ਦੱਖਣੀ ਕੋਰੀਆ ''ਚ ਭਾਰੀ ਮੀਂਹ ਕਾਰਨ 30 ਲੋਕਾਂ ਦੀ ਮੌਤ

Sunday, Aug 09, 2020 - 12:12 PM (IST)

ਦੱਖਣੀ ਕੋਰੀਆ ''ਚ ਭਾਰੀ ਮੀਂਹ ਕਾਰਨ 30 ਲੋਕਾਂ ਦੀ ਮੌਤ

ਸਿਓਲ- ਦੱਖਣੀ ਕੋਰੀਆ ਵਿਚ ਇਕ ਹਫਤੇ ਤੋਂ ਵੀ ਵੱਧ ਸਮੇਂ ਤੱਕ ਪਏ ਭਾਰੀ ਮੀਂਹ ਕਾਰਨ ਵਾਪਰੀਆਂ ਘਟਨਾਵਾਂ ਵਿਚ ਘੱਟੋ-ਘੱਟ 30 ਵਿਅਕਤੀਆਂ ਦੀ ਮੌਤ ਹੋ ਗਈ ਅਤੇ 12 ਲੋਕ ਲਾਪਤਾ ਹੋ ਗਏ। ਸਰਕਾਰ ਨੇ ਅੱਗੇ ਹੋਰ ਭਾਰੀ ਮੀਂਹ ਪੈਣ ਦੀ ਚਿਤਾਵਨੀ ਐਤਵਾਰ ਨੂੰ ਜਾਰੀ ਕੀਤੀ ਹੈ।

ਗ੍ਰਹਿ ਅਤੇ ਸੁਰੱਖਿਆ ਮੰਤਰਾਲੇ ਦੀ ਇਕ ਰਿਪੋਰਟ ਵਿਚ ਦੱਸਿਆ ਗਿਆ ਕਿ ਢਿੱਗਾਂ ਡਿੱਗਣ, ਹੜ੍ਹਾਂ ਅਤੇ ਹੋਰ ਘਟਨਾਵਾਂ ਵਿਚ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ ਅਤੇ 12 ਲੋਕ ਲਾਪਤਾ ਹੋ ਗਏ। ਪਿਛਲੇ ਦੋ ਦਿਨਾਂ ਵਿਚ 13 ਲੋਕਾਂ ਦੀ ਮੌਤ ਹੋਈ ਅਤੇ ਦੋ ਲੋਕ ਲਾਪਤਾ ਹੋਏ। ਵੀਰਵਾਰ ਅਤੇ ਸ਼ੁੱਕਰਵਾਰ ਨੂੰ ਪਏ ਮੀਂਹ ਤੋਂ ਬਾਅਦ ਦੱਖਣੀ ਖੇਤਰ ਵਿਚ ਰਿਹਾਇਸ਼ੀ ਇਲਾਕਿਆਂ, ਸੜਕਾਂ ਅਤੇ ਖੇਤਾਂ ਵਿਚ ਆਏ ਹੜ੍ਹ ਕਾਰਨ 3,700 ਤੋਂ ਵੱਧ ਲੋਕ ਬੇਘਰ ਹੋ ਗਏ ਹਨ। ਸੁਰੱਖਿਆ ਮੰਤਰਾਲੇ ਨੇ ਕਿਹਾ ਕਿ ਐਤਵਾਰ ਨੂੰ ਸਿਓਲ ਅਤੇ ਦੱਖਣੀ ਖੇਤਰ ਵਿੱਚ ਹੋਰ ਮੀਂਹ ਪੈਣ ਦਾ ਖਦਸ਼ਾ ਹੈ।


author

Lalita Mam

Content Editor

Related News