ਲੰਡਨ 'ਚ ਹੀਟਵੇਵ: ਪ੍ਰਿੰਸ ਵਿਲੀਅਮ ਸਾਹਮਣੇ ਬੇਹੋਸ਼ ਹੋਏ ਸੈਨਿਕ (ਵੀਡੀਓ)
Sunday, Jun 11, 2023 - 03:41 PM (IST)
ਲੰਡਨ (ਏਜੰਸੀ) ਯੂਕੇ ਦੀ ਰਾਜਧਾਨੀ ਵਿਚ ਗਰਮੀ ਦਾ ਕਹਿਰ ਜਾਰੀ ਹੈ। ਇਸ ਦੌਰਾਨ ਪ੍ਰਿੰਸ ਵਿਲੀਅਮ ਸਾਹਮਣੇ ਸਾਲਾਨਾ ਟਰੂਪਿੰਗ ਕਲਰ ਪਰੇਡ ਲਈ ਅੰਤਿਮ ਰਿਹਰਸਲ ਦੌਰਾਨ ਸ਼ਨੀਵਾਰ ਨੂੰ ਤਿੰਨ ਸੈਨਿਕ ਬੇਹੋਸ਼ ਹੋ ਗਏ। ਫੌਕਸ ਨਿਊਜ਼ ਨੇ ਇਹ ਜਾਣਕਾਰੀ ਦਿੱਤੀ। ਇੱਥੇ ਦੱਸ ਦਈਏ ਕਿ ਲੰਡਨ ਦਾ ਤਾਪਮਾਨ 30 ਡਿਗਰੀ ਸੈਲਸੀਅਸ (86 ਡਿਗਰੀ F) ਤੱਕ ਪਹੁੰਚ ਚੁੱਕਾ ਹੈ। ਸਿਪਾਹੀਆਂ ਨੇ 30 ਡਿਗਰੀ ਸੈਲਸੀਅਸ ਗਰਮੀ ਵਿੱਚ ਊਨੀ ਟਿਊਨਿਕ ਅਤੇ ਭਾਲੂ ਦੀ ਚਮੜੀ ਦੀਆਂ ਟੋਪੀਆਂ ਪਹਿਨੀਆਂ ਸਨ।
💂 At least three British royal guards collapsed during a parade rehearsal in London ahead of King Charles' official birthday as temperatures exceeded 88 degrees Fahrenheit pic.twitter.com/V0fLjROoD5
— Reuters (@Reuters) June 10, 2023
ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਇਕ ਸਿਪਾਹੀ ਜੋ ਬੇਹੋਸ਼ ਹੋ ਗਿਆ ਸੀ ਪਰੇਡ ਵਿਚ ਹਿੱਸਾ ਲੈਣ ਦੀ ਕੋਸ਼ਿਸ਼ ਵਿਚ ਦੁਬਾਰਾ ਜਾਗਦਾ ਹੈ, ਪਰ ਕੁਝ ਦੇਰ ਬਾਅਦ ਡਾਕਟਰ ਉਸ ਦੀ ਮਦਦ ਲਈ ਦੌੜਦੇ ਹਨ। ਇਸ ਤੋਂ ਇਲਾਵਾ ਦੋ ਹੋਰ ਸੈਨਿਕ ਵੀ ਬੇਹੋਸ਼ ਹੋ ਗਏ। ਉੱਧਰ ਯੂਕੇ ਦੀ ਸਿਹਤ ਸੁਰੱਖਿਆ ਏਜੰਸੀ ਨੇ ਦੱਖਣੀ ਇੰਗਲੈਂਡ ਲਈ ਗਰਮ ਮੌਸਮ ਦੀ ਚੇਤਾਵਨੀ ਜਾਰੀ ਕੀਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟੇਨ 'ਚ ਭਾਰਤੀ ਮੂਲ ਦੇ ਸਾਬਕਾ ਪੁਲਸ ਅਧਿਕਾਰੀ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਜੇਲ੍ਹ
ਪ੍ਰਿੰਸ ਵਿਲੀਅਮ ਨੇ ਸਿਪਾਹੀਆਂ ਦਾ ਕੀਤਾ ਧੰਨਵਾਦ
ਪ੍ਰਿੰਸ ਵਿਲੀਅਮ ਨੇ ਇੱਕ ਟਵੀਟ ਵਿੱਚ ਲਿਖਿਆ ਕਿ: "ਅੱਜ ਸਵੇਰੇ ਗਰਮੀ ਵਿੱਚ ਪਰੇਡ ਦੀ ਸਮੀਖਿਆ ਵਿੱਚ ਹਿੱਸਾ ਲੈਣ ਵਾਲੇ ਹਰ ਸਿਪਾਹੀ ਦਾ ਬਹੁਤ ਬਹੁਤ ਧੰਨਵਾਦ। ਮੁਸ਼ਕਲ ਹਾਲਾਤ ਪਰ ਤੁਸੀਂ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ। ਧੰਨਵਾਦ।"
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।