ਮੈਡਾਗਾਸਕਰ ਦੀ ਰਾਜਧਾਨੀ ’ਚ ਆਇਆ ਹੜ੍ਹ, 10 ਮੌਤਾਂ, 12000 ਤੋਂ ਵੱਧ ਲੋਕ ਹੋਏ ਬੇਘਰ

Wednesday, Jan 19, 2022 - 06:25 PM (IST)

ਅੰਟਾਨਾਨੈਰੀਵੋ/ਮੈਡਾਗਾਸਕਰ (ਭਾਸ਼ਾ) : ਹਿੰਦ ਮਹਾਸਾਗਰ ਵਿਚ ਸਥਿਤ ਟਾਪੂ ਦੇਸ਼ ਮੈਡਾਗਾਸਕਰ ਦੀ ਰਾਜਧਾਨੀ ਅੰਟਾਨਾਨੈਰੀਵ ਵਿਚ ਆਏ ਹੜ੍ਹ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 12,000 ਤੋਂ ਵੱਧ ਲੋਕ ਬੇਘਰ ਹੋ ਗਏ ਹਨ। ਲਗਾਤਾਰ ਪੈ ਰਹੇ ਮੀਂਹ ਕਾਰਨ ਅਤੇ ਇਕ ਸੰਭਾਵਿਤ ਚੱਕਰਵਾਤੀ ਤੂਫ਼ਾਨ ਦੇ ਟਾਪੂ ਦੇਸ਼ ਵੱਲ ਵਧਣ ਦਰਮਿਾਨ ਅਧਿਕਾਰੀਆਂ ਨੇ ਰਾਜਧਾਨੀ ਸ਼ਹਿਰ ਵਿਚ ਜ਼ਮੀਨ ਖਿਸਕਣ ਦਾ ਖ਼ਦਸ਼ਾ ਜਤਾਇਆ ਹੈ।  ਇਹ ਸ਼ਹਿਰ ਇਕ ਉੱਚੀ ਢਲਾਣ ਉੱਤੇ ਸਥਿਤ ਹੈ। ਰਾਸ਼ਟਰਪਤੀ ਆਂਦਰੇ ਰਾਜੋਲੀਨਾ ਨੇ ਹੜ੍ਹ ਸੰਕਟ ਨੂੰ ਲੈ ਕੇ ਹੰਗਾਮੀ ਮੀਟਿੰਗ ਬੁਲਾਈ ਹੈ। ਉਨ੍ਹਾਂ ਦੇ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ: ਯੂਰਪ 'ਚ ਮੁੜ ਪੈਰ ਪਸਾਰ ਰਿਹੈ ਕੋਰੋਨਾ, ਫਰਾਂਸ ’ਚ 1 ਦਿਨ ’ਚ ਦਰਜ ਕੀਤੇ ਗਏ ਸਾਢੇ 4 ਲੱਖ ਮਾਮਲੇ

ਅਧਿਕਾਰੀਆਂ ਨੇ ਦੱਸਿਆ ਕਿ ਰਾਜਧਾਨੀ ਵਿਚ ਘੱਟੋ-ਘੱਟ 2,400 ਘਰਾਂ ਵਿਚ ਹੜ੍ਹ ਦਾ ਪਾਣੀ ਨਾਲ ਭਰ ਗਿਆ ਹੈ ਅਤੇ ਸ਼ਹਿਰ ਦੇ ਨੀਵੇਂ ਇਲਾਕਿਆਂ ਵਿਚ ਵੀ ਪਾਣੀ ਭਰ ਗਿਆ। ਨੈਸ਼ਨਲ ਆਫਿਸ ਫਾਰ ਰਿਸਕ ਐਂਡ ਡਿਜ਼ਾਸਟਰ ਮੈਨੇਜਮੈਂਟ ਦੇ ਡਾਇਰੈਕਟਰ ਜਨਰਲ ਅਲੈਕ ਐਂਡਰੀਯਾਂਕਜਾ ਨੇ ਬੁੱਧਵਾਰ ਨੂੰ ਕਿਹਾ, ‘ਅਸੀਂ ਐਂਟਾਨਾਨੈਰੀਵੋ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਨਿਵਾਸੀਆਂ ਨੂੰ ਜ਼ਮੀਨ ਖਿਸਕਣ, ਦਰੱਖਤ ਡਿੱਗਣ ਅਤੇ ਮਕਾਨਾਂ ਦੇ ਡਿੱਗਣ ਦੇ ਖਤਰੇ ਵਾਲੇ ਖੇਤਰਾਂ ਨੂੰ ਛੱਡਣ ਦੀ ਅਪੀਲ ਕਰਦੇ ਹਾਂ।’ ਉਨ੍ਹਾਂ ਕਿਹਾ, ‘ਮੌਸਮ ਵਿਗਿਆਨੀਆਂ ਦੀ ਭਵਿੱਖਬਾਣੀ ਦੇ ਅਨੁਸਾਰ, ਇਸ ਹਫ਼ਤੇ ਦੇ ਅੰਤ ਤੱਕ ਹਿੰਦ ਮਹਾਸਾਗਰ ਵਿਚ ਚੱਕਰਵਾਤ ਆਉਣ ਦੀ ਸੰਭਾਵਨਾ ਹੈ।’

ਇਹ ਵੀ ਪੜ੍ਹੋ: ਓਮੀਕਰੋਨ ਦਾ ਖ਼ੌਫ਼: ਅਮਰੀਕਾ ਨੇ ਹਾਈ ਰਿਸਕ ਟਰੈਵਲ ਲਿਸਟ ’ਚ ਸ਼ਾਮਲ ਕੀਤੇ 22 ਦੇਸ਼ਾਂ ਦੇ ਨਾਮ

 


cherry

Content Editor

Related News