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਈਰਾਨ 'ਚ ਲੜਾਕੂ ਜਹਾਜ਼ F-5 ਕਰੈਸ਼, ਤਿੰਨ ਲੋਕਾਂ ਦੀ ਮੌਤ
ਜਾਪਾਨ ਦੇ ਇੱਕੋ ਇੱਕ ਜਨਤਕ ਪ੍ਰਸਾਰਣ ਨਿਗਮ NHK ਦੇ ਅਨੁਸਾਰ ਦੇਸ਼ ਦੇ ਉੱਤਰੀ ਹਿੱਸੇ ਵਿੱਚ ਹਵਾ ਦਾ ਇੱਕ ਘੱਟ ਦਬਾਅ ਵਾਲਾ ਖੇਤਰ ਬਣਨ ਅਤੇ ਤਾਪਮਾਨ ਵਿੱਚ ਗਿਰਾਵਟ ਕਾਰਨ ਭਾਰੀ ਬਰਫ਼ਬਾਰੀ ਦੇ ਨਾਲ-ਨਾਲ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹਨ। ਹੋਕਾਈਡੋ ਵਿੱਚ ਅੱਜ ਸਵੇਰੇ ਨੌਂ ਇੰਚ ਤੋਂ ਵੱਧ ਬਰਫ਼ ਪਈ ਅਤੇ ਇਸ ਦੀ ਰਾਜਧਾਨੀ ਸਾਪੋਰੋ ਸਮੇਤ ਕਈ ਇਲਾਕੇ ਪੂਰੀ ਤਰ੍ਹਾਂ ਬਰਫ਼ ਨਾਲ ਢੱਕ ਗਏ। ਮੀਡੀਆ ਮੁਤਾਬਕ ਅਗਲੇ 24 ਘੰਟਿਆਂ 'ਚ ਜਾਪਾਨ ਦੇ ਉੱਤਰੀ ਅਤੇ ਉੱਤਰ-ਪੂਰਬੀ ਸੂਬਿਆਂ 'ਚ 19-27 ਇੰਚ ਤੱਕ ਬਰਫ਼ਬਾਰੀ ਹੋ ਸਕਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਸਿਡਨੀ 'ਚ ਅਚਾਨਕ ਰੇਲਾਂ ਬੰਦ ਹੋਣ ਕਾਰਣ ਯਾਤਰੀ ਹੋਏ ਪਰੇਸ਼ਾਨ