ਜਾਪਾਨ 'ਚ ਮੋਹਲੇਧਾਰ ਮੀਂਹ, 4 ਲੱਖ ਤੋਂ ਵਧੇਰੇ ਲੋਕਾਂ ਨੂੰ ਸੁਰੱਖਿਅਤ ਸਥਾਨ 'ਤੇ ਜਾਣ ਦੀ ਸਲਾਹ

07/19/2022 1:05:19 PM

ਟੋਕੀਓ (ਏਜੰਸੀ)- ਪੱਛਮੀ ਜਾਪਾਨ ਵਿਚ ਮੋਹਲੇਧਾਰ ਮੀਂਹ ਅਤੇ ਹੜ੍ਹ ਦੇ ਖ਼ਤਰੇ ਦੇ ਮੱਦੇਨਜ਼ਰ ਸਰਕਾਰ ਨੇ 4 ਲੱਖ ਤੋਂ ਵਧੇਰੇ ਲੋਕਾਂ ਨੂੰ ਸੁਰੱਖਿਅਤ ਸਥਾਨ 'ਤੇ ਜਾਣ ਦੀ ਸਲਾਹ ਦਿੱਤੀ ਹੈ। ਐੱਨ.ਐੱਚ.ਕੇ. ਨਿਊਜ਼ ਚੈਨਲ ਨੇ ਆਪਣੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ। ਚੈਨਲ ਨੇ ਮੰਗਲਵਾਰ ਨੂੰ ਆਪਣੀ ਰਿਪੋਰਟ ਵਿਚ ਦੱਸਿਆ ਕਿ ਫੁਕੁਓਕਾ, ਸਾਗਾ, ਓਈਤਾ, ਯਾਮਾਗੁਚੀ ਅਤੇ ਸ਼ਿਮਾਨੇ ਸੂਬੇ ਦੇ ਲਗਭਗ 4 ਲੱਖ 10 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਂਵਾਂ 'ਤੇ ਜਾਣ ਦਾ ਸਲਾਹ ਦਿੱਤੀ ਗਈ ਹੈ। ਇਹ ਲੋਕ ਇਨ੍ਹਾਂ ਖੇਤਰਾਂ ਵਿਚ ਲਗਭਗ 190,000 ਘਰਾਂ ਵਿਚ ਰਹਿੰਦੇ ਹਨ।

ਮੌਸਮ ਵਿਗਿਆਨੀਆਂ ਨੇ ਕਿਊਸ਼ੂ ਟਾਪੂ ਵਿਚ ਬੁੱਧਵਾਰ ਸਵੇਰ ਤੱਕ 250 ਮਿਲੀਮੀਟਰ ਮੀਂਹ ਹੋਣ ਦੀ ਸੰਭਵਨਾ ਪ੍ਰਗਟ ਕੀਤੀ ਹੈ, ਜਦੋਂਕਿ ਹੋਂਸ਼ੂ ਦੇ ਮੁੱਖ ਟਾਪੂ ਅਤੇ ਸ਼ਿਕੋਕੂ ਟਾਪੂ ਦੇ ਕੁੱਝ ਹਿੱਸਿਆਂ ਵਿਚ 200 ਮਿਲੀਮੀਟਰ ਤੱਕ ਮੀਂਹ ਹੋਣ ਦੇ ਆਸਾਰ ਹਨ। ਇਸ ਦੇ ਇਲਾਵਾ ਕੁੱਝ ਖੇਤਰਾਂ ਵਿਚ ਮੀਂਹ ਪਹਿਲਾਂ ਤੋਂ ਹੀ 100 ਮਿਲੀਮੀਟਰ ਪ੍ਰਤੀ ਘੰਟੇ ਤੋਂ ਜ਼ਿਆਦਾ ਦਰਜ ਕੀਤਾ ਗਿਆ ਹੈ।
 


cherry

Content Editor

Related News