ਕੈਨੇਡਾ 'ਚ ਭਾਰੀ ਬਰਫ਼ਬਾਰੀ, 20 ਗੱਡੀਆਂ ਦੀ ਟੱਕਰ, ਕਈ ਲੋਕ ਜ਼ਖ਼ਮੀ
Friday, Mar 01, 2024 - 12:15 PM (IST)
ਕੈਲਗਰੀ : ਕੈਨੇਡਾ ਦੇ ਵੱਖ-ਵੱਖ ਿਹੱਸਿਆਂ ਵਿਚ ਬਰਫ਼ਬਾਰੀ ਹੋ ਰਹੀ ਹੈ। ਤਾਜ਼ਾ ਬਰਫ਼ਬਾਰੀ ਅਤੇ ਧੁੰਦ ਕਾਰਨ ਟ੍ਰਾਂਸ ਕੈਨੇਡਾ ਹਾਈਵੇਅ ’ਤੇ ਘੱਟੋ ਘੱਟ 20 ਗੱਡੀਆਂ ਦੀ ਟੱਕਰ ਹੋ ਗਈ। ਇਸ ਟੱਕਰ ਕਾਰਨ ਕਈ ਲੋਕ ਜ਼ਖਮੀ ਹੋ ਗਏ। ਕੈਨੇਡੀਅਨ ਪੁਲਸ ਨੇ ਦੱਸਿਆ ਕਿ ਕੈਲਗਰੀ ਦੇ ਪੱਛਮ ਵੱਲ ਇਕ ਇੰਟਰਸੈਕਸ਼ਨ ’ਤੇ ਗੱਡੀਆਂ ਦੀ ਟੱਕਰ ਹੋਈ ਅਤੇ ਇਸ ਮਗਰੋਂ ਪੂਰਾ ਹਾਈਵੇਅ ਜਾਮ ਹੋ ਗਿਆ। ਪੁਲਸ ਵੱਲੋਂ ਡਰਾਈਵਰਾਂ ਨੂੰ ਸੁਝਾਅ ਦਿੱਤਾ ਗਿਆ ਕਿ ਬੇਹੱਦ ਜ਼ਰੂਰੀ ਹੋਣ ’ਤੇ ਹੀ ਹਾਈਵੇਅ ਦੀ ਵਰਤੋਂ ਕੀਤੀ ਜਾਵੇ ਜਾਂ ਬਦਲਵੇਂ ਰੂਟ ਰਾਹੀਂ ਆਪਣੀ ਮੰਜ਼ਿਲ ਤੱਕ ਪੁੱਜਣ ਦੇ ਯਤਨ ਕੀਤੇ ਜਾਣ।
ਬਰਫ਼ਬਾਰੀ ਅਤੇ ਸੰਘਣੀ ਧੁੰਦ ਕਾਰਨ ਵਾਪਰਿਆ ਵੱਡਾ ਹਾਦਸਾ
ਐਨਵਾਇਰਨਮੈਂਟ ਕੈਨੇਡਾ ਵੱਲੋਂ ਕੈਲਗਰੀ ਅਤੇ ਰੌਕੀ ਵਿਊ ਕਾਊਂਟੀ ਇਲਾਕੇ ਵਿਚ ਬਰਫ਼ਬਾਰੀ ਹੋਣ ਅਤੇ ਧੁੰਦ ਪੈਣ ਦੀ ਚਿਤਾਵਨੀ ਦਿਤੀ ਗਈ ਹੈ। ਮੌਸਮ ਵਿਭਾਗ ਮੁਤਾਬਕ 10 ਸੈਂਟੀਮੀਟਰ ਤੱਕ ਬਰਫ਼ਬਾਰੀ ਹੋ ਸਕਦੀ ਹੈ ਜਦਕਿ ਸੰਘਣੀ ਧੁੰਦ ਕਾਰਨ ਸੜਕਾਂ ’ਤੇ ਜ਼ੀਰੋ ਵਿਜ਼ੀਬਿਲਟੀ ਹੋਵੇਗੀ। ਕੈਲਗਰੀ ਦੇ ਭੀੜ ਭਾੜ ਵਾਲੇ ਇਲਾਕਿਆਂ ਵਿਚ ਬਰਫ਼ਬਾਰੀ ਦਾ ਸਭ ਤੋਂ ਜ਼ਿਆਦਾ ਅਸਰ ਹੋਣ ਦੇ ਖਦਸ਼ਾ ਜ਼ਾਹਰ ਕੀਤਾ ਗਿਆ ਹੈ। ਇਸੇ ਦੌਰਾਨ ਹਾਦਸੇ ਵਾਲੀ ਥਾਂ ’ਤੇ ਫਸੇ ਇਕ ਪਰਿਵਾਰ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਵੀਡੀਓ ਸ਼ੇਅਰ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ-36ਵੀਆਂ ਸਾਲਾਨਾ ਆਸਟ੍ਰੇਲੀਆਈ 'ਸਿੱਖ ਖੇਡਾਂ' 29 ਮਾਰਚ ਤੋਂ ਐਡੀਲੇਡ ਵਿੱਚ
ਇਹ ਪਰਿਵਾਰ ਅਮਰੀਕਾ ਵਿਚ ਛੁੱਟੀਆਂ ਮਨਾਉਣ ਮਗਰੋਂ ਬੈਂਫ ਇਲਾਕੇ ਵੱਲ ਜਾ ਰਿਹਾ ਸੀ ਜਦੋਂ ਵੱਡੇ ਹਾਦਸੇ ਕਾਰਨ ਰਾਹ ਵਿਚ ਫਸ ਗਿਆ। ਪਰਿਵਾਰ ਦੇ ਮੁਖੀ ਨੇ ਸੰਘਣੀ ਧੁੰਦ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਗੱਡੀ ਦੇ ਬਿਲਕੁਲ ਅੱਗੇ ਜਾ ਰਹੀ ਕਾਰ ਵੀ ਨਜ਼ਰ ਨਹੀਂ ਆ ਰਹੀ ਸੀ। 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਤੱਕ ਪੁੱਜਣਾ ਵੀ ਮੁਸ਼ਕਲ ਹੋ ਗਿਆ ਅਤੇ ਅਚਾਨਕ ਕੌਕਰਨ ਅਤੇ ਕੈਨਮੋਰ ਦਰਮਿਆਨ ਹਾਈਵੇਅ 40 ਨੇੜੇ ਟ੍ਰੈਫਿਕ ਜਾਮ ਹੋ ਗਿਆ। ਹਰ ਪਾਸੇ ਬਰਫ ਦੀ ਚਿੱਟੀ ਚਾਦਰ ਵਿਛੀ ਹੋਈ ਸੀ ਅਤੇ ਗੱਡੀ ਵਿਚੋਂ ਬਾਹਰ ਨਿਕਲ ਕੇ ਹਾਲਾਤ ਦਾ ਜਾਇਜ਼ਾ ਲੈਣ ਦੀ ਹਿੰਮਤ ਵੀ ਨਾ ਹੋਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।