ਕੈਲੀਫੋਰਨੀਆ ''ਚ ਭਾਰੀ ਮੀਂਹ ਅਤੇ ਤੂਫਾਨ, ਲੋਕਾਂ ਲਈ ਚੇਤਾਵਨੀ ਜਾਰੀ, ਬੱਚੇ ਸਮੇਤ 2 ਦੀ ਮੌਤ (ਤਸਵੀਰਾਂ)

Friday, Jan 06, 2023 - 11:25 AM (IST)

ਕੈਲੀਫੋਰਨੀਆ ''ਚ ਭਾਰੀ ਮੀਂਹ ਅਤੇ ਤੂਫਾਨ, ਲੋਕਾਂ ਲਈ ਚੇਤਾਵਨੀ ਜਾਰੀ, ਬੱਚੇ ਸਮੇਤ 2 ਦੀ ਮੌਤ (ਤਸਵੀਰਾਂ)

ਵਾਸ਼ਿੰਗਟਨ (ਆਈ.ਏ.ਐੱਨ.ਐੱਸ.) ਅਮਰੀਕਾ ਵਿਖੇ ਕੈਲੀਫੋਰਨੀਆ 'ਚ ਭਾਰੀ ਮੀਂਹ ਅਤੇ ਤੂਫਾਨ ਨੇ ਤਬਾਹੀ ਮਚਾਈ ਹੋਈ ਹੈ। ਤੂਫਾਨ ਕਾਰਨ ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲ ਹੋ ਗਈ। ਮੀਂਹ ਅਤੇ ਤੂਫਾਨ ਕਾਰਨ ਹੜ੍ਹ ਵਰਗੀ ਸਥਿਤੀ ਬਣ ਗਈ ਹੈ ਅਤੇ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ, ਜਿਸ ਦੇ ਘਰ 'ਤੇ ਇੱਕ ਦਰੱਖਤ ਡਿੱਗਿਆ ਸੀ। ਤੂਫਾਨ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਬਿਜਲੀ ਦੀ ਸਪਲਾਈ ਨਹੀਂ ਹੋ ਪਾ ਰਹੀ, ਸਕੂਲ ਵੀ ਬੰਦ ਕਰ ਦਿੱਤੇ ਗਏ ਹਨ।

ਹਾਈਵੇਅ ਕੀਤੇ ਗਏ ਬੰਦ

PunjabKesari

ਤੇਜ਼ ਸਮੁੰਦਰੀ ਲਹਿਰਾਂ ਕਾਰਨ ਕਿਨਾਰੇ 'ਤੇ ਬਣੇ ਇਤਿਹਾਸਕ ਥੰਮਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਚੱਟਾਨਾਂ ਅਤੇ ਚਿੱਕੜ ਨੇ ਹਾਈਵੇਅ ਨੂੰ ਬੰਦ ਕਰ ਦਿੱਤਾ ਹੈ। ਸਕੀ ਰਿਜ਼ੋਰਟ ਸਮੇਤ ਕਈ ਥਾਵਾਂ 'ਤੇ ਬਰਫ਼ ਦੇ ਢੇਰ ਨਜ਼ਰ ਆ ਰਹੇ ਹਨ। "ਪਾਈਨਐਪਲ ਐਕਸਪ੍ਰੈਸ" ਤੂਫਾਨ ਏਅਰਫੀਲਡ ਦੇ ਨੇੜੇ ਸ਼ੁਰੂ ਹੋਇਆ ਅਤੇ ਫਿਰ ਪੱਛਮੀ ਤੱਟ ਵੱਲ ਵਧਿਆ।

ਬਿਜਲੀ ਸਪਲਾਈ ਦੀ ਬਹਾਲੀ ਲਈ ਯਤਨ ਜਾਰੀ

PunjabKesari

ਕੈਲੀਫੋਰਨੀਆ 'ਚ ਤੂਫਾਨ ਦੀ ਸੰਭਾਵਨਾ ਪਹਿਲਾਂ ਹੀ ਜਤਾਈ ਜਾ ਚੁੱਕੀ ਸੀ, ਜਿਸ ਦੇ ਮੱਦੇਨਜ਼ਰ ਪਹਿਲਾਂ ਹੀ ਇਹਤਿਆਤੀ ਕਦਮ ਚੁੱਕੇ ਜਾ ਰਹੇ ਸਨ। ਤੂਫਾਨ ਕਾਰਨ ਬੰਦ ਪਈ ਬਿਜਲੀ ਸਪਲਾਈ ਨੂੰ ਬਹਾਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਗਿੱਲੀ ਜ਼ਮੀਨ ਅਤੇ ਖ਼ਤਰਨਾਕ ਮੌਸਮ ਦਰਮਿਆਨ ਸਫ਼ਾਈ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਓਵਰਫਲੋਅ ਹੋ ਰਹੀਆਂ ਨਦੀਆਂ ਰਾਹਤ ਕਾਰਜਾਂ ਵਿੱਚ ਮੁਸ਼ਕਲ ਦਾ ਕਾਰਨ ਬਣ ਸਕਦੀਆਂ ਹਨ। ਵੈਬਸਾਈਟ poweroutage.us ਦੇ ਅਨੁਸਾਰ, 180,000 ਤੋਂ ਵੱਧ ਘਰ ਅਤੇ ਕਾਰੋਬਾਰ ਗੰਭੀਰ ਤੂਫਾਨ ਨਾਲ ਪ੍ਰਭਾਵਿਤ ਹੋਏ ਹਨ।

