ਪਾਬੰਦੀਆਂ ਤੋੜ ਪਾਰਟੀ ਕਰਨ ਵਾਲੇ ਨੂੰ ਭਾਰੀ ਜੁਰਮਾਨਾ, 11 ਹੋਏ ਕੋਰੋਨਾ ਦੇ ਸ਼ਿਕਾਰ

12/18/2020 3:31:20 PM

ਟੋਰਾਂਟੋ- ਓਂਟਾਰੀਓ ਦੇ ਇਕ ਪਰਿਵਾਰ ਨੇ ਜਨਮ ਦਿਨ ਪਾਰਟੀ ਰੱਖੀ ਅਤੇ ਇਸ ਵਿਚ 2 ਦਰਜਨ ਤੋਂ ਵੱਧ ਮਹਿਮਾਨ ਸੱਦੇ। ਇਸ ਦੀ ਜਾਣਕਾਰੀ ਪੁਲਸ ਨੂੰ ਮਿਲਦਿਆਂ ਹੀ ਪੁਲਸ ਨੇ ਪਾਰਟੀ ਰੱਖਣ ਵਾਲੇ ਨੂੰ ਕੋਰੋਨਾ ਪਾਬੰਦੀਆਂ ਤੋੜਨ ਦੇ ਦੋਸ਼ ਵਿਚ 880 ਡਾਲਰ ਦਾ ਜੁਰਮਾਨਾ ਲਾਇਆ ਹੈ।

ਯਾਰਕ ਰੀਜਨ ਪਬਲਿਕ ਹੈਲਥ ਮੁਤਾਬਕ 6 ਦਸੰਬਰ ਨੂੰ ਇਹ ਪਾਰਟੀ ਰੱਖੀ ਗਈ ਸੀ ਤੇ ਇਸ ਵਿਚ 22 ਲੋਕ ਮੌਜੂਦ ਸਨ ਜਦਕਿ ਸਰਕਾਰ ਵਲੋਂ ਅਜਿਹਾ ਕਰਨ ਦੀ ਰੋਕ ਸੀ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਜਿਸ ਸਮੇਂ ਪਾਰਟੀ ਰੱਖੀ ਗਈ ਉਦੋਂ ਯਾਰਕ ਰੀਜਨ ਰੈੱਡ ਜ਼ੋਨ ਵਿਚ ਸੀ ਅਤੇ ਘਰਾਂ ਅੰਦਰ ਵੀ ਸਿਰਫ 5 ਲੋਕਾਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਸੀ ਪਰ ਇਸ ਪਰਿਵਾਰ ਨੇ ਤਾਂ ਵੱਡੀ ਪਾਰਟੀ ਦਾ ਪ੍ਰਬੰਧ ਕਰ ਲਿਆ।  

ਇਸ ਪਾਰਟੀ ਵਿਚ ਸ਼ਾਮਲ ਹੋਏ ਲੋਕਾਂ ਵਿਚੋਂ 11 ਕੋਰੋਨਾ ਪਾਜ਼ੀਟਿਵ ਨਿਕਲੇ ਹਨ। ਇਨ੍ਹਾਂ ਵਿਚੋਂ 3 ਸਾਲ ਤੋਂ 54 ਸਾਲ ਦੇ ਲੋਕ ਸਨ। 9 ਲੋਕ ਯਾਰਕ ਰੀਜਨ ਤੇ ਦੋ ਟੋਰਾਂਟੋ ਦੇ ਹਨ। ਇਨ੍ਹਾਂ ਵਿਚੋਂ 7 ਖਤਰੇ ਨਾਲ ਜੂਝ ਰਹੇ ਹਨ ਤੇ ਇਹ ਅੱਗੇ ਵੀ ਕਈ ਲੋਕਾਂ ਨੂੰ ਮਿਲ ਚੁੱਕੇ ਹਨ। ਬਾਕੀ ਚਾਰ ਨੂੰ ਘੱਟ ਖਤਰਾ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਕੈਨੇਡਾ ਵਿਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹਨ , ਇਸ ਦਾ ਵੱਡਾ ਕਾਰਨ ਇਹ ਹੈ ਕਿ ਲੋਕ ਕੋਰੋਨਾ ਪਾਬੰਦੀਆਂ ਦੀ ਉਲੰਘਣਾ ਕਰ ਰਹੇ ਹਨ। 


Sanjeev

Content Editor

Related News