ਅਮਰੀਕਾ ਤੋਂ ਬਾਅਦ ਹੁਣ ਇਟਲੀ ''ਚ ਆਇਆ ਹੜ੍ਹ, 6 ਲੋਕਾਂ ਦੀ ਮੌਤ

09/10/2017 5:06:04 PM

ਰੋਮ— ਇਟਲੀ ਦੇ ਟੁਸਕਨ ਸ਼ਹਿਰ ਦੇ ਲਿਵੋਰਨੋ ਖੇਤਰ ਵਿਚ ਭਾਰੀ ਮੀਂਹ ਤੋਂ ਬਾਅਦ ਹੜ੍ਹ ਕਾਰਨ 6 ਲੋਕਾਂ ਦੀ ਮੌਤ ਹੋ ਗਈ ਅਤੇ 3 ਲਾਪਤਾ ਹੋ ਗਏ। ਇਟਲੀ ਦੀ ਇਕ ਨਿਊਜ਼ ਏਜੰਸੀ ਨੇ ਇਹ ਜਾਣਕਾਰੀ ਦਿੱਤੀ ਹੈ। ਏਜੰਸੀ ਨੇ ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਿਵੋਰਨੋ ਖੇਤਰ ਵਿਚ ਰਾਤ 2 ਵਜੇ ਤੋਂ ਤੜਕੇ 4 ਵਜੇ ਤੱਕ 250 ਮਿਲੀਮੀਟਰ ਮੀਂਹ ਪਿਆ ਹੈ।
ਭਾਰੀ ਮੀਂਹ ਕਾਰਨ ਸ਼ਹਿਰ ਦੇ ਕਈ ਖੇਤਰਾਂ 'ਚ ਪਾਣੀ ਕਾਫੀ ਵਧ ਗਿਆ ਹੈ। ਪ੍ਰਸ਼ਾਸਨ ਅਨੁਸਾਰ ਹੜ੍ਹ ਕਾਰਨ ਐਮਰਜੈਂਸੀ ਵਰਗੇ ਹਾਲਾਤ ਬਣੇ ਹੋਏ ਹਨ। ਏਜੰਸੀ ਨੇ ਲਿਵੋਰਨੋ ਦੇ ਮੇਅਰ ਫਿਲੀਪੋ ਨੋਗਾਰਿਨ ਦੇ ਹਵਾਲੇ ਤੋਂ ਦੱਸਿਆ ਕਿ ਹੜ੍ਹ ਕਾਰਨ ਸਥਿਤੀ ਗੰਭੀਰ ਬਣੀ ਹੋਈ ਹੈ।


Related News