ਬੱਚੇ ਅਤੇ ਕੁੜੀ ਦੀ ਮੌਤ

PunjabKesari

ਅਧਿਕਾਰੀਆਂ ਨੇ ਦੱਸਿਆ ਕਿ ਸੋਨੋਮਾ ਕਾਉਂਟੀ ਵਿੱਚ 2 ਸਾਲ ਦੇ ਬੱਚੇ ਈਓਨ ਟੋਚੀਨੀ ਦੀ ਮੌਤ ਹੋ ਗਈ। ਘਰ ਦੇ ਇੱਕ ਹਿੱਸੇ 'ਤੇ ਦਰੱਖਤ ਡਿੱਗ ਗਿਆ ਅਤੇ ਬੱਚਾ ਉਸ ਸਮੇਂ ਘਰ ਵਿਚ ਹੀ ਮੌਜੂਦ ਸੀ। ਪੁਲਸ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਕਿ ਫੇਅਰਫੀਲਡ ਵਿੱਚ ਇੱਕ 19 ਸਾਲਾ ਕੁੜੀ ਦੀ ਵੀ ਮੌਤ ਹੋ ਗਈ। ਕੁੜੀ ਦੀ ਗੱਡੀ ਹੜ੍ਹ ਨਾਲ ਭਰੀ ਸੜਕ 'ਤੇ ਡੁੱਬ ਗਈ ਅਤੇ ਖੰਭੇ ਨਾਲ ਟਕਰਾ ਗਈ।

ਸਮੁੰਦਰ ਵਿਚ ਉਠ ਰਹੀਆਂ ਉੱਚੀਆਂ ਲਹਿਰਾਂ

PunjabKesari

ਤੂਫਾਨ ਨੇ ਸਾਨ ਫਰਾਂਸਿਸਕੋ ਦੇ ਦੱਖਣ ਵਿੱਚ ਵਿਆਪਕ ਨੁਕਸਾਨ ਕੀਤਾ ਹੈ। ਸਾਂਤਾ ਕਰੂਜ਼ ਕਾਉਂਟੀ ਦੇ ਕੈਪੀਟੋਲਾ ਦੇ ਸਮੁੰਦਰੀ ਪਿੰਡ ਨੂੰ ਵਧੇਰੇ ਨੁਕਸਾਨ ਹੋਇਆ ਕਿਉਂਕਿ ਲਹਿਰਾਂ 25 ਫੁੱਟ (7.6 ਮੀਟਰ) ਤੱਕ ਪਹੁੰਚ ਗਈਆਂ ਸਨ। ਸਮੁੰਦਰੀ ਲਹਿਰਾਂ ਘਰਾਂ ਅਤੇ ਰੈਸਟੋਰੈਂਟਾਂ ਵਿੱਚ ਵੀ ਵੜ ਗਈਆਂ। ਲਹਿਰਾਂ ਦੇ ਅੱਗੇ ਜੋ ਵੀ ਆਇਆ ਉਹ ਤਬਾਹ ਹੋ ਗਿਆ। ਵੱਖ-ਵੱਖ ਸ਼ਹਿਰਾਂ ਨੂੰ ਜਾਣ ਵਾਲੀਆਂ ਦਰਜਨਾਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।

ਇਮਾਰਤਾਂ ਨੂੰ ਨੁਕਸਾਨ

PunjabKesari

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਗੈਰ-ਕਾਨੂੰਨੀ ਤਰੀਕੇ ਨਾਲ ਪਹੁੰਚੇ 20 ਹਜ਼ਾਰ ਭਾਰਤੀ ਜੇਲ੍ਹਾਂ 'ਚ ਕੈਦ, ਦਿੱਤੇ ਜਾ ਰਹੇ ਤਸੀਹੇ

101 ਮੀਲ ਪ੍ਰਤੀ ਘੰਟਾ (162 ਕਿਲੋਮੀਟਰ ਪ੍ਰਤੀ ਘੰਟਾ) ਤੱਕ ਦੇ ਤੂਫਾਨ ਦੇ ਝੱਖੜਾਂ ਨੇ ਇਮਾਰਤਾਂ ਅਤੇ ਗਲੀਆਂ 'ਤੇ ਦਰਖਤ ਢਾਹ ਦਿੱਤੇ, ਬਿਜਲੀ ਦੀਆਂ ਲਾਈਨਾਂ ਨੂੰ ਢਾਹ ਦਿੱਤਾ ਅਤੇ ਦੱਖਣੀ ਸਾਨ ਫਰਾਂਸਿਸਕੋ ਵਿੱਚ ਇੱਕ ਗੈਸ ਸਟੇਸ਼ਨ ਦੀ ਛੱਤ ਨੂੰ ਉਡਾ ਦਿੱਤਾ। ਰਾਸ਼ਟਰੀ ਮੌਸਮ ਸੇਵਾ ਦੇ ਮੌਸਮ ਵਿਗਿਆਨੀ ਵਾਰੇਨ ਬਲੀਅਰ ਨੇ ਕਿਹਾ ਕਿ ਮਾਰਿਨ ਕਾਉਂਟੀ ਪਹਾੜ ਦੇ ਸਿਖਰ 'ਤੇ ਰਿਕਾਰਡ ਕੀਤੀ ਹਵਾ ਦੀ ਗਤੀ ਉਸ ਦੇ 25 ਸਾਲਾਂ ਦੇ ਕਰੀਅਰ ਵਿੱਚ ਸਭ ਤੋਂ ਵੱਧ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News