ਚੀਨ 'ਚ ਭਾਰੀ ਬਰਫ਼ਬਾਰੀ ਕਾਰਨ ਜਨਜੀਵਨ ਪ੍ਰਭਾਵਿਤ, ਇੱਕ ਵਿਅਕਤੀ ਦੀ ਮੌਤ (ਤਸਵੀਰਾਂ)
Thursday, Feb 22, 2024 - 03:18 PM (IST)
ਬੀਜਿੰਗ (ਭਾਸ਼ਾ) : ਉੱਤਰੀ ਅਤੇ ਮੱਧ ਚੀਨ ਵਿਚ ਭਾਰੀ ਬਰਫ਼ਬਾਰੀ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਬਰਫ਼ਬਾਰੀ ਨੇ ਆਵਾਜਾਈ ਵਿੱਚ ਵਿਘਨ ਪਾਇਆ ਹੈ ਅਤੇ ਸਕੂਲਾਂ ਨੂੰ ਕਲਾਸਾਂ ਰੱਦ ਕਰਨ ਲਈ ਮਜਬੂਰ ਹੋਣਾ ਪਿਆ ਹੈ। ਸਰਕਾਰੀ ਮਾਲਕੀ ਵਾਲੇ ਪ੍ਰਸਾਰਕ ਸੀਸੀਟੀਵੀ ਨੇ ਦੱਸਿਆ ਕਿ ਬੁੱਧਵਾਰ ਨੂੰ ਹੇਬੇਈ ਸੂਬੇ ਵਿੱਚ ਇੱਕ ਸੁਪਰਮਾਰਕੀਟ ਦੀ ਛੱਤ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਬਰਫ਼ਬਾਰੀ ਕਾਰਨ ਚੀਨ ਵਿੱਚ ਹਵਾਈ ਅਤੇ ਰੇਲ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ।
ਦੇਸ਼ ਵਿੱਚ ਹਵਾਈ ਸੇਵਾਵਾਂ ਅਤੇ ਰੇਲ ਸੇਵਾਵਾਂ ਉਪਲੱਬਧ ਕਰਾਉਣ ਵਿੱਚ ਕਾਫ਼ੀ ਦੇਰੀ ਹੋ ਰਹੀ ਹੈ, ਜਾਂ ਇਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਕਈ ਸੂਬਿਆਂ ਦੇ ਅਧਿਕਾਰੀਆਂ ਨੇ ਮੌਸਮ ਦੀ ਗੰਭੀਰਤਾ ਨੂੰ ਦੇਖਦੇ ਹੋਏ ਚਿਤਾਵਨੀ ਜਾਰੀ ਕੀਤੀ ਹੈ। ਸਭ ਤੋਂ ਪ੍ਰਭਾਵਤ ਖੇਤਰਾਂ ਵਿੱਚ ਝਾੜੂਆਂ ਅਤੇ ਬੇਲਚਿਆਂ ਦੀ ਮਦਦ ਨਾਲ ਬਰਫ਼ ਹਟਾਉਣ ਲਈ ਹਜ਼ਾਰਾਂ ਮਜ਼ਦੂਰਾਂ ਨੂੰ ਸਾਜ਼ੋ-ਸਾਮਾਨ ਦੇ ਨਾਲ ਤਾਇਨਾਤ ਕੀਤਾ ਗਿਆ ਹੈ। ਰਾਜਧਾਨੀ ਬੀਜਿੰਗ ਵਿੱਚ ਰਾਤ ਭਰ ਕਰੀਬ 5 ਸੈਂਟੀਮੀਟਰ (2 ਇੰਚ) ਬਰਫ਼ ਡਿੱਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8